ਨਾਭਾ 'ਚ ਸੜਕ ਹਾਦਸੇ ਦੌਰਾਨ 12ਵੀਂ ਕਲਾਸ ਦੀ ਵਿਦਿਆਰਥਣ ਦੀ ਹੋਈ ਮੌਤ

By  Shanker Badra May 25th 2019 08:45 PM

ਨਾਭਾ 'ਚ ਸੜਕ ਹਾਦਸੇ ਦੌਰਾਨ 12ਵੀਂ ਕਲਾਸ ਦੀ ਵਿਦਿਆਰਥਣ ਦੀ ਹੋਈ ਮੌਤ:ਨਾਭਾ : ਨਾਭਾ 'ਚ ਦੁਪਹਿਰ ਬਾਅਦ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ।ਓਥੇ ਤੇਜ਼ ਰਫਤਾਰ ਇੱਟਾਂ ਦੀ ਭਰੀ ਟਰਾਲੀ ਨੇ 12ਵੀਂ ਕਲਾਸ ਦੀ ਵਿਦਿਆਰਥਣ ਨੂੰ ਕੁਚਲ ਦਿੱਤਾ ਹੈ, ਜਿਸ ਦੀ ਮੌਕੇ 'ਤੇ ਮੌਤ ਹੋ ਗਈ ਹੈ।ਮ੍ਰਿਤਕਾ ਦੀ ਪਹਿਚਾਣ ਮਨਵੀਰ ਕੌਰ ਦੇ ਰੂਪ 'ਚ ਹੋਈ ਹੈ।

nabha-road-accident-during-12th-class-girl-student-death
ਨਾਭਾ 'ਚ ਸੜਕ ਹਾਦਸੇ ਦੌਰਾਨ 12ਵੀਂ ਕਲਾਸ ਦੀ ਵਿਦਿਆਰਥਣ ਦੀ ਹੋਈ ਮੌਤ

ਜਾਣਕਰੀ ਅਨੁਸਾਰ 12ਵੀਂ ਕਲਾਸ ਦੀ ਵਿਦਿਆਰਥਣ ਮਨਵੀਰ ਕੌਰ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਹੀ ਸੀ।ਇਸ ਦੌਰਾਨ ਇੱਟਾਂ ਨਾਲ ਭਰੀ ਇੱਕ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਵਿਦਿਆਰਥਣ ਨੂੰ ਕੁਚਲ ਦਿੱਤਾ ਹੈ।

nabha-road-accident-during-12th-class-girl-student-death
ਨਾਭਾ 'ਚ ਸੜਕ ਹਾਦਸੇ ਦੌਰਾਨ 12ਵੀਂ ਕਲਾਸ ਦੀ ਵਿਦਿਆਰਥਣ ਦੀ ਹੋਈ ਮੌਤ

ਮਨਵੀਰ ਕੌਰ ਨੇ ਪਿਛਲੇ ਦਿਨੀਂ 12ਵੀਂ ਜਮਾਤ ਦੇ ਨਤੀਜਿਆਂ 'ਚ ਪਟਿਆਲਾ ਜ਼ਿਲ੍ਹੇ 'ਚੋਂ ਦੂਜਾ ਸਥਾਨ ਹਾਸਲ ਕੀਤਾ ਸੀ।ਫਿਲਹਾਲ ਪੁਲਿਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

-PTCNews

Related Post