Moga News : ਪਿੰਡ ਲੋਹਾਰਾ ਨਜ਼ਦੀਕ ਹਾਦਸੇ ਚ ਐਕਟਿਵਾ ਸਵਾਰ ਮਾਮੇ-ਭਾਣਜੇ ਦੀ ਮੌਤ

Moga Accident : ਮਾਮਾ-ਭਾਣਜਾ ਸਕੂਟਰੀ 'ਤੇ ਸਵਾਰ ਸਨ, ਜਿਨ੍ਹਾਂ ਨੂੰ ਤੇਜ ਰਫ਼ਤਾਰ ਡਿਜਾਇਰ ਗੱਡੀ ਨੇ ਟੱਕਰ ਮਾਰ ਦਿੱਤੀ। ਭਾਣਜੇ ਨੇ ਮੌਕੇ 'ਤੇ ਦਮ ਤੋੜ ਦਿੱਤਾ, ਜਦਕਿ ਮਾਮੇ ਦੀ ਹਸਪਤਾਲ ਵਿੱਚ ਇਲਾਜ ਦਰਮਿਆਨ ਮੌਤ ਹੋ ਗਈ।

By  KRISHAN KUMAR SHARMA February 25th 2025 01:22 PM -- Updated: February 25th 2025 01:26 PM

Moga Accident : ਮੋਗਾ ਦੇ ਬਰਨਾਲਾ ਮੁੱਖ ਮਾਰਗ 'ਤੇ ਪਿੰਡ ਲੋਹਾਰਾ ਨਜ਼ਦੀਕ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ ਮਾਮੇ-ਭਾਣਜੇ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਮਾ-ਭਾਣਜਾ ਸਕੂਟਰੀ 'ਤੇ ਸਵਾਰ ਸਨ, ਜਿਨ੍ਹਾਂ ਨੂੰ ਤੇਜ ਰਫ਼ਤਾਰ ਡਿਜਾਇਰ ਗੱਡੀ ਨੇ ਟੱਕਰ ਮਾਰ ਦਿੱਤੀ। ਭਾਣਜੇ ਨੇ ਮੌਕੇ 'ਤੇ ਦਮ ਤੋੜ ਦਿੱਤਾ, ਜਦਕਿ ਮਾਮੇ ਦੀ ਹਸਪਤਾਲ ਵਿੱਚ ਇਲਾਜ ਦਰਮਿਆਨ ਮੌਤ ਹੋ ਗਈ। 

ਜਾਣਕਾਰੀ ਅਨੁਸਾਰ ਅੱਜ 10 ਵਜੇ ਦੇ ਕਰੀਬ ਮੋਗਾ-ਬਰਨਾਲਾ ਮੁੱਖ ਮਾਰਗ ਡਿਜ਼ਾਈਰ ਗੱਡੀ ਤੇ ਸਕੂਟਰੀ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ। ਡਿਜ਼ਾਇਰ ਗੱਡੀ ਸਵਾਰ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਬਰਨਾਲਾ ਸਾਈਡ ਪਰਤ ਰਹੇ ਸਨ, ਜਦੋਂ ਉਹ ਲੋਹਾਰਾ ਨੇੜੇ ਪੁੱਜੇ ਤਾਂ ਇੱਕ ਐਕਟਿਵਾ ਸਵਾਰ ਵਿਅਕਤੀਆਂ ਨੇ ਇੱਕਦਮ ਐਕਟਿਵਾ ਲਿੰਕ ਰੋਡ ਤੋਂ ਹਾਈਵੇ ਰੋਡ ਉੱਪਰ ਚੜਾ ਦਿੱਤੀ, ਜਿਸ ਕਾਰਨ ਸਾਹਮਣੇ ਤੋਂ ਆ ਰਹੀ ਗੱਡੀ ਤੇਜ਼ ਹੋਣ ਕਾਰਨ ਨਹੀਂ ਰੁਕੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਮਰਨ ਵਾਲੇ ਦੋਵੇਂ ਵਿਅਕਤੀ ਆਪਸ ਵਿੱਚ ਮਾਮਾ-ਭਾਣਜਾ ਸਨ।

ਮ੍ਰਿਤਕਾਂ ਦੀ ਪਛਾਣ ਮਾਮਾ ਸੰਤੋਖ ਸਿੰਘ ਪਿੰਡ ਬੁਰਜ ਨਕਲੀਆ (ਰਾਏਕੋਟ) ਅਤੇ ਭਾਣਜਾ ਦਰਸ਼ਨ ਸਿੰਘ ਪਿੰਡ ਬੁਰਜ ਕਰਾਲਾ (ਮੋਗਾ) ਵੱਜੋਂ ਹੋਈ ਹੈ। ਮੌਕੇ 'ਤੇ ਪੁੱਜੀ ਪੁਲਿਸ ਨੇ ਗੱਡੀ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਹਾਦਸੇ ਵਿੱਚ ਮਰਨ ਵਾਲੇ ਦੋਨੇ ਵਿਅਕਤੀਆਂ ਨੂੰ ਸਿਵਲ ਹਸਪਤਾਲ ਮੋਗਾ ਦੇ ਮੋਰਚਰੀ ਨੂੰ ਵਿੱਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ

Related Post