ਬਰਨਾਲਾ 'ਚ ਧਨੌਲਾ ਰੋਡ 'ਤੇ ਮਿਲਿਆ ਨਵ-ਜੰਮੇ ਬੱਚੇ ਦਾ ਸਿਰ ,ਇਲਾਕੇ 'ਚ ਫ਼ੈਲੀ ਸਨਸਨੀ

By  Shanker Badra August 6th 2020 07:35 PM

ਬਰਨਾਲਾ 'ਚ ਧਨੌਲਾ ਰੋਡ 'ਤੇ ਮਿਲਿਆ ਨਵ-ਜੰਮੇ ਬੱਚੇ ਦਾ ਸਿਰ ,ਇਲਾਕੇ 'ਚ ਫ਼ੈਲੀ ਸਨਸਨੀ:ਬਰਨਾਲਾ : ਬਰਨਾਲਾ ਸ਼ਹਿਰ ਦੇ ਧਨੋਲਾ ਰੋਡ 'ਤੇ ਇਕ ਨਵ-ਜੰਮੇ ਬੱਚੇ ਦਾ ਸਿਰ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫ਼ੈਲ ਗਈ ਹੈ। ਜਿਸ ਨੂੰ ਲੈ ਕੇ ਡੀਐੱਸਪੀ ਸਿਟੀ ਲਖਵੀਰ ਸਿੰਘ ਟਿਵਾਣਾ ਦੀ ਅਗਵਾਈ 'ਚ ਥਾਣਾ ਸਿਟੀ-2 ਦੀ ਪੁਲਿਸ ਨੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਬਰਨਾਲਾ 'ਚ ਧਨੌਲਾ ਰੋਡ 'ਤੇ ਮਿਲਿਆ ਨਵ-ਜੰਮੇ ਬੱਚੇ ਦਾ ਸਿਰ ,ਇਲਾਕੇ 'ਚ ਫ਼ੈਲੀ ਸਨਸਨੀ

ਜਾਣਕਾਰੀ ਮੁਤਾਬਕ ਬੱਚੇ ਦਾ ਸਿਰ ਸੜਕ ਦੇ ਡਿਵਾਇਡਰ 'ਤੇ ਪਿਆ ਸੀ ਅਤੇ ਸਿਰ ਨੂੰ ਕੀੜੇ-ਮਕੋੜੇ ਖਾ ਰਹੇ ਸਨ। ਸਥਾਨਕ ਦੁਕਾਨਦਾਰਾਂ ਨੇ ਕਿਹਾ ਕਿ ਕਾਗਜ਼ ਇਕੱਠੇ ਬੱਚੇ ਇਸ ਨਵ-ਜੰਮੇ ਬੱਚੇ ਦੇ ਸਿਰ ਦੇ ਕੋਲ ਖੜ੍ਹੇ ਸਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਕਿਸੇ ਜਾਨਵਰ ਦੇ ਬੱਚੇ ਦਾ ਸਿਰ ਲੱਗਾ ਪਰ ਜਦੋਂ ਧਿਆਨ ਨਾਲ ਦੇਖਿਆ ਤਾਂ ਪਤਾ ਚੱਲਿਆ ਕਿ ਇਹ ਸਿਰ ਇਨਸਾਨ ਦੇ ਬੱਚੇ ਦਾ ਹੈ।

ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨਵ-ਜੰਮੇ ਬੱਚੇ ਦੇ ਸਿਰ ਨੂੰ ਚੁੱਕਿਆ ਅਤੇ ਸਰਕਾਰੀ ਹਸਪਤਾਲ 'ਚ ਭੇਜ ਦਿੱਤਾ ਗਿਆ। ਇਸ ਮਾਮਲੇ 'ਤੇ ਡੀ.ਐੱਸ.ਪੀ. ਸਿਟੀ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਇਕ ਰਾਹਗੀਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਸੜਕ ਦੇ ਡਿਵਾਇਡਰ 'ਤੇ ਇਕ ਨਵ-ਜੰਮੇ ਬੱਚੇ ਦਾ ਸਿਰ ਪਿਆ ਹੈ, ਜਿਸ ਦੇ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਨਵ-ਜੰਮੇ ਬੱਚੇ ਦੇ ਸਿਰ ਨੂੰ ਆਪਣੇ ਕਬਜ਼ੇ 'ਚ ਲਿਆ ਅਤੇ ਬਾਕੀ ਦੇ ਧੜ ਦੀ ਤਲਾਸ਼ 'ਚ ਕੀਤੀ ਜਾ ਰਹੀ ਹੈ।

ਬਰਨਾਲਾ 'ਚ ਧਨੌਲਾ ਰੋਡ 'ਤੇ ਮਿਲਿਆ ਨਵ-ਜੰਮੇ ਬੱਚੇ ਦਾ ਸਿਰ ,ਇਲਾਕੇ 'ਚ ਫ਼ੈਲੀ ਸਨਸਨੀ

ਉਨ੍ਹਾਂ ਨੇ ਕਿਹਾ ਕਿ ਬੱਚੇ ਦੇ ਸਿਰ ਦਾ ਪੋਸਟਮਾਰਟਮ ਪਟਿਆਲਾ ਕਰਵਾਇਆ ਜਾਵੇਗਾ ਅਤੇ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਬੱਚੇ ਦੀ ਉਮਰ ਅਤੇ ਲਿੰਗ ਦਾ ਪਤਾ ਲੱਗ ਸਕੇਗਾ। ਇਸ ਨਾਲ ਪੁਲਿਸ ਵਲੋਂ ਸਰਕਾਰੀ ਤੇ ਦੁਕਾਨਦਾਰਾਂ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਆਈਪੀਸੀ ਦੀ ਧਾਰਾ 318 ਤੇ 315 ਤਹਿਤ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

-PTCNews

Related Post