Navratri 2021: ਨਰਾਤਿਆਂ ਦੌਰਾਨ ਘਰ ਵਿਚ ਇਹ ਚੀਜ਼ਾਂ ਹਨ ਜ਼ੁਰੂਰੀ, ਹੋਵੇਗਾ ਲਾਭ

By  Riya Bawa October 4th 2021 09:21 PM

Navratri 2021 : ਨਰਾਤੇ 7 ਅਕਤੂਬਰ 2021, ਦਿਨ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਹਨ ਅਤੇ ਇਨ੍ਹਾਂ ਦਾ ਸਮਾਪਨ 15 ਅਕਤੂਬਰ ਨੂੰ ਸ਼ੁੱਕਰਵਾਰ ਹੋ ਜਾਏਗਾ। ਨਰਾਤਿਆਂ ਦੌਰਾਨ ਨੋ ਦਿਨ ਮਾਂ ਦੁਰਗਾ ਦੇ 9 ਰੂਪਾਂ ਦੀ ਉਪਾਸਨਾ ਕੀਤੀ ਜਾਂਦੀ ਹੈ ਤੇ ਇਸ ਨਾਲ ਹਰ ਇੱਛਾ ਪੂਰੀ ਹੁੰਦੀ ਹੈ। ਇਸ ਸਾਲ ਦੀਆਂ ਦੋ ਤਰੀਕਿਆਂ ਇੱਕ ਦੂਜੇ ਦੇ ਨਾਲ ਹੋਣ ਕਰਕੇ ਨਰਾਤੇ ਦੇ ਅੱਠ ਦਿਨ ਹਨ। ਇਨ੍ਹਾਂ ਦਿਨ੍ਹਾਂ ਵਿਚ ਖਰੀਦਦਾਰੀ ਕਰਨਾ ਚੰਗਾ ਮੰਨਿਆ ਜਾਂਦਾ ਹੈ।

ਇਨ੍ਹਾਂ ਚੀਜ਼ਾਂ ਨੂੰ ਲਿਆਓ ਘਰ -

ਤੁਲਸੀ ਦਾ ਪੌਦਾ

ਜ਼ਿਆਦਾਤਰ ਹਿੰਦੂ ਪਰਿਵਾਰਾਂ ਦੇ ਘਰ ਤੁਲਸੀ ਦਾ ਪੌਦਾ ਹੁੰਦਾ ਹੀ ਹੈ ਪਰ ਜੇ ਤੁਲਸੀ ਦਾ ਪੌਦਾ ਨਹੀਂ ਹੈ, ਤਾਂ ਇਸ ਨੂੰ ਨਰਾਤਿਆਂ ਦੇ ਦੌਰਾਨ ਘਰ ਵਿੱਚ ਲਿਆਓ। ਤੁਲਸੀ ਦੇ ਪੌਦੇ ਦੀ ਚੰਗੀ ਦੇਖਭਾਲ ਕਰੋ। ਇਸ ਦੇ ਸਾਹਮਣੇ ਘਿਓ ਦਾ ਦੀਵਾ ਜਗਾਓ। ਅਜਿਹਾ ਕਰਨ ਨਾਲ, ਮਹਾਲਕਸ਼ਮੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।

ਕੇਲੇ ਦਾ ਪੌਦਾ

ਕੇਲੇ ਦਾ ਪੌਦਾ ਲਿਆਉਣ ਨਾਲ ਤੁਹਾਡੇ ਪਰਿਵਾਰ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਇਸ ਪੌਦੇ ਨੂੰ ਕਿਸੇ ਵੀ ਸ਼ੁਭ ਸਮੇਂ ਵਿੱਚ ਘਰ ਲਿਆ ਸਕਦੇ ਹੋ। ਇਸਨੂੰ ਇੱਕ ਘੜੇ ਵਿੱਚ ਪਾਓ ਅਤੇ 9 ਦਿਨਾਂ ਲਈ ਜਲ ਚੜਾਉ। ਕੁਝ ਦੁੱਧ ਨੂੰ ਪਾਣੀ ਵਿੱਚ ਮਿਲਾ ਕੇ ਅਤੇ ਕੇਲੇ ਦੇ ਬੂਟੇ ਉੱਤੇ ਵੀਰਵਾਰ ਨੂੰ ਚੜ੍ਹਾਉਣ ਨਾਲ, ਪੈਸੇ ਦੀ ਕਮੀ ਤੋਂ ਦੂਰੀ ਰਹੇਗੀ ਅਤੇ ਲਕਸ਼ਮੀ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਵੇਗਾ।

ਧਾਤੁਰਾ ਦੀ ਜੜ੍ਹ

ਭਗਵਾਨ ਸ਼ਿਵ ਦਾ ਪਸੰਦੀਦਾ ਧਤੂਰਾ ਮਾਂ ਕਾਲੀ ਦੀ ਪੂਜਾ ਵਿੱਚ ਵੀ ਵਰਤਿਆ ਜਾਂਦਾ ਹੈ। ਨਰਾਤੇ ਦੇ ਦਿਨਾਂ ਵਿੱਚ, ਸ਼ੁਭ ਸਮੇਂ ਵਿੱਚ ਧਤੁਰਾ ਦੀ ਜੜ੍ਹ ਘਰ ਵਿੱਚ ਲਿਆਉਣੀ ਚਾਹੀਦੀ ਹੈ। ਇਸਨੂੰ ਲਾਲ ਕੱਪੜੇ ਵਿੱਚ ਲਪੇਟ ਕੇ ਰੱਖੋ। ਮਾਂ ਕਾਲੀ ਦੇ ਮੰਤਰਾਂ ਦਾ ਜਾਪ ਕਰਦੇ ਹੋਏ ਇਸ ਦੀ ਪੂਜਾ ਕਰੋ।

-PTC News

Related Post