Rajpura News : ਪਿੰਡ ਨਿਆਮਤਪੁਰਾ ਚ 10 ਸਾਲਾ ਬੱਚੇ ਦੀ ਗੰਦੇ ਪਾਣੀ ਦੇ ਟੋਏ ਚ ਡਿੱਗਣ ਕਾਰਨ ਮੌਤ

Rajpura News : ਦੱਸਿਆ ਜਾ ਰਿਹਾ ਹੈ ਕਿ ਜਦੋਂ ਇਸ ਬੱਚੇ ਦਾ ਪਰਿਵਾਰ ਗੰਦੇ ਨਾਲੇ ਵਾਲੇ ਪਾਸੇ ਗਿਆ ਤਾਂ ਬੱਚੇ ਦਾ ਪੈਰ ਫਿਸਲ ਗਿਆ ਅਤੇ ਉਹ ਖੱਡੇ ਵਿੱਚ ਡਿੱਗ ਗਿਆ। ਜਦੋਂ ਰਾਹਗੀਰਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਪੌੜੀ ਦੀ ਮਦਦ ਨਾਲ ਬੱਚੇ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਪਰ ਉਸ ਵਕਤ ਤੱਕ ਉਸਦੀ ਮੌਤ ਹੋ ਚੁੱਕੀ ਸੀ।

By  KRISHAN KUMAR SHARMA February 23rd 2025 07:14 PM -- Updated: February 23rd 2025 07:15 PM

ਰਾਜਪੁਰਾ (ਅਮਰਜੀਤ ਸਿੰਘ ਪੰਨੂ) : ਰਾਜਪੁਰਾ ਤੋਂ 10 ਕਿਲੋਮੀਟਰ ਦੂਰ ਪਿੰਡ ਨਿਆਮਤਪੁਰਾ ਨੇੜੇ ਸੜਕ 'ਤੇ ਬਣੇ ਇੱਕ ਪੀਜੀ ਦੇ ਪਿਛਲੇ ਪਾਸੇ ਬਣੇ ਇੱਕ ਗੰਦੇ ਨਾਲੇ ਵਿੱਚ ਡਿੱਗਣ ਕਾਰਨ 10 ਸਾਲਾ ਬੱਚੇ ਦੀ ਮੌਤ ਹੋ ਗਈ ਹੈ। ਬੱਚੇ ਦਾ ਨਾਮ ਆਕਾਸ਼ ਦੱਸਿਆ ਜਾ ਰਿਹਾ ਹੈ। ਬੱਚੇ ਦੀ ਮੌਤ ਹੋ ਜਾਣ ਨਾਲ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ।

ਜਾਣਕਾਰੀ ਅਨੁਸਾਰ ਇਸ ਨਾਲੇ ਵਿੱਚ ਪੀਜੀ ਦਾ ਸਾਰਾ ਗੰਦਾ ਪਾਣੀ ਡਿੱਗਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਸ ਬੱਚੇ ਦਾ ਪਰਿਵਾਰ ਗੰਦੇ ਨਾਲੇ ਵਾਲੇ ਪਾਸੇ ਗਿਆ ਤਾਂ ਬੱਚੇ ਦਾ ਪੈਰ ਫਿਸਲ ਗਿਆ ਅਤੇ ਉਹ ਖੱਡੇ ਵਿੱਚ ਡਿੱਗ ਗਿਆ। ਜਦੋਂ ਰਾਹਗੀਰਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਪੌੜੀ ਦੀ ਮਦਦ ਨਾਲ ਬੱਚੇ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਪਰ ਉਸ ਵਕਤ ਤੱਕ ਉਸਦੀ ਮੌਤ ਹੋ ਚੁੱਕੀ ਸੀ।

ਸੂਚਨਾ ਮਿਲਣ 'ਤੇ ਥਾਣਾ ਸਦਰ ਰਾਜ ਬਰਾ ਦੇ ਮੁੱਖ ਅਫਸਰ ਕਿਰਪਾਲ ਸਿੰਘ ਮੌਕੇ 'ਤੇ ਪਹੁੰਚੇ। ਜਿਨਾਂ ਨੇ ਪੱਤਰਕਾਰ ਕਰਨ ਦੱਸਿਆ ਕਿ ਆਕਾਸ਼ ਨਾਂ ਦਾ ਬੱਚਾ, ਜਿਸ ਦੀ ਉਮਰ ਕਰੀਬ 10 ਸਾਲ ਸੀ। ਬੱਚੇ ਦੀ ਮੌਤ ਹੋ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

Related Post