ਨਾਭਾ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

By  Jashan A December 31st 2019 02:35 PM

ਨਾਭਾ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ,ਨਾਭਾ: ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਅੱਜ ਗੁਰਦੁਆਰਾ ਬਾਬਾ ਅਜਾਪਾਲ ਸਿੰਘ (ਘੋੜਿਆਂ ਵਾਲਾ) ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।

ਇਹ ਨਗਰ ਕੀਰਤਨ ਸਥਾਨਕ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ।ਨਗਰ ਕੀਰਤਨ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਸਿੰਘ ਸਾਹਿਬ ਤੋਂ ਸ਼ੁਰੂ ਹੋ ਕੇ ਸਥਾਨਕ ਪੁਰਾਣੀ ਘਾਹ ਮੰਡੀ , ਸਦਰ ਬਾਜ਼ਾਰ ,ਦੇਵੀ ਚੌਕ ,ਆਰੀਆ ਸਮਾਜ ਚੋਂਕ, ਦੁਲੱਦੀ ਗੇਟ ,ਮੁਹੱਲਾ ਕਰਤਾਰਪੁਰਾ,ਬੌੜਾਂ ਗੇਟ ਤੋਂ ਹੁੰਦਾ ਹੋਇਆ ਪੁਰਾਣੀ ਸਬਜ਼ੀ ਮੰਡੀ, ਮੈਹਸ ਗੇਟ ,ਹੀਰਾ ਮਹਿਲ ਪਟਿਆਲਾ ਗੇਟ ,ਮੁਹੱਲਾ ਪਾਂਡੂਸਰ ਤੋਂ ਹੁੰਦਾ ਹੋਇਆ ਦੇਰ ਸ਼ਾਮ ਨੂੰ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਵਿਖੇ ਸਮਾਪਤ ਹੋਵੇਗਾ।

ਇਸ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕਰ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਰਹੀ ਹੈ। ਇਸ ਮੌਕੇ ਸਕੂਲੀ ਬੱਚਿਆਂ ਦਾ ਬੈਂਡ, ਗਤਕਾ ਪਾਰਟੀਆਂ ਅਤੇ ਕੀਰਤਨੀ ਜਥੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਹਨ।

-PTC News

Related Post