ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਪੰਜਾਬ ਵੱਲੋਂ ਝਾਕੀ ਪੇਸ਼ ਕਰਕੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ ਲੋਕਾਂ ਨੂੰ ਯਾਦ ਦਿਵਾਈ ਗਈ, ਦੇਖੋ ਤਸਵੀਰਾਂ

By  Jashan A January 26th 2019 02:12 PM -- Updated: February 19th 2019 09:44 PM

ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਪੰਜਾਬ ਵੱਲੋਂ ਝਾਕੀ ਪੇਸ਼ ਕਰਕੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ ਲੋਕਾਂ ਨੂੰ ਯਾਦ ਦਿਵਾਈ ਗਈ, ਦੇਖੋ ਤਸਵੀਰਾਂ,ਨਵੀਂ ਦਿੱਲੀ: ਅੱਜ ਕੌਮੀ ਰਾਜਧਾਨੀ 'ਚ ਗਣਤੰਤਰ ਦਿਵਸ ਪਰੇਡ 'ਚ ਹਿੱਸਾ ਲੈਂਦੇ ਹੋਏ ਪੰਜਾਬ ਨੇ ਜਲ੍ਹਿਆਂਵਾਲਾ ਬਾਗ ਦੀ ਤ੍ਰਾਸਦੀ ਦੀਆਂ ਯਾਦਾਂ ਤਾਜ਼ਾ ਕੀਤੀਆਂ। ਬ੍ਰਿਗੇਡੀਅਰ ਆਰ ਡਾਇਰ ਨੇ ਸੈਂਕੜੇ ਲੋਕਾਂ ਦੀ ਹੱਤਿਆ ਕਰ ਦਿੱਤੀ ਜਦੋਂ ਉਹ ਜਲ੍ਹਿਆਂਵਾਲੇ ਬਾਗ਼ ਵਿਚ ਅੰਮ੍ਰਿਤਸਰ ਵਿਚ ਸ਼ਾਂਤੀ ਨਾਲ ਬੈਠਕ ਕਰ ਰਹੇ ਸਨ।ਇਹ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿਚ ਇੱਕ ਮਹੱਤਵਪੂਰਨ ਮੋੜ ਸੀ।

delhi ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਪੰਜਾਬ ਵੱਲੋਂ ਝਾਕੀ ਪੇਸ਼ ਕਰਕੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ ਲੋਕਾਂ ਨੂੰ ਯਾਦ ਦਿਵਾਈ ਗਈ, ਦੇਖੋ ਤਸਵੀਰਾਂ

ਜੋ 13 ਅਪ੍ਰੈਲ,1919 ਨੂੰ ਹੋਇਆ ਸੀ, ਉਹ ਇਸ ਝਾਕੀ 'ਚ ਰਾਹੀਂ ਦੁਬਾਰਾ ਦਿਖਾਇਆ ਗਿਆ। ਦੱਸ ਦੇਈਏ ਕਿ 13 ਅਪ੍ਰੈਲ ਨੂੰ ਜਲਿਆਂਵਾਲੇ ਬਾਗ ਹੱਤਿਆਕਾਂਡ ਨੂੰ 100 ਸਾਲ ਹੋ ਜਾਣਗੇ।

dehi ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਪੰਜਾਬ ਵੱਲੋਂ ਝਾਕੀ ਪੇਸ਼ ਕਰਕੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ ਲੋਕਾਂ ਨੂੰ ਯਾਦ ਦਿਵਾਈ ਗਈ, ਦੇਖੋ ਤਸਵੀਰਾਂ

ਬੀਤੇ ਸਾਲ ਵੀ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਂਕੀ ਵਿੱਚ ਲੰਗਰ ਅਤੇ ਪੰਗਤ ਦੇ ਮਹੱਤਵ ਨੂੰ ਦਿਖਾਇਆ ਗਿਆ ਸੀ।

ਜ਼ਿਕਰਯੋਗ ਹੈ ਕਿ 13 ਅਪ੍ਰੈਲ 1919 ਨੂੰ ਵਿਸਾਖੀ ਦੇ ਤਿਉਹਾਰ 'ਤੇ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ 'ਚ ਜਨਰਲ ਡਾਇਰ ਨੇ ਬਰਿਟਸ਼ ਫੌਜ ਨੂੰ ਹੁਕਮ ਦੇ ਕੇ ਨਿਹੱਥੇ, ਬੁੱਢੀਆਂ , ਔਰਤਾਂ ਅਤੇ ਬੱਚੀਆਂ ਸਹਿਤ ਅਣਗਿਣਤ ਲੋਕਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਸਨ। ਬਾਗ ਵਿੱਚ ਸਾਰੇ ਲੋਕ ਰਾਲੇਟ ਏਕ‍ਟ ਦਾ ਵਿਰੋਧ ਕਰਣ ਲਈ ਇਕੱਠੇ ਹੋਏ ਸਨ।

-PTC News

Related Post