ਰੋਡਰੇਜ਼ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਨੇ ਸੁਪਰੀਮ ਕੋਰਟ 'ਚ ਲਿਖਤੀ ਜਵਾਬ ਕੀਤਾ ਦਾਇਰ

By  Shanker Badra April 25th 2018 09:56 PM

ਰੋਡਰੇਜ਼ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਨੇ ਸੁਪਰੀਮ ਕੋਰਟ 'ਚ ਲਿਖਤੀ ਜਵਾਬ ਕੀਤਾ ਦਾਇਰ:ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਚੱਲ ਰਹੇ 30 ਸਾਲ ਪੁਰਾਣੇ ਰੋਡਰੇਜ ਮਾਮਲੇ ਵਿੱਚ ਸਿੱਧੂ ਨੇ ਸੁਪਰੀਮ ਕੋਰਟ ਵਿਚ ਲਿਖਤੀ ਰਿਪੋਰਟ ਦਾਇਰ ਕਰਕੇ ਜਵਾਬ ਦਿੱਤਾ ਹੈ। Navjot Singh Sidhu Filed Written Supreme Courtਸਿੱਧੂ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਪੀੜਤ ਦੀ ਮੌਤ ਸੱਟ ਲੱਗਣ ਕਾਰਨ ਨਹੀਂ ਸਗੋਂ ਹਾਰਟ ਅਟੈਕ ਕਰਕੇ ਹੋਈ ਸੀ।ਸਿੱਧੂ ਨੇ ਕਿਹਾ ਕਿ ਇਸ ਸੰਬੰਧੀ ਮੈਡੀਕਲ ਰਿਪੋਰਟ ਉਹ ਕੋਰਟ ਵਿਚ ਪੇਸ਼ ਕਰ ਚੁੱਕੇ ਹਨ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਵਿਚ ਰੋਡ ਰੇਜ ਮਾਮਲੇ 'ਤੇ ਸੁਣਵਾਈ ਪੂਰੀ ਹੋ ਚੁੱਕੀ ਹੈ ਅਤੇ ਸੁਪਰੀਮ ਕੋਰਟ ਨੇ ਸਿੱਧੂ 'ਤੇ ਫੈਸਲਾ ਸੁਰੱਖਿਅਤ ਰੱਖਿਆ ਹੋਇਆ ਹੈ।Navjot Singh Sidhu Filed Written Supreme Courtਸੁਪਰੀਮ ਕੋਰਟ ਨੇ ਨਵਜੋਤ ਸਿੱਧੂ ਨੂੰ 24 ਅਪ੍ਰੈਲ ਤਕ ਅਦਾਲਤ ਵਿਚ ਲਿਖਤੀ ਰਿਪੋਰਟ ਦਾਇਰ ਕਰਨ ਲਈ ਕਿਹਾ ਸੀ।ਦੱਸਣਯੋਗ ਹੈ ਕਿ 1988 ਵਿਚ ਵਾਪਰੇ ਇਸ ਰੋਡ ਰੇਜ ਕੇਸ ਵਿਚ ਹਾਈਕੋਰਟ ਨੇ ਨਵਜੋਤ ਸਿੱਧੂ ਨੂੰ 3 ਸਾਲ ਦੀ ਸਜ਼ਾ ਦਾ ਐਲਾਨ ਕੀਤਾ ਸੀ।Navjot Singh Sidhu Filed Written Supreme Courtਜਿਸ ਤੋਂ ਬਾਅਦ ਸਿੱਧੂ ਵਲੋਂ ਸੁਪਰੀਮ ਕੋਰਟ ਵਿਚ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ।

-PTCNews

Related Post