ਤੇਲ ਦੀਆਂ ਕੀਮਤਾਂ 'ਚ ਅੱਜ ਵੀ ਗਿਰਾਵਟ ਜਾਰੀ, ਜਾਣੋ ਅੱਜ ਦੇ ਭਾਅ

By  Jashan A November 22nd 2018 03:31 PM

ਤੇਲ ਦੀਆਂ ਕੀਮਤਾਂ 'ਚ ਅੱਜ ਵੀ ਗਿਰਾਵਟ ਜਾਰੀ, ਅੱਜ ਦੇ ਭਾਅ,ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤ 'ਚ ਲਗਾਤਾਰ ਗਿਰਾਵਟ ਜਾਰੀ ਹੈ। ਅੱਜ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਦੇਖਣ ਨੂੰ ਮਿਲੀ ਹੈ। ਨਾਲ ਹੀ ਕੌਮਾਂਤਰੀ ਬਾਜ਼ਾਰ 'ਚ ਪਿਛਲੇ ਕਾਰੋਬਾਰੀ ਸੈਸ਼ਨ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ ਹੈ। ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 41 ਪੈਸੇ ਘਟ ਕੇ 75.97 ਰੁਪਏ ਪ੍ਰਤੀ ਲੀਟਰ ਹੋ ਗਈ।

dieselਨਾਲ ਹੀ ਡੀਜ਼ਲ ਦੀ ਕੀਮਤ 'ਚ ਵੀ 30 ਪੈਸੇ ਦੀ ਕਟੌਤੀ ਦੇਖਣ ਨੂੰ ਮਿਲੀ ਅਤੇ ਨਵੀਂ ਕੀਮਤ 70.97 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜੇ ਗੱਲ ਕੀਤੀ ਜਾਵੇ ਆਰਥਿਕ ਸ਼ਹਿਰ ਮੁੰਬਈ ਦੀ ਤਾਂ ਮੁੰਬਈ 'ਚ ਵੀ ਪੈਟਰੋਲ ਦੀ ਕੀਮਤ 'ਚ 40 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ। ਡੀਜ਼ਲ 32 ਪੈਸੇ ਘੱਟ ਕੇ 74.34 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

priceਜੇ ਗੱਲ ਕਰੀਏ ਪੰਜਾਬ ਪੱਧਰ ਦੀ ਤਾਂ ਪੰਜਾਬ 'ਚ ਵੀ ਤੇਲ ਦੀਆਂ ਕੀਮਤਾਂ 'ਚ ਘਾਟਾ ਦੇਖਣ ਨੂੰ ਮਿਲਿਆ ਹੈ। ਜਲੰਧਰ 'ਚ ਅੱਜ ਪੈਟਰੋਲ 81.11 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਅੰਮ੍ਰਿਤਸਰ 'ਚ ਪੈਟਰੋਲ 81.72 ਰੁਪਏ, ਲੁਧਿਆਣਾ 'ਚ 81.58 ਰੁਪਏ ਅਤੇ ਪਟਿਆਲਾ 'ਚ 81.51 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

—PTC News

Related Post