ਸੋਸ਼ਲ ਮੀਡੀਆ 'ਤੇ ਘੁੰਮ ਰਹੀ ਹੈ ਮੋਹਾਲੀ ਤੋਂ ਕੱਲ੍ਹ ਨੂੰ ਬੱਸਾਂ ਚੱਲਣ ਦੀ ਖ਼ਬਰ, ਜਾਣੋਂ ਅਸਲ ਸੱਚਾਈ

By  Shanker Badra March 26th 2020 09:53 PM

ਸੋਸ਼ਲ ਮੀਡੀਆ 'ਤੇ ਘੁੰਮ ਰਹੀ ਹੈ ਮੋਹਾਲੀ ਤੋਂ ਕੱਲ੍ਹ ਨੂੰ ਬੱਸਾਂ ਚੱਲਣ ਦੀ ਖ਼ਬਰ, ਜਾਣੋਂ ਅਸਲ ਸੱਚਾਈ:ਮੋਹਾਲੀ : ਕੋਰੋਨਾ ਵਾਇਰਸ ਦਾ ਸੰਕਟ ਪੂਰੇ ਦੇਸ਼ ਵਿਚ ਫੈਲ ਗਿਆ ਹੈ। ਜਿਸ ਕਾਰਨ ਪੰਜਾਬ ਸਮੇਤ ਪੂਰੇ ਭਾਰਤ ਨੂੰ ਲਾਕਡਾਊਨ ਕਰ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਦੀ ਲਾਗ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ। ਓਥੇ ਹੀ ਲਾਕਡਾਊਨ ਕਰਕੇ ਲੋਕਾਂ ਨੂੰ ਘਰ ਬੈਠਣਾ ਪਿਆ ਹੈ। ਇਸ ਦੌਰਾਨ ਕੱਲ੍ਹ ਨੂੰ ਮੋਹਾਲੀ ਤੋਂ ਪੀਜੀ ਵਾਲੇ ਬੱਚਿਆਂ ਨੂੰ ਘਰ ਛੱਡਕੇ ਆਉਣ ਵਾਲੀ ਖ਼ਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਘੁੰਮ ਰਹੀ ਹੈ।

ਜਿਸ ਵਿਚ ਲਿਖਿਆ ਗਿਆ ਹੈ ਕਿ ਮੋਹਾਲੀ ਪ੍ਰਸ਼ਾਸ਼ਨ ਵੱਲੋਂ 27 ਮਾਰਚ ਨੂੰ ਮੋਹਾਲੀ ਵਿੱਚ ਰਹਿੰਦੇ ਪੜ੍ਹਾਈ ਅਤੇ ਨੌਕਰੀ ਕਰ ਰਹੇ ਨੌਜਵਾਨਾਂ ਨੂੰ ਘਰਾਂ ਤੱਕ ਪਹੁਚਾਉਣ ਲਈ ਵਿਸ਼ੇਸ਼ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਅਤੇ ਇਹ ਬੱਸਾਂ 8 ਫੇਸ ਤੋਂ ਸਵੇਰੇ 4 ਵਜੇ ਚੱਲਣ ਦਾ ਸਮਾਂ ਦੱਸਿਆ ਗਿਆ ਹੈ ਪਰ ਖ਼ਬਰ ਬਿਲਕੁੱਲ ਗਲਤ ਹੈ ਜੋ ਕਿਸੇ ਸ਼ਰਾਰਤੀ ਅਨਸਰ ਵੱਲੋਂ ਫੈਲਾਈ ਗਈ ਹੈ।

ਜਦੋਂ ਇਸ ਦੀ ਸੱਚਾਈ ਜਾਣਨ ਲਈ ਮੋਹਾਲੀ ਦੇ ਟ੍ਰਾਂਸਪੋਰਟ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਵਲੋਂ ਇਹ ਖ਼ਬਰ ਫੈਲਾਈ ਗਈ ਹੈ,ਜੋ ਬਿਲਕੁੱਲ ਗ਼ਲਤ ਹੈ। ਉਨ੍ਹਾਂ ਦੱਸਿਆ ਕੋਈ ਵੀ ਬੱਸ ਨਹੀਂ ਚਲਾਈ ਜਾ ਰਹੀ, ਸਗੋਂ ਅਜਿਹੇ ਲੋਕਾਂ ਤੇ ਕਾਰਵਾਈ ਕਰਨ ਬਾਰੇ ਸੋਚਿਆ ਜਾ ਰਿਹਾ ਹੈ।

-PTCNews

Related Post