ਹੁਣ Video Call 'ਤੇ ਇਕ-ਦੂਜੇ ਨੂੰ ਛੂਹ ਵੀ ਸਕਣਗੇ ਯੂਜ਼ਰਜ਼, ਪੜ੍ਹੋ ਪੂਰੀ ਖ਼ਬਰ

By  Jashan A November 26th 2019 06:20 PM

ਹੁਣ Video Call 'ਤੇ ਇਕ-ਦੂਜੇ ਨੂੰ ਛੂਹ ਵੀ ਸਕਣਗੇ ਯੂਜ਼ਰਜ਼, ਪੜ੍ਹੋ ਪੂਰੀ ਖ਼ਬਰ,ਅਮਰੀਕਾ ਦੀ ਨੋਰਥਵੈਸਟਰਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਕ ਖਾਸ ਡਿਵਾਈਸ ਬਣਾਈ ਹੈਵਾਇਰਲੈੱਸ ਡਿਵਾਈਸ ਬਣਾਈ ਹੈ, ਜਿਹੜੀ ਸਾਹਮਣੇ ਵਾਲੇ ਨੂੰ ਇਕ-ਦੂਸਰੇ ਨੂੰ ਛੂਹਣ ਦਾ ਅਹਿਸਾਸ ਦਿਵਾਏਗੀ।

Video Call ਦਰਅਸਲ, ਤੁਸੀਂ ਵੀਡੀਓ ਕਾਲ ਰਾਹੀਂ ਇੱਕ-ਦੂਜੇ ਨੂੰ ਛੁਹ ਸਕਦੇ ਹੋ ਤੇ ਉਸ ਨੂੰ ਮਹਿਸੂਸ ਕਰ ਸਕਦੇ ਹੋ। ਨਾਲ ਹੀ ਇਸ ਵਿਚ ਮੂਵੀ ਦੇਖਦੇ ਸਮੇਂ ਸਕ੍ਰੀਨ ‘ਤੇ ਚੱਲਣ ਵਾਲੀਆਂ ਚੀਜ਼ਾਂ ਨੂੰ ਵੀ ਫੀਲ ਕੀਤਾ ਜਾ ਸਕੇਗਾ। ਇਹ ਵਾਇਰਲੈੱਸ ਡਿਵਾਈਸ ਦੇਖਣ ‘ਚ ਪਤਲੀ ਹੈ ਜੋ ਕਿ ਵਰਚੁਅਲ ਰਿਐਲਟੀ ਨਾਲ ਲੈਸ ਹੈ।

ਹੋਰ ਪੜ੍ਹੋ: ਮੈਕਸੀਕੋ 'ਚ ਜਹਾਜ਼ ਹੋਇਆ ਹਾਦਸਾਗ੍ਰਸਤ, 4 ਲੋਕਾਂ ਦੀ ਮੌਤ

Video Call ਦੱਸ ਦੇਈਏ ਕਿ ਫਿਲਹਾਲ ਇਸ ਡਿਵਾਈਸ ਦੀ ਟੈਸਟਿੰਗ ਚੱਲ ਰਹੀ ਹੈ। ਖੋਜੀਆਂ ਮੁਤਾਬਕ ਇਹ ਡਿਵਾਈਸ ਇਕ ਤਰ੍ਹਾਂ ਨਾਲ ਲਚਕੀਲੀ ਪਰਤ ਹੈ ਜਿਸ ਦਾ ਕੁਨੈਕਸ਼ਨ ਕੰਪਿਊਟਰ ਦੇ ਇਕ ਵਿਸ਼ੇਸ਼ ਸਾਫਟਵੇਅਰ ਨਾਲ ਰਹਿੰਦਾ ਹੈ। ਦੂਰ ਬੈਠਾ ਕੋਈ ਵਿਅਕਤੀ ਜਦੋਂ ਕੰਪਿਊਟਰ ‘ਚ ਇਸ ਨੂੰ ਸਾਫਟਵੇਅਰ ਜ਼ਰੀਏ ਛੂਹੰਦਾ ਹੈ ਤਾਂ ਦੂਰ ਬੈਠਾ ਵਿਅਕਤੀ ਇਸ ਡਵਾਈਸ ਜ਼ਰੀਏ ਇਸ ਸਪਰਸ਼ ਨੂੰ ਮਹਿਸੂਸ ਕਰ ਸਕਦਾ ਹੈ।

-PTC News

Related Post