PTC News
Search
🔍 Search

Jagraon : ਪੰਜਾਬ ਚ ਚਿੱਟੇ ਦੇ ਦੈਂਤ ਨੇ ਇੱਕ ਹੋਰ ਨੌਜਵਾਨ ਨਿਗਲਿਆ, ਬੈਲ ਖੇਡਾਂ ਦਾ ਪ੍ਰਮੋਟਰ ਸੀ 24 ਸਾਲਾ ਨੌਜਵਾਨ

Jagraon News : ਮ੍ਰਿਤਕ ਦੇ ਪਿਤਾ ਬਲਜੀਤ ਸਿੰਘ, ਚਾਚਾ ਸੁਖਦੇਵ ਸਿੰਘ ਤੇ ਹੋਰਨਾਂ ਪਿੰਡ ਵਾਸੀਆਂ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਜੇਬ 'ਚੋਂ ਪ੍ਰਾਪਤ ਹੋਇਆ ਚਿੱਟਾ ਤੇ ਪ੍ਰੈਗਾ ਕੈਪਸੂਲ ਦਿਖਾਉਂਦੇ ਹੋਏ ਦੱਸਿਆ ਕਿ ਹਠੂਰ, ਰਾਏਕੋਟ ਅਤੇ ਜਗਰਾਓਂ ਇਲਾਕੇ ਵਿੱਚ ਸ਼ਰੇਆਮ ਚਿੱਟਾ ਵਿਕਦਾ ਹੈ।

By  KRISHAN KUMAR SHARMA October 25th 2026 12:22 PM -- Updated: October 25th 2026 02:11 PM

Jagraon News : ਅੱਜ ਤੜਕਸਾਰ ਜਗਰਾਓਂ ਨੇੜਲੇ ਪਿੰਡ ਹਠੂਰ ਦੇ ਬੈਲ ਖੇਡਾਂ ਦੇ ਪ੍ਰਮੋਟਰ 24 ਸਾਲਾ ਨੌਜਵਾਨ ਬਲਕਰਨ ਸਿੰਘ ਪੁੱਤਰ ਬਲਜੀਤ ਸਿੰਘ ਦੀ ਮੌਤ ਚਿੱਟੇ ਨਾਲ ਹੋਣ ਸੰਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ।

ਮ੍ਰਿਤਕ ਦੇ ਪਿਤਾ ਬਲਜੀਤ ਸਿੰਘ, ਚਾਚਾ ਸੁਖਦੇਵ ਸਿੰਘ ਤੇ ਹੋਰਨਾਂ ਪਿੰਡ ਵਾਸੀਆਂ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਜੇਬ 'ਚੋਂ ਪ੍ਰਾਪਤ ਹੋਇਆ ਚਿੱਟਾ ਤੇ ਪ੍ਰੈਗਾ ਕੈਪਸੂਲ ਦਿਖਾਉਂਦੇ ਹੋਏ ਦੱਸਿਆ ਕਿ ਹਠੂਰ, ਰਾਏਕੋਟ ਅਤੇ ਜਗਰਾਓਂ ਇਲਾਕੇ ਵਿੱਚ ਸ਼ਰੇਆਮ ਚਿੱਟਾ ਵਿਕਦਾ ਹੈ।

‌ਮ੍ਰਿਤਕ ਕਰਨ ਬੁੱਟਰ ਨੂੰ ਕੁੱਝ ਮਹੀਨੇ ਪਹਿਲਾਂ ਹੀ ਨਸ਼ਾ ਛੁਡਾਊ ਕੇਂਦਰ ਵਿਚ ਭਰਤੀ ਕੀਤਾ ਗਿਆ ਸੀ, ਪਰ ਉਹ ਆਪਣੇ ਇਸ ਚਿੱਟੇ ਦੇ ਨਸ਼ੇ ਤੋਂ ਛੁਟਕਾਰਾ ਨਹੀਂ ਪਾ ਸਕਿਆ ਅਤੇ ਬੀਤੀ ਕੱਲ ਰਾਏਕੋਟ ਨੂੰ ਗਿਆ ਅਤੇ ਉਥੋਂ ਚਿੱਟਾ ਖਰੀਦ ਕੇ ਵਾਪਸ ਪਰਤਿਆ। ਸਵੇਰੇ ਜਦੋਂ ਮ੍ਰਿਤਕਾ ਦੀ ਦਾਦੀ ਗੁਰਦੁਆਰਾ ਸਾਹਿਬ ਤੋਂ ਵਾਪਸ ਪਰਤੀ ਤਾਂ ਸਵੇਰੇ 6 ਵਜੇ ਦੇ ਕਰੀਬ ਬਲਕਰਨ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ।

ਉਧਰ, ਮੌਕੇ 'ਤੇ ਸੂਚਨਾ ਮਿਲਣ 'ਤੇ ਪਹੁੰਚ ਗਈ ਅਤੇ ਜਾਂਚ ਕੀਤੀ ਜਾ ਰਹੀ ਹੈ। ਹਠੂਰ ਥਾਣਾ ਦੇ ਏ.ਐਸ.ਆਈ. ਮਨੋਹਰ ਲਾਲ ਨੇ ਮਾਮਲੇ ਦੀ ਜਾਂਚ ਪਿੱਛੋਂ ਅਸਲ ਜਾਣਕਾਰੀ ਸਾਹਮਣੇ ਆਉਣ ਬਾਰੇ ਕਿਹਾ ਹੈ।

ਇਹ ਵੀ ਪੜ੍ਹੋ...

ਚਿੱਟਾ ਹੀ ਚਿੱਟਾ...! ਪੰਜਾਬ 'ਚ ਨਸ਼ਿਆਂ ਨੂੰ ਉਜਾਗਰ ਕਰਦੀ ਤਸਵੀਰ, ਬਠਿੰਡਾ 'ਚ ਕੰਧਾਂ 'ਤੇ ਲਿਖੇ ਗਏ ਨਾਅਰੇ

Related Post