ਤੇਲ ਤੋਂ ਬਾਅਦ ਸੋਨੇ-ਚਾਂਦੀ ਨੇ ਦਿਖਾਇਆ ਰੰਗ, ਜਾਣੋ ਮਾਮਲਾ

By  Jashan A November 20th 2018 05:20 PM

ਤੇਲ ਤੋਂ ਬਾਅਦ ਸੋਨੇ-ਚਾਂਦੀ ਨੇ ਦਿਖਾਇਆ ਰੰਗ, ਜਾਣੋ ਮਾਮਲਾ,ਨਵੀਂ ਦਿੱਲੀ: ਜਿਥੇ ਦਿਨ ਬ ਦਿਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ ਹੈ, ਉਥੇ ਹੀ ਹੁਣ ਸੋਨੇ-ਚਾਂਦੀ ਨੇ ਵੀ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ। ਦਿੱਲੀ ਦੇ ਸਰਾਫਾ ਬਾਜ਼ਾਰ 'ਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ।ਮਿਲੀ ਜਾਣਕਾਰੀ ਅਨੁਸਾਰ ਸੋਨਾ 100 ਰੁਪਏ ਡਿੱਗ ਕੇ 32,000 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ।

goldਚਾਂਦੀ ਵੀ 200 ਰੁਪਏ ਦੀ ਗਿਰਾਵਟ ਨਾਲ 37,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਜੇਕਰ ਗੱਲ ਕੀਤੀ ਜਾਵੇ ਸੋਨਾ ਭਟੂਰ ਦੀ ਇਸ ਦੀ ਕੀਮਤ ਅੱਜ 100 ਰੁਪਏ ਘਟ ਕੇ 31,850 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,800 ਰੁਪਏ 'ਤੇ ਹੀ ਹੈ। ਉਥੇ ਹੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਦੇਸ਼ੀ ਬਜ਼ਾਰ 'ਚ ਤੇਜ਼ ਦੱਸੀਆਂ ਜਾ ਰਹੀਆਂ ਹਨ।

priceਲੰਡਨ ਦਾ ਸੋਨਾ ਹਾਜ਼ਰ 1.20 ਡਾਲਰ ਚਮਕ ਕੇ 1,225 ਡਾਲਰ ਪ੍ਰਤੀ ਔਂਸ 'ਤੇ ਵਿਕਿਆ।ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 0.10 ਡਾਲਰ ਦੀ ਤੇਜ਼ੀ 'ਚ 1,225.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ।

—PTC News

Related Post