ਸਾਹਿਬ ! ਮੇਰੀ ਸਕੂਟਰੀ ਹੀ ਰੱਖ ਲਓ ,ਮੈਂ ਚਲਾਨ ਨਹੀਂ ਭਰ ਸਕਦਾ

By  Shanker Badra September 4th 2019 04:28 PM

ਸਾਹਿਬ ! ਮੇਰੀ ਸਕੂਟਰੀ ਹੀ ਰੱਖ ਲਓ ,ਮੈਂ ਚਲਾਨ ਨਹੀਂ ਭਰ ਸਕਦਾ:ਗੁਰੂਗ੍ਰਾਮ : ਦੇਸ਼ ਭਰ 'ਚ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਨੂੰ ਤੋੜਨ 'ਤੇ ਸਾਵਧਾਨ ਹੋ ਜਾਵੋ ,ਕਿਉਂਕਿ ਟ੍ਰੈਫਿਕ ਨਿਯਮਾਂ ਨੂੰ ਤੋੜਨ 'ਤੇ ਵੱਖ-ਵੱਖ ਦਫ਼ਤਰਾਂ 'ਚ 10 ਗੁਣਾ ਤੱਕ ਚਲਾਨ ਰਾਸ਼ੀ ਦਾ ਭੁਗਤਾਨ ਕਰਨਾ ਪਵੇਗਾ। ਦੇਸ਼ 'ਚ ਇੱਕ ਸਤੰਬਰ ਤੋਂ ਟ੍ਰੈਫਿਕ ਨਿਯਮਾਂ ਵਿੱਚ ਕਈ ਵੱਡੇ ਬਦਲਾਅ ਹੋਏ ਹਨ। ਇਸ 'ਚ ਸੜਕ ਹਾਦਸਿਆਂ 'ਚ ਹੋ ਰਹੇ ਲਗਾਤਾਰ ਵਾਧੇ ਦੇ ਮੱਦੇਨਜ਼ਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਚੇ ਜੁਰਮਾਨੇ ਦੀ ਰਾਸ਼ੀ 'ਚ ਕਈ ਗੁਣਾ ਵਾਧਾ ਕੀਤਾ ਗਿਆ ਹੈ।

New Traffic Rules: Man lefts Aviator after fines Rs 23000 while his scooter was Rs 15000
ਸਾਹਿਬ ! ਮੇਰੀ ਸਕੂਟਰੀ ਹੀ ਰੱਖ ਲਓ ,ਮੈਂ ਚਲਾਨ ਨਹੀਂ ਭਰ ਸਕਦਾ

ਇਸ ਦੌਰਾਨ ਮੋਟਰ ਵ੍ਹੀਕਲ ਐਕਟ (ਸੰਸ਼ੋਧਨ) 2019 ਵਿਚ ਕੀਤੀਆਂ ਸੋਧਾਂ 1 ਸਤੰਬਰ ਤੋਂ ਲਾਗੂ ਹੋ ਗਈਆਂ ਹਨ। ਨਵੇਂ ਨਿਯਮ ਲਾਗੂ ਹੋਣ ਪਿੱਛੋਂ ਨਸ਼ੇ ਦੀ ਹਾਲਤ 'ਚ ਗੱਡੀ ਚਲਾਉਣ, ਬਿਨਾਂ ਹੈਲਮਟ ਡਰਾਈਵਿੰਗ, ਸੀਟ ਬੈਲਟ ਦੀ ਵਰਤੋਂ ਨਾ ਕਰਨ, ਬਿਨ੍ਹਾਂ ਵੈਧ ਡਰਾਈਵਿੰਗ ਲਾਇਸੈਂਸ ਦੇ ਡਰਾਈਵਿੰਗ ਕਰਨ, ਤੇਜ਼ ਰਫਤਾਰ, ਸਿਗਨਲ ਦੀ ਅਣਦੇਖੀ ਸਮੇਤ ਹਰ ਗਲਤੀ ਲਈ ਵੱਡਾ ਜੁਰਮਾਨਾ ਭੁਗਤਣਾ ਪਵੇਗਾ। ਅਜਿਹਾ ਹੀ ਤਾਜ਼ਾ ਮਾਮਲਾ ਗੁਰੂਗ੍ਰਾਮ ਵਿੱਚ ਦੇਖਣ ਨੂੰ ਮਿਲਿਆ ਹੈ।

New Traffic Rules: Man lefts Aviator after fines Rs 23000 while his scooter was Rs 15000
ਸਾਹਿਬ ! ਮੇਰੀ ਸਕੂਟਰੀ ਹੀ ਰੱਖ ਲਓ ,ਮੈਂ ਚਲਾਨ ਨਹੀਂ ਭਰ ਸਕਦਾ

ਜਿੱਥੇ ਰਾਜਧਾਨੀ ਦਿੱਲੀ ਦੇ ਇਕ ਵਿਅਕਤੀ ਦਾ ਗੁਰੂਗ੍ਰਾਮ ਵਿੱਚ ਪੂਰੇ 23 ਹਜ਼ਾਰ ਰੁਪਏ ਦਾ ਚਾਲਾਨ ਕੱਟਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਦਿੱਲੀ ਦੇ ਗੀਤਾ ਕਾਲੋਨੀ ਇਲਾਕੇ ਵਿੱਚ ਰਹਿੰਦਾ ਹੈ। ਉਸਦਾ ਇਹ ਚਾਲਾਨ ਗੁਰੂਗ੍ਰਾਮ ਜ਼ਿਲ੍ਹਾ ਕੋਰਟ ਕੋਲ ਹੋਇਆ ਹੈ। ਇਸ ਮਾਮਲੇ ਵਿੱਚ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੀ ਸਕੂਟਰੀ ਦੀ ਮੌਜੂਦਾ ਕੀਮਤ ਹੀ ਕੁੱਲ 15 ਹਜ਼ਾਰ ਹੈ। ਉਸਨੇ ਪੁਲਿਸ ਨੂੰ ਕਿਹਾ ਮੇਰੀ ਸਕੂਟਰੀ ਹੀ ਰੱਖ ਲਓ ,ਮੈਂ ਚਲਾਨ ਨਹੀਂ ਭਰ ਸਕਦਾ।

New Traffic Rules: Man lefts Aviator after fines Rs 23000 while his scooter was Rs 15000
ਸਾਹਿਬ ! ਮੇਰੀ ਸਕੂਟਰੀ ਹੀ ਰੱਖ ਲਓ ,ਮੈਂ ਚਲਾਨ ਨਹੀਂ ਭਰ ਸਕਦਾ

ਮਿਲੀ ਜਾਣਕਾਰੀ ਮੁਤਾਬਕ ਜਿਸ ਵਿਅਕਤੀ ਦਾ ਦਾ ਚਾਲਾਨ ਕੀਤਾ ਗਿਆ ਹੈ, ਉਸ ਦਾ ਨਾਂ ਦਿਨੇਸ਼ ਮਦਾਨ ਹੈ। ਇਸ ਮਾਮਲੇ ਵਿੱਚ ਆਪਣੀ ਸਫ਼ਾਈ ਦਿੰਦਿਆਂ ਦਿਨੇਸ਼ ਨੇ ਕਿਹਾ ਕਿ ਉਹ ਘਰੋਂ ਕਾਗਜ਼ਾਤ ਮੰਗਵਾ ਰਹੇ ਸਨ ਪਰ ਪੁਲਿਸ ਵਾਲਿਆਂ ਨੇ ਉਸਦੀ ਇੱਕ ਨਾ ਸੁਣਦੇ ਹੋਏ ਉਸਦਾ ਚਾਲਾਨ ਕੱਟ ਦਿੱਤਾ ਹੈ। ਉਸਨੇ ਦੱਸਿਆ ਕਿ ਉਸਦੇ ਕੋਲ ਏਵੀਏਟਰ ਸਕੂਟਰੀ ਹੈ, ਜਿਸਦਾ ਚਾਲਾਨ ਹੋਇਆ ਹੈ ਤੇ ਉਸ ਦੀ ਮੌਜੂਦਾ ਕੀਮਤ ਹੀ 15 ਹਜ਼ਾਰ ਰੁਪਏ ਹੈ। ਅਜਿਹੇ ਵਿੱਚ ਉਹ ਚਾਲਾਨ ਨਹੀਂ ਭਰਨਗੇ ।

-PTCNews

Related Post