Jagraon ’ਚ ਸੁੱਤੇ ਪਏ 55 ਸਾਲਾਂ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਇੰਝ ਮਿਲੀ ਵਾਰਦਾਤ ਦੀ ਜਾਣਕਾਰੀ
ਫਿਲਹਾਲ ਪੁਲਿਸ ਨੂੰ ਇਹ ਘਰੇਲੂ ਕਲੇਸ਼ ਦਾ ਮਾਮਲਾ ਲੱਗ ਰਿਹਾ ਹੈ ਤੇ ਜਗਰਾਓਂਂ ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਨੇ ਜਲਦੀ ਇਸ ਕਤਲ ਨੂੰ ਟ੍ਰੇਸ ਕੀਤੇ ਜਾਣ ਦਾ ਦਾਅਵਾ ਕੀਤਾ ਹੈ।
Jagraon News : ਜਗਰਾਓਂ ਦੇ ਪਿੰਡ ਜੰਡੀ ਵਿੱਚ ਬੀਤੀ ਰਾਤ ਇੱਕ 55 ਸਾਲ ਦੇ ਵਿਅਕਤੀ ਦਾ ਘਰ ਵਿਚ ਸੁੱਤੇ ਪਏ ਦਾ ਕਤਲ ਕਰ ਦਿੱਤਾ ਗਿਆ। ਕਤਲ ਕਰਨ ਵਾਲੇ ਨੇ ਮ੍ਰਿਤਕ ਹਰਜਿੰਦਰ ਸਿੰਘ ਦੇ ਸਿਰ ਵਿਚ ਕੋਈ ਤੇਜ਼ਧਾਰ ਹਥਿਆਰ ਮਾਰਿਆ,ਜਿਸ ਨਾਲ ਉਸਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੂੰ ਇਹ ਘਰੇਲੂ ਕਲੇਸ਼ ਦਾ ਮਾਮਲਾ ਲੱਗ ਰਿਹਾ ਹੈ ਤੇ ਜਗਰਾਓਂਂ ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਨੇ ਜਲਦੀ ਇਸ ਕਤਲ ਨੂੰ ਟ੍ਰੇਸ ਕੀਤੇ ਜਾਣ ਦਾ ਦਾਅਵਾ ਕੀਤਾ ਹੈ।
ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਮ੍ਰਿਤਕ ਹਰਜਿੰਦਰ ਸਿੰਘ ਆਪਣੇ ਘਰ ਵਿਚ ਆਪਣੀ ਦੂਜੀ ਪਤਨੀ ਤੇ ਇਕ ਬੇਟੇ ਨਾਲ ਰਹਿੰਦਾ ਸੀ ਤੇ ਮ੍ਰਿਤਕ ਦਾ ਇਕ ਬੇਟਾ ਵਿਦੇਸ਼ ਵਿਚ ਰਹਿੰਦਾ ਹੈ। ਅੱਜ ਜਦੋਂ ਵਿਦੇਸ਼ ਰਹਿੰਦੇ ਬੇਟੇ ਨੇ ਆਪਣੇ ਪਿਤਾ ਨੂੰ ਫੋਨ ਕੀਤਾ ਤਾਂ ਕਿਸੇ ਨੇ ਫੋਨ ਨਾ ਚੁੱਕਿਆ ਤੇ ਬਾਰ ਬਾਰ ਫੋਨ ਕਰਨ ’ਤੇ ਵੀ ਫੋਨ ਨਾ ਚੁੱਕਿਆ ਗਿਆ। ਜਿਸ ਦੇ ਚਲਦੇ ਉਸਨੇ ਆਪਣੇ ਤਾਏ ਨੂੰ ਫੋਨ ਕੀਤਾ ਤਾਂ ਤਾਏ ਜਗਰਾਜ ਸਿੰਘ ਨੇ ਕੰਧ ਟੱਪ ਕੇ ਮ੍ਰਿਤਕ ਨੇ ਘਰ ਜਾ ਕੇ ਦੇਖਿਆ ਤਾਂ ਉਹ ਅੰਦਰ ਮਰਿਆ ਪਿਆ ਸੀ ਤੇ ਘਰ ਵਿਚ ਕੋਈ ਮੌਜੂਦ ਨਹੀਂ ਸੀ।
ਜਿਸ ਦੇ ਚਲਦੇ ਪੁਲਿਸ ਸੂਚਨਾ ਮਿਲਣ ਤੇ ਮ੍ਰਿਤਕ ਦੇ ਘਰ ਪਹੁੰਚੀ ਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਿਲ ਹਸਪਤਾਲ ਭੇਜਿਆ। ਉਨ੍ਹਾਂ ਇਹ ਵੀ ਦਸਿਆ ਕਿ ਸ਼ੁਰੂਆਤੀ ਤੌਰ ਤੇ ਇਹ ਘਰੇਲੂ ਕਲੇਸ਼ ਦਾ ਮਾਮਲਾ ਲੱਗ ਰਿਹਾ ਹੈ ਤੇ ਜਲਦੀ ਹੀ ਇਸ ਕਤਲ ਮਾਮਲੇ ਨੂੰ ਟ੍ਰੇਸ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਰਾਏਕੋਟ ਦੇ ਪੰਜਾਬੀ ਨੌਜਵਾਨ ਦੀ ਸਪੇਨ ’ਚ ਸ਼ੱਕੀ ਹਾਲਾਤਾਂ ‘ਚ ਮੌਤ, ਫੈਕਟਰੀ ‘ਚ ਕਰਦਾ ਸੀ ਕੰਮ