ਅਬੋਹਰ: ਇੱਕ ਵਾਰ ਮੁੜ ਤੋਂ ਪੰਘੂੜੇ ਚੋਂ ਮਿਲੀ ਨਵਜੰਮੀ ਬੱਚੀ

By  Jashan A February 25th 2020 02:35 PM

ਅਬੋਹਰ : ਅਬੋਹਰ ਦੇ ਸਰਕਾਰੀ ਹਸਪਤਾਲ 'ਚ ਮੌਜੂਦ ਪੰਘੂੜੇ 'ਚ ਇਕ ਵਾਰ ਫਿਰ ਤੋਂ ਪੰਜ ਦਿਨ ਦੀ ਬੱਚੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।ਇਕ ਹਫ਼ਤੇ ਵਿਚ ਬੱਚਾ ਮਿਲਣ ਦਾ ਇਹ ਦੂਸਰਾ ਕੇਸ ਹੈ। ਜਦੋਂ ਇਸ ਬਾਰੇ ਸਥਾਨਕ ਡਾਕਟਰਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਬੱਚੀ ਨੂੰ ਆਪਣੀ ਗੋਦ ’ਚ ਲੈ ਲਿਆ।

New Baby Girl Found In Abohar ਉਨ੍ਹਾਂ ਬੱਚੀ ਨੂੰ ਤੁਰੰਤ ਅਬੋਹਰ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦਾ ਇਲਾਜ ਕੀਤਾ ਗਿਆ। ਜਾਂਚ ਮਗਰੋਂ ਡਾਕਟਰਾਂ ਨੇ ਦੱਸਿਆ ਕਿ ਬੱਚੀ ਦੇ ਸਰੀਰ ’ਚ ਕੁਝ ਖਾਮਿਆਂ ਹਨ, ਜਿਸ ਕਰਕੇ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ।

ਹੋਰ ਪੜ੍ਹੋ: ਕੀ FACEBOOK ਨੂੰ ਟੱਕਰ ਦੇ ਸਕੇਗੀ ਇਹ ਬਿਨਾਂ ਇੰਟਰਨੈੱਟ ਤੋਂ ਚੱਲਣ ਵਾਲੀ ਐਪ ?

New Baby Girl Found In Abohar ਮਿਲੀ ਜਾਣਕਾਰੀ ਮੁਤਾਬਕ ਇਹ ਪੰਘੂੜਾ ਨਵ-ਜੰਮੇ ਬੱਚੇ ਨੂੰ ਬਚਾਉਣ ਅਤੇ ਭਰੂਣ ਹੱਤਿਆ ਵਰਗੀ ਬੀਮਾਰੀ ਨੂੰ ਖਤਮ ਕਰਨ ਲਈ ਲਗਾਇਆ ਹੈ। ਇਸ ਪੰਘੂੜੇ ’ਚ ਹੁਣ ਤੱਕ 4 ਬੱਚੇ ਆ ਚੁੱਕੇ ਹਨ।

-PTC News

Related Post