Ludhiana News : ਆਸਟ੍ਰੇਲੀਆ ਤੋਂ ਮੰਦਭਾਗੀ ਖ਼ਬਰ, 19 ਸਾਲਾ ਪੰਜਾਬੀ ਮੁਟਿਆਰ ਦੀ ਸੜਕ ਹਾਦਸੇ ਚ ਮੌਤ

Ludhiana News : ਦੱਸਿਆ ਜਾ ਰਿਹਾ ਹੈ ਕਿ ਕੋਮਲਪ੍ਰੀਤ ਕੌਰ, ਡਿਊਟੀ ਤੋਂ ਪਰਤ ਰਹੀ ਸੀ, ਜਦੋਂ ਉਸ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

By  KRISHAN KUMAR SHARMA May 19th 2026 03:20 PM -- Updated: May 19th 2026 03:47 PM

Ludhiana News : ਆਸਟ੍ਰੇਲੀਆ ਤੋਂ ਪੰਜਾਬ ਲਈ ਮੰਦਭਾਗੀ ਖ਼ਬਰ ਆਈ ਹੈ। ਪਰਥ ਸ਼ਹਿਰ 'ਚ ਲੁਧਿਆਣਾ ਦੇ ਰਾਏਕੋਟ ਦੀ ਇੱਕ 19 ਸਾਲਾ ਮੁਟਿਆਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੋਮਲਪ੍ਰੀਤ ਕੌਰ, ਡਿਊਟੀ ਤੋਂ ਪਰਤ ਰਹੀ ਸੀ, ਜਦੋਂ ਉਸ ਨੂੰ ਇੱਕ ਤੇਜ਼ ਰਫ਼ਤਾਰ ਕਾਰ (Car Accident) ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

10 ਮਹੀਨੇ ਪਹਿਲਾਂ ਹੀ ਆਸਟ੍ਰੇਲੀਆ ਗਈ ਸੀ ਕੋਮਲ

ਜਾਣਕਾਰੀ ਅਨੁਸਾਰ, ਕੋਮਲਪ੍ਰੀਤ ਪੁੱਤਰੀ ਅਮਰੀਕ ਸਿੰਘ ਵਾਸੀ ਕਲਸੀਆਂ, ਅਜੇ 10 ਮਹੀਨੇ ਪਹਿਲਾਂ ਹੀ ਨਰਸਿੰਗ ਦੀ ਉਚ ਪੜ੍ਹਾਈ ਲਈ ਆਸਟ੍ਰੇਲੀਆ ਗਈ ਸੀ ਅਤੇ ਕਰਦੇ ਹੋਏ ਪਾਰਟ ਟਾਈਮ ਕੰਮ ਵੀ ਕਰ ਰਹੀ ਸੀ। ਰੋਜ਼ਾਨਾਂ ਦੀ ਤਰ੍ਹਾਂ ਸ਼ਨੀਵਾਰ ਦੇਰ ਰਾਤ ਜਦੋਂ ਉਹ ਕੰਮ ਤੋਂ ਘਰ ਵਾਪਸ ਆ ਰਹੀ ਸੀ, ਤਾਂ ਉਸਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਮੰਦਭਾਗੀ ਘਟਨਾ ਦਾ ਪਤਾ ਲੱਗਣ 'ਤੇ ਪੰਜਾਬ 'ਚ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।

ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਕੋਮਲਪ੍ਰੀਤ, ਕੈਨਿੰਗਵੇਲ ਖੇਤਰ ਵਿੱਚ ਰਾਤ ਲਗਭਗ 11:30 ਵਜੇ ਜੌਨ ਸਟਰੀਟ ਨੇੜੇ ਅਲਬਾਨੀ ਹਾਈਵੇਅ 'ਤੇ ਬੈਂਟਲੇ ਪਲਾਜ਼ਾ ਕੋਲ ਪਹੁੰਚੀ ਸੀ, ਜਿਥੇ ਕਾਰ ਪਾਰਕ ਵਿੱਚ ਇੱਕ ਨੀਲੀ ਹੁੰਡਈ ਆਈ30 ਹੈਚਬੈਕ ਨੇ ਟੱਕਰ ਮਾਰ ਦਿੱਤੀ। ਪੁਲਿਸ ਨੇ ਕਿਹਾ ਕਿ ਕੁੜੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਐਂਬੂਲੈਂਸ ਰਾਹੀਂ ਰਾਇਲ ਪਰਥ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ।

ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਹੁੰਡਈ ਦਾ 19 ਸਾਲਾ ਡਰਾਈਵਰ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ ਅਤੇ ਇਸ ਸਮੇਂ ਦੋਸ਼ ਨਹੀਂ ਲਗਾਇਆ ਗਿਆ ਹੈ। ਮੇਜਰ ਕਰੈਸ਼ ਇਨਵੈਸਟੀਗੇਸ਼ਨ ਸਕੁਐਡ ਦੇ ਅਧਿਕਾਰੀ ਘਟਨਾ ਦੇ ਹਾਲਾਤਾਂ ਦੀ ਜਾਂਚ ਕਰ ਰਹੇ ਹਨ ਅਤੇ ਗਵਾਹਾਂ, ਡੈਸ਼ਕੈਮ ਫੁਟੇਜ ਜਾਂ ਮੋਬਾਈਲ ਫੋਨ ਵੀਡੀਓ ਦੀ ਅਪੀਲ ਕੀਤੀ ਹੈ।

Related Post