ਕਬੂਤਰਾਂ ਦੇ ਸ਼ੌਂਕ ਨੇ ਲਈ ਨੌਜਵਾਨ ਦੀ ਜਾਨ, ਜਾਣੋ ਪੂਰਾ ਮਾਮਲਾ

By  Jashan A January 25th 2019 03:40 PM

ਕਬੂਤਰਾਂ ਦੇ ਸ਼ੌਂਕ ਨੇ ਲਈ ਨੌਜਵਾਨ ਦੀ ਜਾਨ, ਜਾਣੋ ਪੂਰਾ ਮਾਮਲਾ,ਨਾਭਾ: ਨਾਭਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ,ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਨਾਭਾ ਦੀ ਰਾਮ ਨਗਰ ਕਲੋਨੀ ਵਿਖੇ ਕਬੂਤਰ ਨੂੰ ਲੈ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਬਿੱਲੂ ਕੁਮਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਬੂਤਰਾਂ ਨੂੰ ਲੈ ਕੇ ਲੜਾਈ ਇੰਨੀ ਵਧ ਗਈ ਕਿ ਬਿੱਲੂ ਕੁਮਾਰ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਗਿਆ।

nabha ਕਬੂਤਰਾਂ ਦੇ ਸ਼ੌਂਕ ਨੇ ਲਈ ਨੌਜਵਾਨ ਦੀ ਜਾਨ, ਜਾਣੋ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਦੋਸ਼ੀਆਂ ਨੇ ਬਿੱਲੂ ਕੁਮਾਰ ਦੇ ਸਿਰ 'ਚ ਰਾਡਾਂ ਨਾਲ ਹਮਲਾ ਕਰਕੇ ਉਸ ਨੂੰ ਅੱਧ ਮਰਿਆ ਕਰ ਦਿੱਤਾ ਸੀ,ਜਿਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਪੀ.ਜੀ.ਆਈ. ਇਲਾਜ ਲਈ ਭਰਤੀ ਕਰਵਾਇਆ ਗਿਆ।

ਜਿਥੇ ਉਸ ਦੇ ਸਿਰ ਦਾ ਉਪਰੇਸ਼ਨ ਕੀਤਾ ਗਿਆ ਪਰ ਉਸ ਦੀ ਹਾਲਤ ਖਰਾਬ ਹੁੰਦੀ ਰਹੀ ਅਤੇ ਪੀ.ਜੀ.ਆਈ. ਹਸਪਤਾਲ ਵਲੋਂ ਬਿੱਲੂ ਕੁਮਾਰ ਨੂੰ ਇਹ ਕਹਿ ਕੇ ਘਰ ਭੇਜ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

nabha ਕਬੂਤਰਾਂ ਦੇ ਸ਼ੌਂਕ ਨੇ ਲਈ ਨੌਜਵਾਨ ਦੀ ਜਾਨ, ਜਾਣੋ ਪੂਰਾ ਮਾਮਲਾ

ਉਧਰ ਪੀੜਤ ਪਰਿਵਾਰ ਨੇ ਪੁਲਿਸ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਅਤੇ ਸਾਡੇ ਤੋਂ ਪੈਸੇ ਮੰਗ ਰਹੇ ਹਨ।

-PTC News

Related Post