Delhi Wall Collapse News : ਨਿਜ਼ਾਮੁਦੀਨ ਵਿੱਚ ਦਰਗਾਹ ਦੀ ਕੰਧ ਅਤੇ ਛੱਤ ਹੋਈ ਢਹਿ ਢੇਰੀl; 6 ਦੀ ਮੌਤ, 5 ਜ਼ਖਮੀ
ਦਿੱਲੀ ਦੇ ਨਿਜ਼ਾਮੁਦੀਨ ਵਿੱਚ ਹੁਮਾਯੂੰ ਦੇ ਮਕਬਰੇ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ। ਦਰਗਾਹ ਸ਼ਰੀਫ ਪੱਤੇ ਸ਼ਾਹ ਦੇ ਅੰਦਰ ਇੱਕ ਕਮਰੇ ਦੀ ਛੱਤ ਅਤੇ ਕੰਧ ਦਾ ਇੱਕ ਹਿੱਸਾ ਅਚਾਨਕ ਢਹਿ ਗਿਆ। ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ।
ਦਿੱਲੀ ਦੇ ਨਿਜ਼ਾਮੂਦੀਨ ਵਿੱਚ ਹੁਮਾਯੂੰ ਦੇ ਮਕਬਰੇ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ। ਦਰਗਾਹ ਸ਼ਰੀਫ ਪੱਤੇ ਸ਼ਾਹ ਦੇ ਅੰਦਰ ਇੱਕ ਕਮਰੇ ਦੀ ਛੱਤ ਅਤੇ ਕੰਧ ਦਾ ਇੱਕ ਹਿੱਸਾ ਅਚਾਨਕ ਢਹਿ ਗਿਆ। ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਕਈ ਲੋਕਾਂ ਦੇ ਮਲਬੇ ਹੇਠ ਫਸਣ ਦਾ ਖਦਸ਼ਾ ਹੈ।
ਦਿੱਲੀ ਫਾਇਰ ਸਰਵਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ 3:51 ਵਜੇ ਦੇ ਕਰੀਬ ਘਟਨਾ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਤੁਰੰਤ 5 ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਫਸੇ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਸ ਹਾਦਸੇ ਵਿੱਚ 3 ਔਰਤਾਂ ਅਤੇ 3 ਪੁਰਸ਼ਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਕਈ ਲੋਕ ਜ਼ਖਮੀ ਹੋ ਗਏ ਹਨ। ਹੁਣ ਤੱਕ ਲਗਭਗ 11 ਲੋਕਾਂ ਨੂੰ ਮਲਬੇ ਵਿੱਚੋਂ ਕੱਢਿਆ ਗਿਆ ਹੈ ਅਤੇ ਸਾਰਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ, ਸ਼ੁਰੂਆਤੀ ਜਾਣਕਾਰੀ ਵਿੱਚ 6 ਤੋਂ 7 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਸੀ, ਪਰ ਬਚਾਅ ਦੌਰਾਨ ਗਿਣਤੀ ਵਧ ਗਈ।
ਸ਼ੁੱਕਰਵਾਰ ਦੀ ਨਮਾਜ਼ ਲਈ ਇਕੱਠੇ ਹੋਏ ਸਨ ਲੋਕ
ਐਡਵੋਕੇਟ ਮੁਜੀਬ ਅਹਿਮਦ ਨੇ ਕਿਹਾ ਕਿ ਅਸੀਂ ਵਕਫ਼ ਬੋਰਡ ਵੱਲੋਂ ਇੱਥੇ ਆਏ ਹਾਂ। ਉਨ੍ਹਾਂ ਕਿਹਾ ਕਿ ਅੱਜ ਵੱਡੀ ਗਿਣਤੀ ਵਿੱਚ ਲੋਕ ਸ਼ੁੱਕਰਵਾਰ ਦੀ ਨਮਾਜ਼ ਲਈ ਇੱਥੇ ਇਕੱਠੇ ਹੋਏ ਸਨ। ਕਲੋਨੀ ਦੇ ਲੋਕ ਅਤੇ ਬਾਹਰਲੇ ਲੋਕ ਵੀ ਨਮਾਜ਼ ਲਈ ਆਉਂਦੇ ਹਨ, ਪਰ ਅੱਜ ਮੀਂਹ ਕਾਰਨ ਲੋਕ ਅੰਦਰ ਚਲੇ ਗਏ ਸਨ। ਇਹ ਛੱਤ ਬਹੁਤ ਪੁਰਾਣੀ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਏਐਸਆਈ ਕਰਮਚਾਰੀ ਇਸਦੀ ਮੁਰੰਮਤ ਨਹੀਂ ਹੋਣ ਦਿੰਦੇ। ਕਈ ਵਾਰ ਦਰਗਾਹ ਕਮੇਟੀ ਨੇ ਇਸ ਲਈ ਬੇਨਤੀ ਕੀਤੀ ਅਤੇ ਕਿਹਾ ਕਿ ਛੱਤ ਤੋਂ ਪਾਣੀ ਲੀਕ ਹੁੰਦਾ ਹੈ, ਇਸਦੀ ਮੁਰੰਮਤ ਹੋਣ ਦਿਓ, ਪਰ ਏਐਸਆਈ ਨੇ ਇਨਕਾਰ ਕਰ ਦਿੱਤਾ। ਆਪਣੀ ਲਾਪਰਵਾਹੀ ਕਾਰਨ ਛੱਤ ਵਿੱਚ ਦਰਾਰ ਆ ਗਈ।
ਇਹ ਵੀ ਪੜ੍ਹੋ : Bengaluru ਦੇ ਵਿਲਸਨ ਗਾਰਡਨ 'ਚ ਫਟਿਆ ਸਿਲੰਡਰ, ਇੱਕ ਬੱਚੇ ਦੀ ਮੌਤ ਤੇ 12 ਲੋਕ ਜ਼ਖਮੀ