ਚੰਡੀਗੜ੍ਹ ਦੀਆਂ 10 ਵਿਰਾਸਤੀ ਵਸਤਾਂ ਅੱਜ ਅਮਰੀਕਾ ਵਿੱਚ ਹੋਣਗੀਆਂ ਨਿਲਾਮੀ

ਸ਼ਹਿਰ ਦੇ ਵਿਰਾਸਤੀ ਫਰਨੀਚਰ ਦੀ ਸੁਰੱਖਿਆ, ਸੰਭਾਲ ਅਤੇ ਬਹਾਲੀ ਲਈ ਕਾਰਜ ਯੋਜਨਾ ਲਈ ਫਰਾਂਸ ਤੋਂ ਅਧਿਕਾਰੀਆਂ ਦੀ ਇਕ ਟੀਮ ਪਿਛਲੇ ਸਾਲ ਚੰਡੀਗੜ੍ਹ ਆਈ ਸੀ, ਜਿਸ ਵਿਚ ਯੂ.ਟੀ. ਪ੍ਰਸ਼ਾਸਨ ਅਤੇ ਪੁਲਿਸ ਸਮੇਤ ਵੱਖ-ਵੱਖ ਵਿਭਾਗਾਂ ਨੂੰ ਕੁਝ ਸਿਖਲਾਈ ਦੇਣ ਦੀ ਸਿਫ਼ਾਰਸ਼ ਕੀਤੀ ਗਈ ਸੀ।

By  Jasmeet Singh January 20th 2023 01:44 PM

ਚੰਡੀਗੜ੍ਹ, 20 ਜਨਵਰੀ: ਸ਼ਹਿਰ ਦੇ ਵਿਰਾਸਤੀ ਫਰਨੀਚਰ ਦੀ ਸੁਰੱਖਿਆ, ਸੰਭਾਲ ਅਤੇ ਬਹਾਲੀ ਲਈ ਕਾਰਜ ਯੋਜਨਾ ਲਈ ਫਰਾਂਸ ਤੋਂ ਅਧਿਕਾਰੀਆਂ ਦੀ ਇਕ ਟੀਮ ਪਿਛਲੇ ਸਾਲ ਚੰਡੀਗੜ੍ਹ ਆਈ ਸੀ, ਜਿਸ ਵਿਚ ਯੂ.ਟੀ. ਪ੍ਰਸ਼ਾਸਨ ਅਤੇ ਪੁਲਿਸ ਸਮੇਤ ਵੱਖ-ਵੱਖ ਵਿਭਾਗਾਂ ਨੂੰ ਕੁਝ ਸਿਖਲਾਈ ਦੇਣ ਦੀ ਸਿਫ਼ਾਰਸ਼ ਕੀਤੀ ਗਈ ਸੀ। ਪਰ ਇਸ ਦੇ ਬਾਵਜੂਦ ਸ਼ਹਿਰ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਵਿਦੇਸ਼ਾਂ ਵਿੱਚ ਜਾਰੀ ਹੈ। ਹੁਣ 20 ਜਨਵਰੀ (ਅੱਜ) ਨੂੰ ਅਮਰੀਕਾ ਵਿੱਚ ਸ਼ਹਿਰ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਹੋਣ ਜਾ ਰਹੀ ਹੈ। ਇਸ ਸਬੰਧੀ ਸ਼ਹਿਰ ਦੇ ਵਕੀਲ ਜੱਗਾ ਨੇ ਰਾਜ ਸਭਾ ਦੇ ਸਕੱਤਰ ਜਨਰਲ ਨੂੰ ਸ਼ਿਕਾਇਤ ਦੇ ਕੇ ਨਿਲਾਮੀ ਰੋਕਣ ਦੀ ਮੰਗ ਕੀਤੀ ਹੈ। ਸ਼ਿਕਾਇਤ ਦੀ ਇੱਕ ਕਾਪੀ ਵਾਸ਼ਿੰਗਟਨ ਸਥਿਤ ਭਾਰਤੀ ਸਫਾਰਤਖਾਨੇ ਨੂੰ ਵੀ ਭੇਜੀ ਗਈ ਹੈ। ਸ਼ਿਕਾਇਤ ਵਿੱਚ ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਵਸਤਾਂ ਨੂੰ ਦੇਸ਼ ਤੋਂ ਬਾਹਰ ਭੇਜਣ ਲਈ ਵਰਤੇ ਗਏ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇ ਅਤੇ ਨਿਲਾਮੀ ਰੋਕਣ ਲਈ ਢੁਕਵੇਂ ਕਦਮ ਚੁੱਕੇ ਜਾਣ। ਨਿਲਾਮੀ ਲਈ ਰੱਖੇ ਜਾਣ ਵਾਲੇ ਸਮਾਨ ਵਿੱਚ ਡਾਇਨਿੰਗ ਟੇਬਲ, ਫਾਈਲ ਰੈਕ, ਕਮੇਟੀ ਆਰਮ ਚੇਅਰ, ਪੰਜਾਬ ਯੂਨੀਵਰਸਿਟੀ ਤੋਂ ਡਾਇਨਿੰਗ ਚੇਅਰ, ਚੰਡੀਗੜ ਤੋਂ ਸਟੂਲ, ਡੈਸਕ ਅਤੇ ਕੁਰਸੀਆਂ, ਬੈਂਚ ਅਤੇ ਕੌਫੀ ਟੇਬਲ ਸਮੇਤ ਹੋਰ ਸਮਾਨ ਸ਼ਾਮਲ ਹੈ।

Related Post