ਨਵੰਬਰ ਮਹੀਨੇ 'ਚ ਪੈਟਰੋਲ 4 ਤੇ ਡੀਜ਼ਲ 3 ਰੁਪਏ ਹੋਇਆ ਸਸਤਾ

By  Jashan A November 23rd 2018 05:39 PM -- Updated: November 23rd 2018 05:40 PM

ਨਵੰਬਰ ਮਹੀਨੇ 'ਚ ਪੈਟਰੋਲ 4 ਤੇ ਡੀਜ਼ਲ 3 ਰੁਪਏ ਹੋਇਆ ਸਸਤਾ,ਨਵੀਂ ਦਿੱਲੀ: ਅੱਜ ਫਿਰ ਪੈਟਰੋਲ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। ਲਗਾਤਾਰ ਈਂਧਨ ਦੀਆ ਕੀਮਤਾ ਵਿੱਚ ਗਿਰਾਵਟ ਦਾ ਕਾਰਨ ਕਰੂਡ ਦਾ ਸਸਤਾ ਹੋਣਾ 'ਤੇ ਭਾਰਤੀ ਰੁਪਏ ਦਾ ਡਾਲਰ ਦੇ ਮੁਕਾਬਲੇ ਮਜ਼ਬੂਤ ਹੋਣਾ ਹੈ।ਇਸ ਸ਼ੁੱਕਰਵਾਰ ਨੂੰ ਫਿਰ ਪੈਟਰੋਲ 40 ਤੋਂ 45 ਪੈਸੇ ਸਸਤਾ ਹੋਈਆ ਹੈ ਇਹ ਗਿਰਾਵਟ ਪੂਰੇ ਭਾਰਤ 'ਚ ਦੇਖਣ ਨੂੰ ਮਿਲੀ ਹੈ।ਹੁਣ ਤੱਕ ਨਵੰਬਰ ਮਹੀਨੇ 'ਚ ਪੈਟਰੋਲ 4 ਰੁਪਏ 'ਤੇ ਡੀਜ਼ਲ 3 ਰੁਪਏ 10 ਪੈਸੇ ਸਸਤਾ ਹੋ ਗਿਆਂ ਹੈ।

ਭਾਰਤ ਵਿੱਚ ਦਿਨ ਪਰ ਦਿਨ ਪੈਟਰੋਲ ਦੀਆ ਕੀਮਤਾ ਆਸਮਾਨ ਨੂੰ ਛੁਹ ਰਹੀਆਂ ਹਨ। ਨਵੰਬਰ ਮਹੀਨੇ ਪੈਟਰੋਲ ਦੀਆਂ ਕੀਮਤਾ ਵਿੱਚ ਹੋਈ ਕਮੀ ਨਾਲ ਆਮ ਵਿਆਕਤੀ ਨੂੰ ਮਹਿੰਗਾਈ 'ਤੋਂ ਥੋੜੀ ਰਾਹਤ ਮਿਲੀ ਹੈ।ਪੈਟਰੋਲ ਦੀਆਂ ਕੀਮਤਾ ਵਿੱਚ ਹੋਈ ਕਮੀ ਨਾਲ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ ਹੋਈ 75 ਰੁਪਏ 57 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 70 ਰੁਪਏ ਪ੍ਰਤੀ ਲੀਟਰ ਹਈ ,

petrolਅਤੇ ਮੁੰਬਈ ਵਿੱਚ ਪੈਟਰੋਲ ਦੀਆ ਕੀਮਤਾ 40 ਪੈਸੇ ਸਸਤਾ ਹੋ ਕੇ 81.10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 43 ਪੈਸੇ ਸਸਤਾ ਹੋ ਕੇ 73.91 ਰੁਪਏ ਪ੍ਰਤੀ ਲੀਟਰ ਦੇ ਪੱਧਰ 'ਤੇ ਆ ਗਿਆ ਹੈ। ਸੰਸਾਰਿਕ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਸਥਿਤੀ ਦੇ ਅਧਾਰ 'ਤੇ ਹੀ ਸਰਕਾਰ ਤੇਲ ਦੀ ਮਾਰਕਟਿੰਗ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਸੋਧ ਕਰਦੀ ਹੈ।

—PTC News

Related Post