ਸਰਕਾਰੀ ਅਤੇ ਨਿੱਜੀ ਵਾਹਨਾਂ ਸਬੰਧੀ ਜ਼ਰੂਰੀ ਹੁਕਮ ਜਾਰੀ

By  Jasmeet Singh October 5th 2022 11:21 AM -- Updated: October 5th 2022 12:07 PM

ਨਵੀਂ ਦਿੱਲੀ, 5 ਅਕਤੂਬਰ:

ਕੇਂਦਰ ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਵਾਹਨਾਂ ਲਈ ਸਖ਼ਤ ਹੁਕਮ ਜਾਰੀ ਕੀਤੇ ਹਨ। ਹਾਸਿਲ ਜਾਣਕਾਰੀ ਅਨੁਸਾਰ ਹੁਣ ਤੋਂ ਕਿਸੇ ਵੀ ਸਰਕਾਰੀ ਵਾਹਨ ’ਤੇ ‘ਭਾਰਤ ਸਰਕਾਰ’ ਨਹੀਂ ਲਿਖਿਆ ਜਾਵੇਗਾ। ਇੰਨਾ ਹੀ ਨਹੀਂ ਕੋਈ ਵੀ ਸਰਕਾਰੀ ਕਰਮਚਾਰੀ ਆਪਣੇ ਨਿੱਜੀ ਵਾਹਨ 'ਤੇ 'ਗਵਰਨਮੈਂਟ ਆਫ ਇੰਡੀਆ' ਲਿਖਿਆ ਵੀ ਨਹੀਂ ਕਰਵਾ ਸਕਦਾ।

ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਮੰਗਲਵਾਰ ਨੂੰ ਵਾਹਨਾਂ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਅਨੁਸਾਰ ਕਿਸੇ ਵੀ ਸਰਕਾਰੀ ਜਾਂ ਨਿੱਜੀ ਵਾਹਨ 'ਤੇ 'ਭਾਰਤ ਸਰਕਾਰ' ਨਹੀਂ ਲਿਖਿਆ ਜਾ ਸਕਦਾ। 'ਭਾਰਤ ਸਰਕਾਰ' ਲਿਖੀਆਂ ਗੱਡੀਆਂ ਇੱਕ ਤਰ੍ਹਾਂ ਨਾਲ ਵੀ.ਆਈ.ਪੀ. ਸੱਭਿਆਚਾਰ ਨੂੰ ਅੱਗੇ ਵਧਾਉਂਦੀਆਂ ਹਨ। ਇੰਨਾ ਹੀ ਨਹੀਂ ਇਨ੍ਹਾਂ ਗੱਡੀਆਂ 'ਚ ਬੈਠੇ ਲੋਕ ਦੂਜਿਆਂ ਨਾਲ ਧੱਕੇਸ਼ਾਹੀ ਕਰਦੇ, ਇਸ ਦੇ ਨਾਲ ਹੀ ਕਈ ਤਾਂ ਬੜੇ ਆਰਾਮ ਨਾਲ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਸਨ।

ਸਰਕਾਰ ਦਾ ਕਹਿਣਾ ਕਿ ਇਨ੍ਹਾਂ ਹੁਕਮਾਂ ਨਾਲ ਨਾ ਸਿਰਫ਼ ਅਪਰਾਧ ਨੂੰ ਕੁਝ ਹੱਦ ਤੱਕ ਠੱਲ੍ਹ ਪਵੇਗੀ ਸਗੋਂ ਸਰਕਾਰੀ ਮੁਲਾਜ਼ਮਾਂ ਦੀ ਵੀ.ਆਈ.ਪੀ. ਸੱਭਿਆਚਾਰ ਵੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ। ਇੰਨਾ ਹੀ ਨਹੀਂ ਸਰਕਾਰੀ ਕਰਮਚਾਰੀ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕਣਗੇ ਅਤੇ ਨਾ ਹੀ ਕਿਸੇ ਨਾਲ ਧੱਕੇਸ਼ਾਹੀ ਕਰ ਸਕਣਗੇ।



ਸਰਕਾਰ ਮੁਤਾਬਕ ਇਨ੍ਹਾਂ ਵਾਹਨਾਂ ਕਾਰਨ ਆਮ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਵੀ.ਆਈ.ਪੀ ਕਲਚਰ ਕਾਰਨ ਅਜਿਹੇ ਵਾਹਨ ਕਈ ਗੈਰ-ਕਾਨੂੰਨੀ ਕੰਮਾਂ ਵਿੱਚ ਵੀ ਵਰਤੇ ਜਾਂਦੇ ਸਨ ਜਿਨ੍ਹਾਂ 'ਤੇ 'ਭਾਰਤ ਸਰਕਾਰ' ਲਿਖਿਆ ਹੁੰਦਾ ਹੈ ਕਿਉਂਕਿ ਕਿਤੇ ਨਾ ਕਿਤੇ ਅਪਰਾਧੀਆਂ ਨੂੰ ਵੀ ਪਤਾ ਹੁੰਦਾ ਹੈ ਕਿ ਇਨ੍ਹਾਂ ਵਾਹਨਾਂ ਦੀ ਕੋਈ ਪੁੱਛ-ਪੜਤਾਲ ਨਹੀਂ ਕਰੇਗਾ।


ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਸੈਕਟਰ 46 'ਚ ਮੇਘਨਾਥ ਦੇ ਪੁਤਲੇ ਨੂੰ ਅਚਾਨਕ ਲੱਗੀ ਅੱਗ, ਸ਼ਹਿਰ ਦਾ ਸਭ ਤੋਂ ਵੱਡਾ ਪੁਤਲਾ ਹੋਣ ਦਾ ਦਾਅਵਾ

ਇਸ ਲਈ ਇਸ ਪੱਖੋਂ ਵੀ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਚੰਗਾ ਮੰਨਿਆ ਜਾ ਰਿਹਾ ਹੈ ਅਤੇ ਆਮ ਲੋਕਾਂ ਨੂੰ ਵੀ ਇਸ ਤੋਂ ਕਾਫੀ ਰਾਹਤ ਮਿਲਣ ਦੀ ਸੰਭਾਵਨਾ ਹੈ।



-PTC News

Related Post