ਕੈਨੇਡਾ ਦੇ ਵੈਨਕੂਵਰ 'ਚ ਸੇਂਟ ਪੌਲ ਹਸਪਤਾਲ ਵਿਖੇ ਨਵਜੰਮੇ ਬੱਚੇ ਨੂੰ ਹੋਇਆ ਕੋਰੋਨਾ

By  Shanker Badra July 18th 2020 02:01 PM

ਕੈਨੇਡਾ ਦੇ ਵੈਨਕੂਵਰ 'ਚ ਸੇਂਟ ਪੌਲ ਹਸਪਤਾਲ ਵਿਖੇ ਨਵਜੰਮੇ ਬੱਚੇ ਨੂੰ ਹੋਇਆ ਕੋਰੋਨਾ:ਵੈਨਕੂਵਰ : ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਕੋਰੋਨਾ ਨੇ ਦੁਨੀਆ ਭਰ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਚ ਇੱਕ ਨਵਜੰਮੇ ਬੱਚੇ ਦੀ ਕੋਰੋਨਾ ਰਿਪੋਰਟ ਪਾਜ਼ਟਿਵ ਆਈ ਹੈ।

ਕੈਨੇਡਾ ਦੇ ਵੈਨਕੂਵਰ 'ਚ ਸੇਂਟ ਪੌਲ ਹਸਪਤਾਲ ਵਿਖੇ ਨਵਜੰਮੇ ਬੱਚੇ ਨੂੰ ਹੋਇਆ ਕੋਰੋਨਾ

ਜਿਸ ਕਾਰਨ ਨਵਜੰਮੇ ਦੀ ਸਿਹਤ ਸੰਭਾਲ ਕਰਨ ਵਾਲੀ ਯੂਨਿਟ (ਐਨਆਈਸੀਯੂ) ਦੇ ਹੈਲਥ ਵਰਕਰਾਂ ਸਮੇਤ 10 ਲੋਕਾਂ ਨੂੰ ਇਸ ਵਾਇਰਸ ਦੇ ਸੰਭਾਵਿਤ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਦੱਸਿਆ ਕਿ ਅੱਜ ਵੈਨਕੂਵਰ ਵਿਚ ਕੋਵਿਡ -19 ਦੇ 28 ਨਵੇਂ ਕੇਸ ਸਾਹਮਣੇ ਆਏ ਹਨ ਪਰ ਕੋਈ ਨਵੀਂ ਮੌਤ ਨਹੀਂ ਹੋਈ ਹੈ।

ਕੈਨੇਡਾ ਦੇ ਵੈਨਕੂਵਰ 'ਚ ਸੇਂਟ ਪੌਲ ਹਸਪਤਾਲ ਵਿਖੇ ਨਵਜੰਮੇ ਬੱਚੇ ਨੂੰ ਹੋਇਆ ਕੋਰੋਨਾ

ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਦੱਸਿਆ ਕਿ ਵੈਨਕੂਵਰ ਦੇ ਸੇਂਟ ਪੌਲ ਹਸਪਤਾਲ ਵਿਖੇ ਨਵਜੰਮੇ ਬੱਚਿਆਂ ਦੀ ਸਿਹਤ ਸੰਭਾਲ ਕਰਨ ਵਾਲੀ ਯੂਨਿਟ (ਐਨਆਈਸੀਯੂ) ਦੇ ਹੈਲਥ ਵਰਕਰਾਂ ਦੇ ਕੋਰੋਨਾ ਟੈਸਟ ਕੀਤਾ ਗਿਆ ਸੀ ,ਜਿਨ੍ਹਾਂ 'ਚੋਂ ਇੱਕ ਨਵਜੰਮਿਆ ਬੱਚਾ ਕੋਰੋਨਾ ਦਾ ਸ਼ਿਕਾਰ ਹੋ ਗਿਆ ਹੈ ਪਰ ਬੱਚੇ ਵਿੱਚ ਕੋਈ ਲੱਛਣ ਨਹੀਂ ਹਨ।

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਵਿਚ ਕੋਰੋਨਾ ਵਾਇਰਸ ਦੇ ਕੁੱਲ 3,198 ਕੇਸ ਦਰਜ ਹੋਏ ਹਨ, ਉਨ੍ਹਾਂ ਵਿਚੋਂ 2,802 ਠੀਕ ਹੋ ਚੁੱਕੇ ਹਨ। ਇਸ ਸਮੇਂ 207 ਕੇਸ ਸਰਗਰਮ ਹਨ, 18 ਪੀੜਤ ਲੋਕ ਇਸ ਸਮੇਂ ਹਸਪਤਾਲਾਂ ਵਿੱਚ ਹਨ, ਜਿਨ੍ਹਾਂ ਵਿੱਚੋਂ ਕੇਵਲ 2 ਆਈਸੀਯੂ ਵਿਚ ਹਨ।

-PTCNews

Related Post