ਫਿਰ ਘਟੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਅੱਜ ਦੇ ਰੇਟ

By  Jashan A March 12th 2019 12:02 PM -- Updated: March 12th 2019 04:10 PM

ਫਿਰ ਘਟੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਅੱਜ ਦੇ ਰੇਟ,ਨਵੀਂ ਦਿੱਲੀ: ਦੇਸ਼ 'ਚ ਲਗਾਤਾਰ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਤੋਂ ਬਾਅਦ ਅੱਜ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਪੈਟਰੋਲ ਦੀ ਕੀਮਤ ਪੈਟਰੋਲ ਦੀ ਕੀਮਤ 'ਚ 6 ਪੈਸੇ ਉੱਧਰ ਡੀਜ਼ਲ ਦੀਆਂ ਕੀਮਤਾਂ 'ਚ 7 ਪੈਸੇ ਦੀ ਮਾਮੂਲੀ ਗਿਰਾਵਟ ਆਈ ਹੈ। ਜਿਸ ਦੌਰਾਨ ਦਿੱਲੀ 'ਚ ਪੈਟਰੋਲ 72.41 ਰੁਪਏ ਪ੍ਰਤੀ ਲੀਟਰ ਦੇ ਕਰੀਬ ਅਤੇ ਡੀਜ਼ਲ 67.37 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਕੋਲਕਾਤਾ 'ਚ ਪੈਟਰੋਲ 74.49 ਰੁਪਏ ਪ੍ਰਤੀ ਲੀਟਰ ਹੈ। ਮੁੰਬਈ 'ਚ ਪੈਟਰੋਲ 78.04 ਰੁਪਏ ਪ੍ਰਤੀ ਲੀਟਰ ਅਤੇ ਚੇਨਈ 'ਚ ਪੈਟਰੋਲ 75.50 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

ਜੇ ਗੱਲ ਕੀਤੀ ਜਾਵੇ ਡੀਜ਼ਲ ਦੀ ਤਾਂ ਦਿੱਲੀ 'ਚ ਡੀਜ਼ਲ 67.37 ਰੁਪਏ ਪ੍ਰਤੀ ਲੀਟਰ, ਕੋਲਕਾਤਾ 'ਚ ਡੀਜ਼ਲ 69.16 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ 'ਚ ਡੀਜ਼ਲ 70.58 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

ਪੰਜਾਬ ਦੇ ਜਲੰਧਰ ਦੀ ਗੱਲ ਕਰੀਏ ਤਾਂ ਇਥੇ ਪੈਟਰੋਲ ਦੀ ਕੀਮਤ 72.30 ਅਤੇ ਡੀਜ਼ਲ 66.26 ਰੁਪਏ ਪ੍ਰਤੀ ਲੀਟਰ ਹੋ ਗਈ ਹੈ।ਲੁਧਿਆਣਾ 'ਚ ਪੈਟਰੋਲ 72.78 ਅਤੇ ਡੀਜ਼ਲ 66.68 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

-PTC News

Related Post