ਪ੍ਰਧਾਨ ਮੰਤਰੀ ਦੀ ਇਸ ਸਕੀਮ ਨਾਲ ਮਿਲੇਗੀ ਹਰ ਮਹੀਨੇ ਪੈਨਸ਼ਨ, ਜਾਣੋ

By  Gagan Bindra October 15th 2017 07:42 AM

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਅਾਮ ਗਰੀਬ ਪਰਿਵਾਰਾਂ ਦੇ ਲਈ ਪੈਨਸ਼ਨ ਯੋਜਨਾ ਚਲਾਈ ਗਈ ਹੈ ਜਿਸਦਾ ਫਾਇਦਾ ਤੁਸੀ ਬੁਢਾਪੇ ਵਿੱਚ ਲੈ ਸਕਦੇ ਹੋ। ਜਿਸਦੇ ਲਈ ਤੁਹਾਨੂੰ ਹਰ ਮਹੀਨੇ ਸਿਰਫ 210 ਰੁਪਏ ਜਮ੍ਹਾ ਕਰਾਉਣ ਤੇ ਤੁਹਾਨੂੰ 5,000 ਰੁਪਏ ਦੀ ਪੈਨਸ਼ਨ ਦਿੱਤੀ ਜਾਵੇਗੀ।ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਅਾਮ ਗਰੀਬ ਪਰਿਵਾਰਾਂ ਦੇ ਲਈ ਪੈਨਸ਼ਨ ਯੋਜਨਾਜੇਕਰ ਪੈਨਸ਼ਨ ਯੋਜਨਾ ਦੇ ਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਬਾਅਦ ਵਿੱਚ ਉਸ ਦੀ ਪਤਨੀ ਨੂੰ ਵੀ ਪੈਨਸ਼ਨ ਮਿਲੇਗੀ। ਪਰ ਜੇਕਰ ਖਾਤਾ ਧਾਰਕ ਜਾਂ ਉਸ ਦੀ ਪਤਨੀ ਦੋਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਅੱਗੇ ਉਨ੍ਹਾਂ ਦੇ ਬੱਚੇ ਨੂੰ ਜਮ੍ਹਾ ਕਰਾਇਆ ਗਿਆ ਫੰਡ ਮਿਲ ਜਾਵੇਗਾ। ਅਾਓ ਤੁਹਾਨੂੰ ਦੱਸ ਦੇੲੀੲੇ ਕਿ ਤੁਹਾਨੂੰ ਹਰ ਮਹੀਨੇ ਕਿੰਨੀ ਰਕਮ ਜਮ੍ਹਾ ਕਰਾਉਣੀ ਹੋਵੇਗੀ ਅਤੇ ਕਿੰਨੀ ਪੈਨਸ਼ਨ ਮਿਲੇਗੀ।

ਜੇਕਰ ਤੁਸੀਂ ਹਰ ਮਹੀਨੇ 1,000 ਰੁਪਏ ਦੀ ਪੈਨਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਮਹੀਨੇ 42 ਰੁਪਏ ਜਮ੍ਹਾ ਕਰਾਉਣੇ ਹੋਣਗੇ। ਜੇਕਰ 18 ਸਾਲ ਦੇ ਨੌਜਵਾਨ ਨੇ ਪੈਨਸ਼ਨ ਯੋਜਨਾ ਸ਼ੁਰੂ ਕਰਨੀ ਹੈ ਤਾਂ ਹਰ ਮਹੀਨੇ ਸਿਰਫ 210 ਰੁਪਏ 42 ਸਾਲਾਂ ਤੱਕ ਜਮ੍ਹਾ ਕਰਾਉਣੇ ਹੋਣਗੇ।ਜਦੋਂ ਉਸ ਨੌਜਵਾਨ ਦੀ ਉਮਰ 60 ਸਾਲ ਤੋਂ ਉੱਪਰ ਹੋ ਜਾਵੇਗੀ ਤਾਂ ਉਸ ਨੂੰ 5,000 ਰੁਪਏ ਮਹੀਨਾ ਪੈਨਸ਼ਨ ਲੱਗ ਜਾਵੇਗੀ। ਜੇਕਰ ਕੋਈ 30 ਸਾਲ ਦਾ ਵਿਅਕਤੀ 5,000 ਰੁਪਏ ਪੈਨਸ਼ਨ ਲੈਣੀ ਚਾਹੁੰਦਾ ਹੈ, ਤਾਂ ਉਸ ਨੂੰ 30 ਸਾਲ ਤਕ 577 ਰੁਪਏ ਜਮ੍ਹਾ ਕਰਾਉਣੇ ਹੋਣਗੇ। 40 ਸਾਲ ਦਾ ਵਿਅਕਤੀ 20 ਸਾਲ ਤਕ 1,454 ਰੁਪਏ ਹਰ ਮਹੀਨੇ ਜਮ੍ਹਾ ਕਰਾ ਕੇ 5,000 ਰੁਪਏ ਪੈਨਸ਼ਨ ਲਗਵਾ ਸਕਦਾ ਹੈ।ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਅਾਮ ਗਰੀਬ ਪਰਿਵਾਰਾਂ ਦੇ ਲਈ ਪੈਨਸ਼ਨ ਯੋਜਨਾਜੇਕਰ 5000 ਰੁਪਏ ਦੇ ਪੈਨਸ਼ਨ ਯੋਜਨਾ ਧਾਰਕ ਅਤੇ ਜਾਂ ਉਸ ਦੀ ਪਤਨੀ ਦੋਹਾਂ ਦੀ ਮੌਤ ਹੋ ਜਾਂਦੀ ਹੈ, ਤਾਂ ਖਾਤਾ ਧਾਰਕ ਦੇ ਨਾਮਜ਼ਦ ਵਾਰਿਸ ਨੂੰ 8.5 ਲੱਖ ਰੁਪਏ ਦਾ ਫੰਡ ਮਿਲ ਜਾਵੇਗਾ। ਇਸ ਯੋਜਨਾ ਨੂੰ ਤੁਸੀਂ ਆਪਣੇ ਬੈਂਕ ‘ਚ ਸ਼ੁਰੂ ਕਰਵਾ ਸਕਦੇ ਹੋ। ਇੱਕ ਗੱਲ ਤੁਹਾਨੂੰ ਯਾਦ ਰੱਖਣੀ ਹੋਵੇਗੀ ਕਿ 12 ਮਹੀਨੇ ਪੈਸੇ ਨਾ ਜਮ੍ਹਾ ਕਰਾਉਣ ‘ਤੇ ਖਾਤਾ ਬੰਦ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਤੁਸੀਂ ਆਪਣੇ ਬੈਂਕ ਖਾਤੇ ਨਾਲ ਇਸ ਨੂੰ ਲਿੰਕ ਕਰਾ ਸਕਦੇ ਹੋ।ਇਸ ਯੋਜਨਾ ‘ਚ ਤੁਸੀਂ 60 ਸਾਲ ਦੀ ਉਮਰ ਤੋਂ ਪਹਿਲਾਂ ਪੈਸੇ ਨਹੀਂ ਕਢਵਾ ਸਕਦੇ।

-PTC News

Related Post