Wed, Sep 23, 2026
Whatsapp

Dearness Allowance : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ਬਰ, DA ਨੂੰ ਲੈ ਕੇ ਚਿੱਠੀ ਜਾਰੀ, ਬਕਾਇਆਂ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ

Dearness Allowance : ਪੰਜਾਬ ਸਰਕਾਰ ਵੱਲੋਂ ਹੁਣ ਜਾਰੀ ਕੀਤੀ ਗਈ ਨਵੀਂ ਚਿੱਠੀ ਵਿੱਚ 8 ਫ਼ੀਸਦੀ ਡੀਏ ਦੇਣ ਅਤੇ ਡੀਏ ਨੂੰ 42 ਫ਼ੀਸਦੀ ਤੋਂ ਵਧਾ ਕੇ 50 ਫੀਸਦੀ ਕਰਨ ਨੂੰ ਮਨਜੂਰੀ ਦਿੱਤੀ ਗਈ ਹੈ, ਜੋ ਕਿ ਸਤੰਬਰ 2026 ਤੋਂ ਫ਼ੈਸਲਾ ਲਾਗੂ ਹੋਵੇਗਾ।

Reported by:  PTC News Desk  Edited by:  KRISHAN KUMAR SHARMA -- September 23rd 2026 01:57 PM -- Updated: September 23rd 2026 02:22 PM
Dearness Allowance : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ਬਰ, DA ਨੂੰ ਲੈ ਕੇ ਚਿੱਠੀ ਜਾਰੀ, ਬਕਾਇਆਂ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ

Dearness Allowance : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ਬਰ, DA ਨੂੰ ਲੈ ਕੇ ਚਿੱਠੀ ਜਾਰੀ, ਬਕਾਇਆਂ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ

Dearness Allowance : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਨੇ ਮਹਿੰਗਾਈ ਭੱਤੇ (DA) ਨੂੰ ਲੈ ਕੇ ਚਿੱਠੀ ਜਾਰੀ ਕਰ ਦਿੱਤੀ ਹੈ। ਚਿੱਠੀ ਡੀਏ (DA) ਵਧਾਉਣ ਅਤੇ 8 ਫ਼ੀਸਦੀ ਡੀਏ ਜਾਰੀ ਕਰਨ ਬਾਰੇ ਗੱਲ ਕੀਤੀ ਗਈ ਹੈ। ਹਾਲਾਂਕਿ, ਪਿਛਲੇ ਬਕਾਇਆਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ, ਜਿਸ ਨਾਲ ਭੰਬਲਭੂਸੇ ਵਾਲੀ ਸਥਿਤੀ ਬਣ ਗਈ ਹੈ ਅਤੇ ਕਈ ਸਵਾਲ ਖੜੇ ਹੋਏ ਹਨ।

ਇਹ ਵੀ ਪੜ੍ਹੋ... ਅੰਮ੍ਰਿਤਸਰ ਦੇ ਪ੍ਰਸਿੱਧ ਦੱਖਣ ਕੈਫੇ ਦੇ ਵੜਾ ਪਾਵ 'ਚ ਨਿਕਲਿਆ ਕੀੜਾ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ

ਪਿਛਲੀ ਮੀਟਿੰਗ ਦੌਰਾਨ ਕੀ ਮਿਲਿਆ ਸੀ ਭਰੋਸਾ ?

ਦੱਸ ਦਈਏ ਕਿ 18 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਸਰਕਾਰੀ ਮੁਲਾਜ਼ਮ ਜਥੇਬੰਦੀ 'ਚ ਮੰਗਾਂ ਦੇ ਹੱਲ ਸਬੰਧੀ ਮੀਟਿੰਗ ਹੋਈ ਸੀ, ਜਿਸ ਵਿੱਚ ਮੁਲਾਜ਼ਮਾਂ ਨੂੰ ਡੀਏ ਦੋ ਕਿਸ਼ਤਾਂ ਵਿੱਚ 4-4 ਫ਼ੀਸਦੀ ਤਨਖਾਹ ਨਾਲ ਦੇਣ ਦਾ ਭਰੋਸਾ ਦਿੱਤਾ ਗਿਆ ਸੀ, ਜਿਸ ਦੀ ਪਹਿਲੀ ਕਿਸ਼ਤੀ ਅਕਤੂਬਰ 'ਚ ਤਨਖਾਹ ਨਾਲ ਦੇਣ ਦੀ ਗੱਲ ਕਹੀ ਗਈ। ਇਸਤੋਂ ਇਲਾਵਾ, ਹੋਰਨਾਂ ਮੰਗਾਂ ਬਾਰੇ ਅਕਤੂਬਰ ਦੇ ਪਹਿਲੇ ਹਫ਼ਤੇ ਮੀਟਿੰਗ ਦੌਰਾਨ ਗੱਲਬਾਤ ਦਾ ਭਰੋਸਾ ਦਿੱਤਾ ਗਿਆ। 

ਮੰਤਰੀ ਅਰੋੜਾ ਵੱਲੋਂ ਮੁਲਾਜ਼ਮਾਂ ਨੂੰ ਡੀਏ ਦੀ ਪਹਿਲੀ ਕਿਸ਼ਤ 4 ਫ਼ੀਸਦੀ ਦੇ ਰੂਪ ਵਿੱਚ ਅਕਤੂਬਰ 'ਚ ਲਾਗੂ ਕਰਨ ਦੀ ਗੱਲ ਕਹੀ ਸੀ। ਇਸਤੋਂ ਇਲਾਵਾ ਪੁਰਾਣੀ ਪੈਨਸ਼ਨ ਬਹਾਲੀ ਬਾਰੇ ਵੀ ਵਿਚਾਰ ਕਰਨ ਬਾਰੇ ਕਿਹਾ ਗਿਆ ਸੀ।

ਹੁਣ ਜਾਰੀ ਚਿੱਠੀ ਵੀ ਕੀ ?

ਪੰਜਾਬ ਸਰਕਾਰ ਵੱਲੋਂ ਹੁਣ ਜਾਰੀ ਕੀਤੀ ਗਈ ਨਵੀਂ ਚਿੱਠੀ ਵਿੱਚ 8 ਫ਼ੀਸਦੀ ਡੀਏ ਦੇਣ ਅਤੇ ਡੀਏ ਨੂੰ 42 ਫ਼ੀਸਦੀ ਤੋਂ ਵਧਾ ਕੇ 50 ਫੀਸਦੀ ਕਰਨ ਨੂੰ ਮਨਜੂਰੀ ਦਿੱਤੀ ਗਈ ਹੈ, ਜੋ ਕਿ ਸਤੰਬਰ 2026 ਤੋਂ ਫ਼ੈਸਲਾ ਲਾਗੂ ਹੋਵੇਗਾ।

ਹਾਲਾਂਕਿ, ਇਸ ਚਿੱਠੀ ਵਿੱਚ ਮੁਲਾਜ਼ਮਾਂ ਦੇ ਪੁਰਾਣੇ ਬਕਾਇਆਂ ਅਤੇ ਮੀਟਿੰਗ ਵਿੱਚ ਪਿਛਲੇ ਬਕਾਏ ਜੋ ਕਿ 4-4 ਫ਼ੀਸਦੀ ਕਰਕੇ ਦੋ ਕਿਸ਼ਤਾਂ ਵਿੱਚ ਦਿੱਤਾ ਜਾਣਾ ਸੀ, ਉਸ ਬਾਰੇ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ, ਜਿਸ ਬਾਰੇ ਅਜੇ ਭੰਬਲਭੂਸਾ ਬਣਿਆ ਹੋਇਆ ਹੈ। ਹੁਣ ਸਵਾਲ ਖੜੇ ਹੋ ਰਹੇ ਹਨ ਕਿ ਇਸ ਪਿਛਲੇ ਬਕਾਏ ਨੂੰ ਸਰਕਾਰ ਕਦੋਂ ਲਾਗੂ ਕਰੇਗੀ ?  

ਇਹ ਵੀ ਪੜ੍ਹੋ... 5 ਦਿਨ ਬੰਦ ਰਹਿਣਗੇ ਬੈਂਕ! ਨੋਟ ਕਰ ਲਓ ਤਾਰੀਖਾਂ, ਇਸ ਦਿਨ ਸ਼ੁਰੂ ਹੋਵੇਗੀ ਹੜਤਾਲ!

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK