ਨੇਲ ਪਾਲਿਸ਼ ਲਗਾਉਣ ਵਾਲੀਆਂ ਔਰਤਾਂ ਹੋ ਜਾਣ ਸਾਵਧਾਨ !

By  Shanker Badra November 5th 2018 04:49 PM

ਨੇਲ ਪਾਲਿਸ਼ ਲਗਾਉਣ ਵਾਲੀਆਂ ਔਰਤਾਂ ਹੋ ਜਾਣ ਸਾਵਧਾਨ !:ਔਰਤਾਂ ਆਪਣੀ ਖੂਬਸੂਰਤੀ ਨੂੰ ਹੋਰ ਨਿਖਾਰਣ ਲਈ ਕਈ ਵਾਰ ਨੇਲ ਪਾਲਿਸ਼ ਦੀ ਵਰਤੋਂ ਕਰਦੀਆਂ ਹਨ।ਜੇਕਰ ਔਰਤਾਂ ਨੇਲ ਪਾਲਿਸ਼ ਦੀ ਵਰਤੋਂ ਨਾ ਕਰਨ ਤਾਂ ਉਨ੍ਹਾਂ ਦੀ ਚਮਕ ਫਿੱਕੀ ਪੈ ਜਾਵੇਗੀ।ਓਥੇ ਹੀ ਦਾਰੂਲ ਉਲੂਮ ਦੇਵਬੰਦ ਨੇ ਮੁਸਲਿਮ ਔਰਤਾਂ ਵਿਰੁੱਧ ਮੁੜ ਇੱਕ ਨਵਾਂ ਫ਼ਤਵਾ ਜਾਰੀ ਕੀਤਾ ਹੈ।ਉਨ੍ਹਾਂ ਨੇ ਫ਼ਤਵੇ 'ਚ ਔਰਤਾਂ ਦੇ ਨਹੁੰਆਂ `ਤੇ ਲਾਈ ਜਾਣ ਵਾਲੀ ਨੇਲ ਪਾਲਿਸ਼ ਨੂੰ ਗ਼ੈਰ-ਇਸਲਾਮਿਕ ਦੱਸਿਆ ਗਿਆ ਹੈ।ਦਾਰੁਲ ਉਲੂਮ ਦੇ ਮੁਫ਼ਤੀ ਇਸਰਾਰ ਮੁਤਾਬਕ ਫ਼ਤਵਾ ਉਨ੍ਹਾਂ ਔਰਤਾਂ ਲਈ ਹੈ, ਜੋ ਸਜਣ ਤੇ ਫ਼ਬਣ ਲਈ ਨਹੁੰਆਂ `ਤੇ ਨੇਲ ਪਾਲਿਸ਼ ਲਾਉਂਦੀਆਂ ਹਨ ਜਾਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਰੰਗਦੀਆਂ ਹਨ।ਇਹ ਇਸਲਾਮ ਦੇ ਖਿ਼ਲਾਫ਼ ਹੈ।ਉਨ੍ਹਾਂ ਨੇ ਕਿਹਾ ਕਿ ਮੁਸਲਿਮ ਔਰਤਾਂ ਨੂੰ ਨੇਲ ਪਾਲਿਸ਼ ਦੀ ਥਾਂ ਮਹਿੰਦੀ ਲਗਾਉਣੀ ਚਾਹੀਦੀ ਹੈ।

ਮੁਜ਼ੱਫ਼ਰਨਗਰ ਜਿ਼ਲ੍ਹੇ ਦੇ ਪਿੰਡ ਤੇਵੜਾ ਦੇ ਨਿਵਾਸੀ ਮੁਹੰਮਦ ਤੁਫ਼ੈਲ ਨੇ ਦਾਰੁਲ ਉਲੂਮ ਦੇਵਬੰਦ ਤੋਂ ਪੁੱਛਿਆ ਸੀ ਕਿ ਕੀ ਔਰਤਾਂ ਵਿਆਹ 'ਚ ਜਾਂਦੇ ਸਮੇਂ ਜਾਂ ਫਿਰ ਸ਼ੌਕੀਆ ਨੇਲ-ਪਾਲਿਸ਼ ਲਾ ਸਕਦੀਆਂ ਹਨ ? ਕੀ ਮਰਦ ਜਾਂ ਔਰਤ ਲਈ ਨਹੁੰ ਵਧਾਉਣਾ ਜਾਇਜ਼ ਹੈ।ਇਸ ਸਬੰਧੀ ਤੁਫ਼ੈਲ ਹੁਰਾਂ ਨੇ ਉਲੂਮ ਦੇ ਇਫਤਾ ਵਿਭਾਗ ਤੋਂ ਲਿਖਤੀ ਚਿੱਠੀ ਲਿਖ ਕੇ ਜਾਣਕਾਰੀ ਮੰਗੀ ਸੀ।

ਇਸ ਤੋਂ ਪਹਿਲਾਂ ਵੀ ਦਾਰੁਲ ਉਲੂਮ ਮੁਸਲਿਮ ਔਰਤਾਂ ਲਈ ਕਈ ਫ਼ਤਵੇ ਜਾਰੀ ਕਰ ਚੁੱਕਾ ਹੈ।ਹਾਲ ਹੀ 'ਚ ਮੁਸਲਿਮ ਔਰਤਾਂ ਵਲੋਂ ਭਰਵੱਟੇ ਬਣਵਾਉਣ ਨੂੰ ਲੈ ਕੇ ਵੀ ਫ਼ਤਵਾ ਜਾਰੀ ਕੀਤਾ ਗਿਆ ਸੀ।ਸੋਸ਼ਲ ਮੀਡੀਆ 'ਤੇ ਮੁਸਲਿਮ ਔਰਤਾਂ ਦੀ ਫ਼ੋਟੋ ਸ਼ੇਅਰ ਕਰਨ ਨੂੰ ਵੀ ਗ਼ੈਰ ਇਸਲਾਮਿਕ ਕਰਾਰ ਦਿੱਤਾ ਗਿਆ।ਇੰਨਾ ਹੀ ਨਹੀਂ ਬਾਜ਼ਾਰ 'ਚੋਂ ਕਿਸੇ ਗ਼ੈਰ ਮਰਦ ਕੋਲੋਂ ਚੂੜੀਆਂ ਪਵਾਉਣ ਨੂੰ ਵੀ ਗ਼ਲਤ ਮੰਨਿਆ ਗਿਆ।ਇਸ ਨੂੰ ਨਜਾਇਜ਼ ਅਤੇ ਗੁਨਾਹ ਕਰਾਰ ਦਿੱਤਾ ਗਿਆ ਹੈ।

-PTCNews

Related Post