Amritsar Minor Murder: ਅੰਧਵਿਸ਼ਵਾਸ ਦੇ ਚੱਕਰ ‘ਚ 10 ਸਾਲਾਂ ਸੁਖਮਨਪ੍ਰੀਤ ਕੌਰ ਦਾ ਕਤਲ, ਇੱਥੇ ਜਾਣੋ ਕੀ ਸੀ ਪੂਰਾ ਮਾਮਲਾ

ਅੰਮ੍ਰਿਤਸਰ ਦੇ ਮੁਧਲ ਪਿੰਡ ਵਿਖੇ 10 ਸਾਲਾ ਸੁਖਮਨਪ੍ਰੀਤ ਕੌਰ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਤਾਂਤਰਿਕ ਦੇ ਕਹਿਣ ‘ਤੇ ਗੁਆਂਢੀਆਂ ਨੇ ਬਲੀ ਦਿੱਤੀ ਸੀ।

By  Aarti July 17th 2023 01:34 PM -- Updated: July 18th 2023 11:29 AM

Amritsar Minor Murder: ਅੰਮ੍ਰਿਤਸਰ ਦੇ ਮੁਧਲ ਪਿੰਡ ਵਿਖੇ 10 ਸਾਲਾ ਸੁਖਮਨਪ੍ਰੀਤ ਕੌਰ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਤਾਂਤਰਿਕ ਦੇ ਕਹਿਣ ‘ਤੇ ਗੁਆਂਢੀਆਂ ਨੇ ਬਲੀ ਦਿੱਤੀ ਸੀ। ਇਸ ਖੁਲਾਸੇ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ। 

ਮਿਲੀ ਜਾਣਕਾਰੀ ਮੁਤਾਬਿਕ ਪੀੜਤ ਪਰਿਵਾਰ ਦੇ ਗੁਆਂਢੀਆਂ ਨੇ ਤਾਂਤਰਿਕ ਦੇ ਕਹਿਣ ‘ਤੇ 10 ਸਾਲਾ ਸੁਖਮਨਪ੍ਰੀਤ ਕੌਰ ਦੀ ਬਲੀ ਦਿੱਤੀ ਗਈ ਸੀ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ  ਉਨ੍ਹਾਂ ਦਾ ਮੈਰਿਜ ਪੈਲੇਸ ਨਹੀਂ ਚੱਲ ਰਿਹਾ ਸੀ। ਇਸੇ ਦੇ ਚੱਲਦੇ ਉਨ੍ਹਾਂ ਵੱਲੋਂ ਮਾਸੂਮ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।


ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਲੜਕੀ ਦੀ ਉਸਦੇ ਗੁਆਂਢੀਆਂ ਨੇ ਕਥਿਤ ਤੌਰ 'ਤੇ ਬਲੀ ਦਿੱਤਾ ਕਿਉਂਕਿ ਉਨ੍ਹਾਂ ਦਾ ਮੈਰਿਜ ਪੈਲੇਸ ਚੰਗਾ ਕਾਰੋਬਾਰ ਨਹੀਂ ਕਰ ਰਿਹਾ ਸੀ। ਇਹ ਲੜਕੀ 12 ਜੁਲਾਈ ਨੂੰ ਲਾਪਤਾ ਹੋ ਗਈ ਸੀ ਅਤੇ ਉਸ ਦੀ ਲਾਸ਼ ਦੋ ਦਿਨ ਬਾਅਦ ਅੰਮ੍ਰਿਤਸਰ ਕਮਿਸ਼ਨਰੇਟ ਦੇ ਵੇਰਕਾ ਥਾਣੇ ਅਧੀਨ ਪੈਂਦੇ ਪਿੰਡ ਮੂਧਲ ਵਿਖੇ ਇੱਕ ਹਵੇਲੀ ਚੋਂ ਮਿਲੀ ਸੀ।

ਕਾਬਿਲੇਗੌਰ ਹੈ ਕਿ ਸਨਿਫਰ ਡਾਗ ਨੇ ਪੁਲਿਸ ਨੂੰ ਦੋਸ਼ੀਆਂ ਦੇ ਘਰ ਤੱਕ ਪਹੁੰਚਾਇਆ। ਕਾਬਿਲੇਗੌਰ ਹੈ ਕਿ 12 ਜੁਲਾਈ ਨੂੰ ਬੱਚੀ ਲਾਪਤਾ ਹੋਈ ਸੀ। ਜਿਸ ਦੀ 13 ਜੁਲਾਈ ਨੂੰ ਪਿੰਡ ਦੀ ਹੀ ਇੱਕ ਹਵੇਲੀ ਚੋਂ ਲਾਸ਼ ਮਿਲੀ ਸੀ।

ਇਹ ਵੀ ਪੜ੍ਹੋ:  ਪੰਜਾਬ ਦੇ 100 ਪਿੰਡ ਅਜੇ ਵੀ ਹੜ੍ਹ ਦੀ ਲਪੇਟ 'ਚ!, ਅੱਜ ਤੋਂ ਖੁੱਲ੍ਹਣਗੇ ਸਕੂਲ

Related Post