ਅੱਤ ਦੀ ਗਰਮੀ 'ਚ ਰਾਹਗੀਰਾਂ ਨੂੰ ਹਰ ਰੋਜ਼ ਪਾਣੀ ਪਿਆਉਂਦਾ ਹੈ ਇਹ ਸਿੱਖ ਬਜ਼ੁਰਗ, ਦੇਖੋ ਵੀਡੀਓ

By  Jashan A June 4th 2019 03:17 PM -- Updated: June 4th 2019 03:24 PM

ਅੱਤ ਦੀ ਗਰਮੀ 'ਚ ਰਾਹਗੀਰਾਂ ਨੂੰ ਹਰ ਰੋਜ਼ ਪਾਣੀ ਪਿਆਉਂਦਾ ਹੈ ਇਹ ਸਿੱਖ ਬਜ਼ੁਰਗ, ਦੇਖੋ ਵੀਡੀਓ ,ਨਵੀਂ ਦਿੱਲੀ: ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਅਤੇ ਲੂ ਨੇ ਕਰਫਿਊ ਵਰਗਾ ਮਾਹੌਲ ਬਣਾ ਦਿੱਤਾ ਹੈ। ਗਰਮੀ ਕਾਰਨ ਪਾਰਾ 46 ਤੋਂ ਪਾਰ ਹੋ ਗਿਆ ਹੈ। ਲੋਕ ਘਰੋਂ ਬਾਹਰ ਨਹੀਂ ਨਿਕਲ ਰਹੇ। ਬਜ਼ਾਰ ਸੁੰਨਸਾਨ ਹੋ ਗਏ ਹਨ ਅਤੇ ਦੁਕਾਨਦਾਰ ਵੀ ਵਿਹਲੇ ਹਨ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ 'ਚ ਦਿੱਲੀ 'ਚ ਕੁਝ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਦੇਖ ਹਰ ਕੋਈ ਹੈਰਾਨ ਹੋ ਰਿਹਾ ਹੈ।

sewa ਅੱਤ ਦੀ ਗਰਮੀ 'ਚ ਰਾਹਗੀਰਾਂ ਨੂੰ ਹਰ ਰੋਜ਼ ਪਾਣੀ ਪਿਆਉਂਦਾ ਹੈ ਇਹ ਸਿੱਖ ਬਜ਼ੁਰਗ, ਦੇਖੋ ਵੀਡੀਓ

ਦਰਅਸਲ, ਅੱਤ ਦੀ ਗਰਮੀ 'ਚ ਜਿਥੇ ਹਰ ਕੋਈ ਘਰੋਂ ਬਾਹਰ ਨਿਕਲਣ ਤੋਂ ਝਿਜਕਦਾ ਹੈ, ਉਥੇ ਹੀ ਦਿੱਲੀ 'ਚ ਇੱਕ ਸਿੱਖ ਬਜ਼ੁਰਗ ਅੱਤ ਦੀ ਗਰਮੀ 'ਚ ਰਾਹਗੀਰਾਂ ਨੂੰ ਠੰਡਾ ਪਾਣੀ ਪਿਆ ਰਿਹਾ ਹੈ।

ਹੋਰ ਪੜ੍ਹੋ:ਸਹੁਰਾ ਪਰਿਵਾਰ ਕਰਦਾ ਸੀ ਤੰਗ, ਅੱਕੇ ਨੌਜਵਾਨ ਚੁੱਕਿਆ ਇਹ ਕਦਮ

sewa ਅੱਤ ਦੀ ਗਰਮੀ 'ਚ ਰਾਹਗੀਰਾਂ ਨੂੰ ਹਰ ਰੋਜ਼ ਪਾਣੀ ਪਿਆਉਂਦਾ ਹੈ ਇਹ ਸਿੱਖ ਬਜ਼ੁਰਗ, ਦੇਖੋ ਵੀਡੀਓ

ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਸਿੱਖ ਬਜ਼ੁਰਗ ਆਪਣੇ ਸਕੂਟਰ 'ਤੇ ਪਹੁੰਚ ਕੇ ਲੋਕਾਂ ਨੂੰ ਪਾਣੀ ਪਿਆਉਣ ਦੀ ਸੇਵਾ ਨਿਭਾ ਰਿਹਾ ਹੈ। ਇਸ ਸਿੱਖ ਬਜ਼ੁਰਗ ਦੀ ਸੇਵਾ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।

sewa ਅੱਤ ਦੀ ਗਰਮੀ 'ਚ ਰਾਹਗੀਰਾਂ ਨੂੰ ਹਰ ਰੋਜ਼ ਪਾਣੀ ਪਿਆਉਂਦਾ ਹੈ ਇਹ ਸਿੱਖ ਬਜ਼ੁਰਗ, ਦੇਖੋ ਵੀਡੀਓ

ਤੁਹਾਨੂੰ ਦੱਸ ਦੇਈਏ ਕਿ ਗਰਮੀ ਕਾਰਨ ਦੁਕਾਨਦਾਰਾਂ ਦਾ ਕੰਮ-ਕਾਜ ਠੱਪ ਪਿਆ ਹੈ। ਸ਼ਹਿਰ ਦੇ ਚਹੁੰ ਪਾਸੇ ਸੰਨਾਟਾ ਪਸਰਿਆ ਪਿਆ ਹੈ। ਦੁਪਹਿਰ ਵੇਲੇ ਸਾਰੀਆਂ ਸੜਕਾਂ ਦੇ ਕਰਫਿਊ ਵਰਗਾ ਮਾਹੌਲ ਹੁੰਦਾ ਹੈ।

-PTC News

Related Post