Wed, Sep 23, 2026
Whatsapp

Amritsar : ਤਿੰਨ ਦਿਨ ਤੋਂ ਲਾਪਤਾ AAP ਸਰਪੰਚ ਦੇ ਪਤੀ ਦੀ ਮਿਲੀ ਲਾਸ਼, ਪੋਤਰੇ ਦਾ ਸਰਟੀਫਿਕੇਟ ਲੈਣ ਗਿਆ ਸੀ ਕੁਲਜੀਤ ਸਿੰਘ

AAP Sarpanch Husband Murder : ਅੰਮ੍ਰਿਤਸਰ ਦੇ ਰਮਦਾਸ ਅਧੀਨ ਪਿੰਡ ਮਹਿਮਦ ਮੰਦਰਾਂਵਾਲਾ ਦੀ ਮਹਿਲਾ ਸਰਪੰਚ ਦੇ ਪਤੀ ਦੀ ਤਿੰਨ ਦਿਨ ਲਾਪਤਾ ਹੋਣ ਪਿੱਛੋਂ ਲਾਸ਼ ਪ੍ਰਾਪਤ ਹੋਈ ਹੈ। ਕੁਲਜੀਤ ਸਿੰਘ ਦੀ ਤਿੰਨ ਦਿਨ ਬਾਅਦ ਲਾਸ਼ ਰਮਦਾਸ ਰੋਡ ਤੋਂ ਭੇਦਭਰੇ ਹਾਲਾਤਾਂ ਵਿੱਚ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।

Reported by:  PTC News Desk  Edited by:  KRISHAN KUMAR SHARMA -- September 23rd 2026 02:49 PM -- Updated: September 23rd 2026 03:03 PM
Amritsar : ਤਿੰਨ ਦਿਨ ਤੋਂ ਲਾਪਤਾ AAP ਸਰਪੰਚ ਦੇ ਪਤੀ ਦੀ ਮਿਲੀ ਲਾਸ਼, ਪੋਤਰੇ ਦਾ ਸਰਟੀਫਿਕੇਟ ਲੈਣ ਗਿਆ ਸੀ ਕੁਲਜੀਤ ਸਿੰਘ

Amritsar : ਤਿੰਨ ਦਿਨ ਤੋਂ ਲਾਪਤਾ AAP ਸਰਪੰਚ ਦੇ ਪਤੀ ਦੀ ਮਿਲੀ ਲਾਸ਼, ਪੋਤਰੇ ਦਾ ਸਰਟੀਫਿਕੇਟ ਲੈਣ ਗਿਆ ਸੀ ਕੁਲਜੀਤ ਸਿੰਘ

AAP Sarpanch Husband Murder : ਅੰਮ੍ਰਿਤਸਰ ਦੇ ਰਮਦਾਸ ਅਧੀਨ ਪਿੰਡ ਮਹਿਮਦ ਮੰਦਰਾਂਵਾਲਾ ਦੀ ਮਹਿਲਾ ਸਰਪੰਚ ਸਤਬੀਰ ਕੌਰ ਦੇ ਪਤੀ ਦੀ ਤਿੰਨ ਦਿਨ ਲਾਪਤਾ ਹੋਣ ਪਿੱਛੋਂ ਲਾਸ਼ ਪ੍ਰਾਪਤ ਹੋਈ ਹੈ। ਕੁਲਜੀਤ ਸਿੰਘ ਦੀ ਤਿੰਨ ਦਿਨ ਬਾਅਦ ਲਾਸ਼ ਰਮਦਾਸ ਰੋਡ ਤੋਂ ਭੇਦਭਰੇ ਹਾਲਾਤਾਂ ਵਿੱਚ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।

ਪੋਤਰੇ ਦਾ ਸਰਟੀਫਿਕੇਟ ਲੈਣ ਗਏ ਸਨ ਕੁਲਜੀਤ ਸਿੰਘ (Amritsar News)

ਜਾਣਕਾਰੀ ਮੁਤਾਬਕ, ਕੁਲਜੀਤ ਸਿੰਘ ਪਿੰਡ ਮਹਿਮਦ ਮੰਦਰਾਂਵਾਲਾ ਦੀ ਮਹਿਲਾ ਸਰਪੰਚ ਦੇ ਪਤੀ ਸਨ। ਦੱਸਿਆ ਜਾ ਰਿਹਾ ਹੈ ਕਿ ਕੁਲਜੀਤ ਸਿੰਘ ਸਾਬਕਾ ਫੌਜੀ ਵੀ ਸਨ, ਜੋ ਤਿੰਨ ਦਿਨ ਪਹਿਲਾਂ ਆਪਣੇ ਪੋਤਰੇ ਦਾ ਸਰਟੀਫਿਕੇਟ ਲੈਣ ਲਈ ਫਤਿਹਗੜ੍ਹ ਚੂੜੀਆਂ ਜਾਣ ਵਾਸਤੇ ਘਰੋਂ ਨਿਕਲੇ ਸਨ। ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਹੁੰਚੇ, ਜਿਸ ਕਾਰਨ ਪਰਿਵਾਰ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ...ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ਬਰ, DA ਨੂੰ ਲੈ ਕੇ ਚਿੱਠੀ ਜਾਰੀ, ਬਕਾਇਆਂ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ

ਪਰਿਵਾਰ ਨੇ ਕਤਲ ਦਾ ਜਤਾਇਆ ਸ਼ੱਕ

ਅੱਜ ਰਮਦਾਸ ਰੋਡ ਤੋਂ ਕੁਲਜੀਤ ਸਿੰਘ ਦੀ ਲਾਸ਼ ਭੇਦਭਰੇ ਹਾਲਾਤਾਂ ਵਿੱਚ ਬਰਾਮਦ ਹੋਈ। ਲਾਸ਼ ਮਿਲਣ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਅਤੇ ਹੋਰ ਲੋਕ ਮੌਕੇ ’ਤੇ ਪਹੁੰਚੇ। ਪਰਿਵਾਰ ਵੱਲੋਂ ਕੁਲਜੀਤ ਸਿੰਘ ਦੇ ਕਤਲ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ’ਤੇ ਵੀ ਸਵਾਲ ਚੁੱਕੇ ਅਤੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਕਰ ਕੇ ਇਨਸਾਫ ਦੀ ਮੰਗ ਕੀਤੀ।

ਸਾਂਸਦ ਔਜਲਾ ਵੀ ਮੌਕੇ 'ਤੇ ਪਹੁੰਚੇ, ਜਾਂਚ ਦੀ ਮੰਗ

ਲਾਸ਼ ਮਿਲਣ ਦੀ ਸੂਚਨਾ ਮਿਲਦੇ ਹੀ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਔਜਲਾ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਮੰਗਲਵਾਰ ਸ਼ਾਮ ਨੂੰ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਔਜਲਾ ਨੇ ਦਾਅਵਾ ਕੀਤਾ ਕਿ ਕੁਲਜੀਤ ਸਿੰਘ ਦਾ ਮੋਬਾਈਲ ਫੋਨ ਲਗਭਗ 14 ਘੰਟੇ ਚਾਲੂ ਹੋਣ ਦੇ ਬਾਵਜੂਦ, ਪਰਿਵਾਰਕ ਮੈਂਬਰਾਂ ਨੂੰ ਉਸ ਦੀ ਭਾਲ ਲਈ ਵੱਖ-ਵੱਖ ਥਾਵਾਂ 'ਤੇ ਭੇਜਿਆ ਗਿਆ।

ਔਜਲਾ ਨੇ ਦੋਸ਼ ਲਗਾਇਆ ਕਿ ਇਹ ਮਾਮਲਾ ਇੱਕ ਯੋਜਨਾਬੱਧ ਕਤਲ ਹੋ ਸਕਦਾ ਹੈ। ਉਨ੍ਹਾਂ ਨੇ ਪੂਰੀ ਘਟਨਾ ਦੀ ਡੂੰਘਾਈ ਨਾਲ ਜਾਂਚ, ਡਾਕਟਰਾਂ ਦੇ ਬੋਰਡ ਰਾਹੀਂ ਪੋਸਟਮਾਰਟਮ ਅਤੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ।

ਡੀਐਸਪੀ ਅਜਨਾਲਾ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਲਜੀਤ ਸਿੰਘ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੁਲਿਸ ਜਾਂਚ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। 

ਇਹ ਵੀ ਪੜ੍ਹੋ... ਅੰਮ੍ਰਿਤਸਰ ਦੇ ਪ੍ਰਸਿੱਧ ਦੱਖਣ ਕੈਫੇ ਦੇ ਵੜਾ ਪਾਵ 'ਚ ਨਿਕਲਿਆ ਕੀੜਾ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK