ਲੁਧਿਆਣਾ ਵਿਖੇ ਸਿਵਲ ਹਸਪਤਾਲ ਦੇ ਜੱਚਾ -ਬੱਚਾ ਵਿਭਾਗ 'ਚੋਂ ਨਵ ਜਨਮੀ ਬੱਚੀ ਚੋਰੀ

By  Shanker Badra February 11th 2020 06:36 PM -- Updated: February 11th 2020 06:37 PM

ਲੁਧਿਆਣਾ ਵਿਖੇ ਸਿਵਲ ਹਸਪਤਾਲ ਦੇ ਜੱਚਾ -ਬੱਚਾ ਵਿਭਾਗ 'ਚੋਂ ਨਵ ਜਨਮੀ ਬੱਚੀ ਚੋਰੀ:ਲੁਧਿਆਣਾ : ਲੁਧਿਆਣਾ ਦੇ ਸਿਵਲ ਹਸਪਤਾਲ ਦੇ ਜੱਚਾ -ਬੱਚਾ ਵਿਭਾਗ 'ਚੋਂ ਨਵ ਜਨਮੇ ਬੱਚੇ ਨੂੰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬੱਚੀ ਨੂੰਐਤਵਾਰ ਵਾਲੇ ਦਿਨ ਢੰਡਾਰੀ ਦੀ ਰਹਿਣ ਵਾਲੀ ਸਰਵਾਵਤੀ ਨਾਮੀ ਔਰਤ ਨੇ ਜਨਮ ਦਿੱਤਾ ਸੀ।

New baby girl Theft Jaccha Baccha department of civil hospital at Ludhiana ਲੁਧਿਆਣਾ ਵਿਖੇ ਸਿਵਲ ਹਸਪਤਾਲ ਦੇ ਜੱਚਾ -ਬੱਚਾ ਵਿਭਾਗ 'ਚੋਂ ਨਵ ਜਨਮੀ ਬੱਚੀ ਚੋਰੀ

ਇਸ ਦੌਰਾਨ ਅੱਜ ਦੁਪਹਿਰ ਤੋਂ ਬਾਅਦ ਬੱਚੀ ਦੇ ਚੋਰੀ ਹੋਣ ਦੀ ਸੂਚਨਾ ਮਿਲਣ 'ਤੇ ਹਸਪਤਾਲ ਵਿਚ ਹੜਕੰਪ ਮਚ ਗਿਆ ਹੈ ਅਤੇ ਬੱਚੀ ਦੀ ਭਾਲ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ ਤੇ ਜਾਂਚ ਜਾਰੀ ਹੈ।

New baby girl Theft Jaccha Baccha department of civil hospital at Ludhiana ਲੁਧਿਆਣਾ ਵਿਖੇ ਸਿਵਲ ਹਸਪਤਾਲ ਦੇ ਜੱਚਾ -ਬੱਚਾ ਵਿਭਾਗ 'ਚੋਂ ਨਵ ਜਨਮੀ ਬੱਚੀ ਚੋਰੀ

ਮਿਲੀ ਜਾਣਕਾਰੀ ਅਨੁਸਾਰ ਬੱਚੀ ਦੀ ਮਾਂ ਸਰਵਾਵਤੀਹਸਪਤਾਲ ਦੇ ਜੱਚਾ -ਬੱਚਾ ਵਿਭਾਗ ਵਿੱਚ ਸੋ ਰਹੀ ਸੀ, ਜਦੋਂ ਉਸ ਨੇ ਉੱਠ ਕੇ ਦੇਖਿਆ ਤਾਂ ਬੱਚੀ ਅਚਾਨਕ ਗਾਇਬ ਸੀ।

-PTCNews

Related Post