ਗੁਰਦੁਆਰਾ ਪਾਤਿਸ਼ਾਹੀ ਨੌਵੀਂ ਰਾਮਗੜ੍ਹ ਬੌੜਾ ਤੋਂ ਸਜਾਇਆ ਗਿਆ ਨਗਰ ਕੀਰਤਨ , ਸੰਗਤਾਂ ਨੇ ਕੀਤਾ ਨਿੱਘਾ ਸਵਾਗਤ

By  Shanker Badra March 2nd 2021 05:07 PM

ਨਾਭਾ : ਨੌਵੇਂ ਪਾਤਿਸ਼ਾਹੀ  ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਆਰੰਭ ਹੋਇਆ ਅਲੌਕਿਕ ‘ਦਰਸ਼ਨ ਦੀਦਾਰ’ ਨਗਰ ਕੀਰਤਨ ਅੱਜ ਗੁਰਦੁਆਰਾ ਪਾਤਿਸ਼ਾਹੀ  ਨੌਵੀਂ ਰਾਮਗੜ੍ਹ ਬੌੜਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ’ਚ ਦੂਜੇ ਪੜਾਅ ਲਈ ਰਵਾਨਾ ਹੋਇਆ। ਨਗਰ ਕੀਰਤਨ ਦੀ ਆਰੰਭਤਾ ਗਿਆਨੀ ਰਾਜਿੰਦਰਪਾਲ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਹੋਈ। ਇਸ ਮੌਕੇ ਨਗਰ ਕੀਰਤਨ ਨੂੰ ਰਵਾਨਾ ਕਰਨ ਮੌਕੇ ਗਿਆਨੀ ਪਿ੍ਰਤਪਾਲ ਸਿੰਘ ਦੀ ਸਰਬੱਤ ਦੀ ਭਲੇ ਦੀ ਅਰਦਾਸ ਕੀਤੀ।

Nagar Kirtan dedicated to the 400th Prakash Gurpurab Shatabdi of Sri Guru tegh Bahadur Sahib ਗੁਰਦੁਆਰਾ ਪਾਤਿਸ਼ਾਹੀ ਨੌਵੀਂ ਰਾਮਗੜ੍ਹ ਬੌੜਾ ਤੋਂ ਸਜਾਇਆ ਗਿਆ ਨਗਰ ਕੀਰਤਨ , ਸੰਗਤਾਂ ਨੇ ਕੀਤਾ ਨਿੱਘਾ ਸਵਾਗਤ

Click here for latest updates on twitter.

ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਦੀ ਪ੍ਰੇਰਨਾ ਸਦਕਾ ਆਰੰਭ ਹੋਇਆ ਇਹ ਨਗਰ ਕੀਰਤਨ ਗੁਰੂ ਸਾਹਿਬ ਦੇ ਚਰਨਛੋਹ ਅਸਥਾਨ ਘਨੂੰੜਕੀ, ਗੁ. ਸਾਹਿਬ ਪਾਤਸ਼ਾਹੀ ਨੌਵੀਂ ਗੁਣੀਕੇ, ਬਖਤੜਾ, ਭਵਾਨੀਗੜ੍ਹ ਰੋਡ, ਬਾਲਦ ਕੈਂਚੀਆਂ, ਗੁ: ਸਾਹਿਬ ਪਾ: ਨੌਵੀਂ ਫਤਹਿਗੜ੍ਹ ਛੰਨਾ, ਗਾਜੇਵਾਸ, ਬੰਮਣਾ, ਕੁਲਾਰਾਂ, ਗੁ: ਸਾਹਿਬ ਪਾ: ਨੌਵੀਂ ਕੋਟਲੀ, ਗੁ: ਸਾਹਿਬ ਪਾ: ਨੌਵੀਂ ਦੋਦੜਾ, ਗੁਰਦੁਆਰਾ ਕੜਾਸਾਹਿਬ ਪਾਤਸ਼ਾਹੀ ਨੌਵੀਂ ਸਮਾਣਾ ਅਤੇ ਰਾਤ ਦਾ ਠਹਿਰਾਅ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਗੜ੍ਹੀ ਨਜ਼ੀਰ ਵਿਖੇ ਕਰੇਗਾ। ਇਸ ਮੌਕੇ ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਜਾਹੋ ਜਲਾਲ ਨਾਲ ਮਨਾਇਆ ਜਾਵੇਗਾ।

Nagar Kirtan dedicated to the 400th Prakash Gurpurab Shatabdi of Sri Guru tegh Bahadur Sahib ਗੁਰਦੁਆਰਾ ਪਾਤਿਸ਼ਾਹੀ ਨੌਵੀਂ ਰਾਮਗੜ੍ਹ ਬੌੜਾ ਤੋਂ ਸਜਾਇਆ ਗਿਆ ਨਗਰ ਕੀਰਤਨ , ਸੰਗਤਾਂ ਨੇ ਕੀਤਾ ਨਿੱਘਾ ਸਵਾਗਤ

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਟਿਆਲਾ ’ਚ ਨਗਰ ਕੀਰਤਨ ਤੋਂ ਇਲਾਵਾ ਵੱਖ-ਵੱਖ ਧਾਰਮਕ ਸਮਾਗਮਾਂ ਨੂੰ ਉਲੀਕਿਆ ਹੈ ਅਤੇ ਮੁੱਖ ਸਮਾਗਮ 21 ਮਾਰਚ ਨੂੰ ਕੀਤਾ ਜਾਵੇਗਾ। ਨਗਰ ਕੀਰਤਨ ਦੀ ਆਰੰਭਤਾ ਮੌਕੇ ਬਾਬਾ ਹਰਭਜਨ ਸਿੰਘ ਸਰਾਜਪੁਰ ਵਾਲੇ, ਬਾਬਾ ਰਣਜੀਤ ਸਿੰਘ ਢੀਂਗੀ, ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਬੀਬੀ ਹਰਦੀਪ ਕੌਰ ਖੋਖ, ਸੀਨੀ. ਅਕਾਲੀ ਆਗੂ ਮੱਖਣ ਸਿੰਘ ਲਾਲਕਾ, ਕਰਨੈਲ ਸਿੰਘ ਗੁਣੀਕੇ, ਸਾਬਕਾ ਚੇਅਰਮੈਨ ਗੁਰਦਿਆਲ ਇੰਦਰ ਸਿੰਘ ਬਿੱਲੂ, ਗੁਰਚਰਨ ਸਿੰਘ ਘਮਰੌਦਾ, ਮੋਹਣ ਸਿੰਘ ਰਾਮਗੜ੍ਹ, ਬਲਤੇਜ ਸਿੰਘ ਖੋਖ, ਅਮਨਦੀਪ ਸਿੰਘ ਰਾਮਗੜ੍ਹ ਬੌੜਾ, ਧਰਮ ਸਿੰਘ ਧਾਰੋਕੀ, ਇੰਚਾਰਜ ਭਗਵੰਤ ਸਿੰਘ ਧੰਗੇੜਾ, ਮੈਨੇਜਰ ਕਰਨੈਲ ਸਿੰਘ ਨਾਭਾ, ਮੈਨੇ. ਨਰਿੰਦਰਜੀਤ ਸਿੰਘ ਨਾਭਾ, ਮੈਨੇ. ਗੁਰਪ੍ਰੀਤ ਸਿੰਘ ਮੱਲੇਵਾਲ, ਮੈਨੇ. ਅਮਰੀਕ ਸਿੰਘ ਰੋਹੜਾ ਸਾਹਿਬ, ਸੁਪਰਵਾਈਜ਼ਰ ਹਰਮਿੰਦਰ ਸਿੰਘ, ਯੂਥ ਅਕਾਲੀ ਆਗੂ ਮਨਪ੍ਰੀਤ ਸਿੰਘ ਮਨੀ ਭੰਗੂ, ਬਾਬਾ ਅਜਾਪਾਲ ਸੀਨੀ. ਸੈਕੰਡਰੀ ਸਕੂਲ ਦਾ ਸਮੂਹ ਸਟਾਫ ਅਤੇ ਪਿ੍ਰੰਸੀਪਲ ਸੁਰਿੰਦਰ ਕੌਰ, ਮਾਸਟਰ ਅਜਮੇਰ ਸਿੰਘ, ਪ੍ਰਚਾਰਕ ਸਾਹਿਬਾਨ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕੇ ਦੀਆਂ ਸੰਗਤਾਂ ਸ਼ਾਮਲ ਸਨ।

Sikh leader Bhupinder Singh Holland deported from Delhi airport under the Farmers Protest ਗੁਰਦੁਆਰਾ ਪਾਤਿਸ਼ਾਹੀ ਨੌਵੀਂ ਰਾਮਗੜ੍ਹ ਬੌੜਾ ਤੋਂ ਸਜਾਇਆ ਗਿਆ ਨਗਰ ਕੀਰਤਨ , ਸੰਗਤਾਂ ਨੇ ਕੀਤਾ ਨਿੱਘਾ ਸਵਾਗਤ

ਇਸ ਮੌਕੇ ਨਗਰ ਕੀਰਤਨ ਗੁ. ਤੋਖਾ ਸਾਹਿਬ, ਗੁ. ਖਿਰਨੀ ਸਾਹਿਬ ਪਾਤਸ਼ਾਹੀ ਨੌਵੀਂ ਲੰਗ, ਰੌਗਲਾ, ਸਿਓਨਾ, ਜੱਸੋਵਾਲ, ਸਿੱਧੂਵਾਲ, ਬਖਸ਼ੀਵਾਲਾ, ਗੁ. ਸਾਹਿਬ ਨੌਵੀਂ ਸਿੰਬੜੋ, ਆਲੋਵਾਲ, ਕਨਸੂਹਾ ਕਲਾਂ, ਪੇਧਨੀ ਖੁਰਦ, ਗੁ. ਸਾਹਿਬ ਪਾ. ਨੌਵੀਂ ਧੰਗੇੜਾ, ਸਹੌਲੀ, ਗੁ. ਸਾਹਿਬ ਪਾ. ਨੌਵੀਂ ਅਗੌਲ, ਖੋਖ, ਬਿਰੜਵਾਲ, ਭੋਜੋਮਾਜਰੀ, ਰੋਹਟੀ ਪੁਲ, ਗੁ. ਸਾਹਿਬ. ਰੋਹਟਾ ਸਾਹਿਬ ਨਾਭਾ ਵਿਚੋਂ ਹੁੰਦਾ ਹੋਇਆ ਗੁ. ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਰਾਮਗੜ੍ਹ ਬੌੜਾ ਵਿਖੇ ਦੇਰ ਰਾਤ ਪਾਤਸ਼ਾਹੀ ਨੌਵੀਂ ਗੁਰਦੁਆਰਾ ਰਮਾਗੜ੍ਹ ਬੌੜਾਂ ਵਿਖੇ ਪੁੱਜਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ ਅਤੇ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਨਗਰ ਕੀਰਤਨ ਦਾ ਨਿੱਘਾ ਤੇ ਭਰਵਾਂ ਸਵਾਗਤ ਕੀਤਾ ਹੈ।

-PTCNews

Related Post