New York 'ਚ ਰਿਕਾਰਡ ਤੋੜ ਬਾਰਿਸ਼ ਤੋਂ ਬਾਅਦ ਸ਼ਹਿਰ ਵਿੱਚ ਐਮਰਜੈਂਸੀ ਲਾਗੂ
Riya Bawa
September 2nd 2021 12:42 PM --
Updated:
September 2nd 2021 12:53 PM
New York : ਨਿਊਯਾਰਕ ਸਿਟੀ ਦੇ ਮੇਅਰ ਬਿਲ ਡੀ ਬਲਾਸੀਓ ਨੇ ਬੁੱਧਵਾਰ ਰਾਤ ਨੂੰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਭਾਰੀ ਮੀਂਹ ਕਾਰਨ ਸਥਿਤੀ ਖਰਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਰਿਕਾਰਡ ਤੋੜ ਮੀਂਹ ਕਾਰਨ ਸ਼ਹਿਰ ਭਰ ਵਿੱਚ ਹੜ੍ਹ ਆਏ ਹਨ ਅਤੇ ਸੜਕਾਂ ’ਤੇ ਭਿਆਨਕ ਸਥਿਤੀ ਪੈਦਾ ਹੋ ਗਈ ਹੈ। ਉਨ੍ਹਾਂ ਨੇ New York ਵਾਸੀਆਂ ਨੂੰ ਅੰਦਰ ਰਹਿਣ ਅਤੇ ਸੜਕਾਂ ਅਤੇ ਜਨਤਕ ਆਵਾਜਾਈ ਤੋਂ ਬਚਣ ਲਈ ਉਤਸ਼ਾਹਤ ਕੀਤਾ।