ਰਾਜਸਥਾਨ ਰੇਲ ਹਾਦਸੇ 'ਚ ਜ਼ਖਮੀ ਹੋਣ ਵਾਲਿਆਂ ਦੀ ਸੂਚੀ ਨੱਥੀ, ਇੱਥੇ ਵੇਖੋ

ਰਾਜਸਥਾਨ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਪਾਲੀ ਜ਼ਿਲ੍ਹੇ ਵਿੱਚ ਰੇਲ ਗੱਡੀ ਨੰ. 12480 ਬਾਂਦਰਾ ਟਰਮੀਨਸ-ਜੋਧਪੁਰ ਸੂਰਿਆਨਗਰੀ ਐਕਸਪ੍ਰੈਸ ਟਰੇਨ ਦੇ 13 ਡੱਬੇ ਪਟੜੀ ਤੋਂ ਉਤਰ ਗਏ। ਇਹ ਹਾਦਸਾ ਅੱਜ ਤੜਕੇ 3.27 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਜੋਧਪੁਰ ਡਿਵੀਜ਼ਨ ਦੇ ਰਾਜਕੀਵਾਸ-ਬੋਮਦਰਾ ਸੈਕਸ਼ਨ ਦੇ ਵਿਚਕਾਰ ਟਰੇਨ ਦੇ ਡੱਬੇ ਪਟੜੀ ਤੋਂ ਉਤਰ ਗਏ।

By  Jasmeet Singh January 2nd 2023 02:40 PM

Rajasthan Rail Accident: ਰਾਜਸਥਾਨ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਪਾਲੀ ਜ਼ਿਲ੍ਹੇ ਵਿੱਚ ਰੇਲ ਗੱਡੀ ਨੰ. 12480 ਬਾਂਦਰਾ ਟਰਮੀਨਸ-ਜੋਧਪੁਰ ਸੂਰਿਆਨਗਰੀ ਐਕਸਪ੍ਰੈਸ ਟਰੇਨ ਦੇ 13 ਡੱਬੇ ਪਟੜੀ ਤੋਂ ਉਤਰ ਗਏ। ਇਹ ਹਾਦਸਾ ਅੱਜ ਤੜਕੇ 3.27 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਜੋਧਪੁਰ ਡਿਵੀਜ਼ਨ ਦੇ ਰਾਜਕੀਵਾਸ-ਬੋਮਦਰਾ ਸੈਕਸ਼ਨ ਦੇ ਵਿਚਕਾਰ ਟਰੇਨ ਦੇ ਡੱਬੇ ਪਟੜੀ ਤੋਂ ਉਤਰ ਗਏ। ਜ਼ਖਮੀ ਹੋਏ 21 ਯਾਤਰੀਆਂ ਦਾ ਬਾਂਗੜ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਰਾਹਤ ਬਚਾਅ ਕਾਰਜ ਜਾਰੀ ਹੈ। ਨੁਕਸਾਨੀ ਟਰੇਨ ਦੇ ਡੱਬੇ ਤੋਂ ਇਲਾਵਾ ਸੁਰੱਖਿਅਤ ਡੱਬੇ ਵਾਲੀ ਟਰੇਨ ਨੂੰ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ ਹੈ। ਜ਼ਖਮੀ ਯਾਤਰੀਆਂ ਨੂੰ ਬੱਸ ਜਾਂ ਕਿਸੇ ਹੋਰ ਟਰੇਨ ਰਾਹੀਂ ਭੇਜਿਆ ਜਾਵੇਗਾ। ਰੇਲਵੇ ਪ੍ਰਸ਼ਾਸਨ ਵੱਲੋਂ ਜ਼ਖਮੀ ਯਾਤਰੀਆਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇਗਾ।


ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਕਿਸੀ ਵੀ ਸਮੇਂ ਘਟਨਾ ਸਥਾਨ 'ਤੇ ਪਹੁੰਚ ਸਕਦੇ ਹਨ। ਹਾਦਸੇ ਤੋਂ ਬਾਅਦ 12 ਟਰੇਨਾਂ ਦਾ ਰੂਟ ਬਦਲ ਦਿੱਤੇ ਗਏ ਹਨ। ਹਾਦਸਾ ਦੋ ਡੱਬਿਆਂ ਨੂੰ ਜੋੜਨ ਵਾਲੀ ਹੁੱਕ ਟੁੱਟਣ ਕਾਰਨ ਵਾਪਰਿਆ। ਫਿਲਹਾਲ ਨੇੜਲੇ ਹਸਪਤਾਲਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਹਾਦਸੇ ਦੇ ਸਮੇਂ ਟਰੇਨ 'ਚ ਸਵਾਰ ਇਕ ਯਾਤਰੀ ਨੇ ਦੱਸਿਆ ਕਿ ਮਾਰਵਾੜ ਜੰਕਸ਼ਨ ਤੋਂ ਰਵਾਨਾ ਹੋਣ ਦੇ 5 ਮਿੰਟ ਦੇ ਅੰਦਰ ਹੀ ਟਰੇਨ ਦੇ ਅੰਦਰ ਜ਼ੋਰਦਾਰ ਵਾਈਬ੍ਰੇਸ਼ਨ ਸੁਣਾਈ ਦਿੱਤੀ ਅਤੇ 2-3 ਮਿੰਟ ਬਾਅਦ ਟਰੇਨ ਰੁਕ ਗਈ। ਅਸੀਂ ਹੇਠਾਂ ਉਤਰ ਕੇ ਦੇਖਿਆ ਕਿ ਘੱਟੋ-ਘੱਟ 8 ਸਲੀਪਰ ਕਲਾਸ ਡੱਬੇ ਪਟੜੀ ਤੋਂ ਉਤਰੇ ਹੋਏ ਸਨ। ਐਂਬੂਲੈਂਸ 15-20 ਮਿੰਟਾਂ ਵਿੱਚ ਪਹੁੰਚ ਗਈ।

ਜ਼ਖਮੀ ਹੋਏ ਯਾਤਰੀਆਂ ਦੇ ਵੇਰਵੇ ਇਸ ਪ੍ਰਕਾਰ ਹਨ:

  1. ਦਿਵਿਆ ਸੰਤੋਸ਼ (14)
  2. ਸ਼੍ਰੇਆ ਦੂਬੇ (14)
  3. ਮੋਨਾਰਕ ਮਹੇਸ਼ (26)
  4. ਓਮ ਪ੍ਰਕਾਸ਼ ਛਵਾਂਦਾਸ (55)
  5. ਸੁਵਰਨਾ ਅਸ਼ੋਕ (50)
  6. ਪੁਸ਼ਪਾ ਓਮ ਪ੍ਰਕਾਸ਼ (55)
  7. ਮੰਜੂ ਪੇਮਾਰਾਮ (46)
  8. ਅੰਜੂ ਪ੍ਰਕਾਸ਼ (30)
  9. ਇੰਦਰ ਮਹਿੰਦਰਾ (50)
  10. ਸ਼ਾਰਵਾਖ ਕਮਰੂਦੀਨ (30)
  11. ਬਾਬੂਲਾਲ ਪੋਕਰਾਜ (59)
  12. ਇੰਦੂ ਦੇਵੀ ਰਾਜੇਸ਼ (47)
  13. ਸੰਧਿਆ ਪ੍ਰੇਮ (59)
  14. ਪ੍ਰੇਮ ਸ਼ਰਮਾ ਕਨਈਆਲਾਲ (65)
  15. ਰਾਜੇਸ਼ (44)
  16. ਸ਼ਰਵਣ (69)
  17. ਗਣਪਤਲਾਲ (55)
  18. ਰਿਤੁਜਾ (18)
  19. ਹਰਸ਼ (19)
  20. ਆਸ਼ਾ (40)
  21. ਪੇਮਾਰਾਮ ਮੰਗੀਲਾਲ (52)


ਰੇਲਵੇ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ 

ਸੀ.ਪੀ.ਆਰ.ਓ ਕੈਪਟਨ ਸ਼ਸ਼ੀ ਕਿਰਨ ਨੇ ਦੱਸਿਆ ਕਿ ਰੇਲਵੇ ਵਿਭਾਗ ਨੇ ਯਾਤਰੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਰਿਸ਼ਤੇਦਾਰ ਜੋਧਪੁਰ ਹੈਲਪਲਾਈਨ ਨੰਬਰ 02912654979, 02912654993, 02912624125, 02912431646 ਤੇ ਪਾਲੀ ਹੈਲਪਲਾਈਨ ਨੰਬਰ 02932250324 'ਤੇ ਸੰਪਰਕ ਕਰ ਸਕਦੇ ਹਨ। ਯਾਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਇਨ੍ਹਾਂ ਨੰਬਰਾਂ 'ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਯਾਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ 138 ਅਤੇ 1072 ਹੈਲਪਲਾਈਨ ਨੰਬਰਾਂ 'ਤੇ ਵੀ ਕਾਲ ਕਰ ਸਕਦੇ ਹਨ। 

Related Post