ਸੁਲਤਾਨਪੁਰ ਲੋਧੀ ਤੋਂ ਸਜਾਏ ਗਏ ਨਗਰ ਕੀਰਤਨ ਦਾ ਫਿਰੋਜ਼ਪੁਰ ਪੁੱਜਣ 'ਤੇ ਹੋਇਆ ਸਵਾਗਤ

By  Jashan A February 25th 2020 12:43 PM -- Updated: February 26th 2020 03:52 PM

ਫਿਰੋਜ਼ਪੁਰ: ਦਹਾਕਿਆਂ ਬਾਅਦ ਕਰਤਾਰਪੁਰ ਸਾਹਿਬ ਦੇ ਖੁੱਲੇ ਲਾਂਘੇ ਬਾਅਦ ਭਾਰਤ ਤੋਂ ਪਹਿਲਾ ਨਗਰ ਕੀਰਤਨ ਪਾਕਿਸਤਾਨ ਰਵਾਨਾ ਹੋਇਆ। ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋਏ ਨਗਰ ਕੀਰਤਨ ਦਾ ਅੱਜ ਫ਼ਿਰੋਜ਼ਪੁਰ ਦੀ ਧਰਤੀ 'ਤੇ ਪਹੁੰਚਣ 'ਤੇ ਜਿਥੇ ਸੰਗਤਾਂ ਵੱਲੋਂ ਭਾਰੀ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ, ਉਥੇ ਗੁਰਦੁਆਰਾ ਬਜੀਦਪੁਰ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਪੂਰੇ ਜੋਸ਼ੋ-ਖਰੋਸ਼ ਨਾਲ ਜਥੇ ਦਾ ਸਵਾਗਤ ਕੀਤਾ ਗਿਆ।

Nagar Kirtan Welcome In Ferozpurਫ਼ਿਰੋਜ਼ਪੁਰ ਪੁੱਜੇ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਸਿੱਖ ਆਗੂਆਂ ਨੇ ਕਿਹਾ ਕਿ ਦਹਾਕਿਆਂ ਦੀ ਸਿੱਖ ਸੰਗਤ ਵੱਲੋਂ ਕੀਤੀ ਅਰਦਾਸ ਦਾ ਹੀ ਫਲ ਹੈ ਕਿ ਕੌਮ ਨੂੰ ਵਿਛੜੇ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੀ ਧਰਤੀ ਦੇ ਦਰਸ਼ਨ ਕਰਨ ਦੀ ਹਰ ਸਿੱਖ ਹੀ ਨਹੀਂ ਬਲਕਿ ਹਰ ਪੰਜਾਬੀ ਇਥੋਂ ਤੱਕ ਹਰ ਮਨੁੱਖ ਦੀ ਤਾਂਘ ਸੀ, ਜਿਸ ਨੂੰ ਬੂਰ ਪਿਆ ਹੈ।

ਹੋਰ ਪੜ੍ਹੋ: ਪੀਲੀਭੀਤ ‘ਚ ਸਿੱਖਾਂ ਨੂੰ ਨਗਰ ਕੀਰਤਨ ਨਾ ਸਜਾਉਣ ਦੇਣਾ ਧਾਰਮਿਕ ਆਜ਼ਾਦੀ ‘ਚ ਸਿੱਧਾ ਦਖਲ: ਜਥੇਦਾਰ ਬਾਬਾ ਬਲਬੀਰ ਸਿੰਘ

Nagar Kirtan Welcome In Ferozpurਫ਼ਿਰੋਜ਼ਪੁਰ ਪੁੱਜੇ ਨਗਰ ਕੀਰਤਨ ਦੌਰਾਨ ਬੋਲੇ-ਸੋ-ਨਿਹਾਲੇ ਦੇ ਜ਼ੈਕਾਰਿਆਂ ਨਾਲ ਜਿਥੇ ਅਕਾਸ਼ ਗੂੰਜਦਾ ਰਿਹਾ, ਉਥੇ ਵੱਡੀ ਤਦਾਦ ਪੁੱਜੀ ਸੰਗਤ ਨੇ ਪਾਕਿਸਤਾਨ ਜਾ ਰਹੇ ਜਥੇ ਦੇ ਦਰਸ਼ਨ ਕਰਕੇ ਆਪਣੇ-ਆਪ ਨੂੰ ਭਾਗਾ ਵਾਲਾ ਕਰਾਰ ਦਿੱਤਾ।

Nagar Kirtan Welcome In Ferozpurਨਗਰ ਕੀਰਤਨ ਨਾਲ ਜਥੇ ਵਿਚ ਜਾ ਰਹੀ ਸੰਗਤ ਨੇ ਆਪਣੇ-ਆਪ ਨੂੰਭਾਗਾ ਵਾਲੇ ਕਰਾਰ ਦਿੰਦਿਆਂ ਸਪੱਸ਼ਟ ਕੀਤਾ ਕਿ ਗੁਰੂ ਨਾਨਕ ਦੀ ਧਰਤੀ ਦੇ ਦਰਸ਼ਨ ਕਰਨ ਦਾ ਉਨ੍ਹਾਂ ਨੂੰ ਮੌਕਾ ਪ੍ਰਾਪਤ ਹੋਇਆ ਹੈ ਅਤੇ ਉਹ ਵੀ ਉਸ ਜਥੇ ਵਿਚ ਜੋ ਨਗਰ ਕੀਰਤਨ ਦੇ ਰੂਪ ਵਿਚ ਪਾਕਿ ਦੀ ਧਰਤੀ 'ਤੇ ਜਾ ਰਿਹਾ ਹੈ।

-PTC News

Related Post