ਨੰਗਲ 'ਚ ਟਰੱਕ ਯੂਨੀਅਨ ਚੌਕ ਨੇੜੇ ਲੁਟੇਰੇ ਦਿਨ ਦਿਹਾੜੇ ਲੱਖਾਂ ਰੁਪਏ ਲੁੱਟ ਕੇ ਹੋਏ ਫਰਾਰ

By  Shanker Badra July 16th 2018 04:02 PM

ਨੰਗਲ 'ਚ ਟਰੱਕ ਯੂਨੀਅਨ ਚੌਕ ਨੇੜੇ ਲੁਟੇਰੇ ਦਿਨ ਦਿਹਾੜੇ ਲੱਖਾਂ ਰੁਪਏ ਲੁੱਟ ਕੇ ਹੋਏ ਫਰਾਰ:ਨੰਗਲ 'ਚ ਟਰੱਕ ਯੂਨੀਅਨ ਚੌਕ ਨੇੜੇ ਤਿੰਨ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਲੱਖਾਂ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ।ਜਾਣਕਾਰੀ ਅਨੁਸਾਰ ਲੁਟੇਰਿਆਂ ਵੱਲੋਂ ਮਨੀ ਐਕਸਚੇਂਜਰ ਵਿਖੇ ਦਿਨ ਦਿਹਾੜੇ ਲੁੱਟ ਕੀਤੀ ਗਈ।

ਇਸ ਲੁੱਟ ਦਾ ਸ਼ਿਕਾਰ ਹੋਏ ਮਾਲਕ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਨਕਾਬਪੋਸ਼ ਲੁਟੇਰੇ 7-8 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਹਨ।ਇਸ ਘਟਨਾ ਮੌਕੇ ਪੁੱਜੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

-PTCNews

Related Post