PM ਮੋਦੀ ਦੇ 9 ਸਾਲ: 5 ਫੈਸਲੇ ਜਿਨ੍ਹਾਂ ਨੇ ਭਾਜਪਾ ਨੂੰ ਬਣਾਇਆ ਮੌਜੂਦਾ ਸਮੇਂ ਦੀ ਸਭ ਤੋਂ ਤਾਕਤਵਰ ਪਾਰਟੀ

By  Jasmeet Singh May 31st 2023 11:55 AM -- Updated: May 31st 2023 01:10 PM

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਕਾਰਜਕਾਲ ਦੇ 9 ਸਾਲ ਪੂਰੇ ਕਰ ਰਹੇ ਹਨ। ਪੀ.ਐੱਮ. ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਕਈ ਹੈਰਾਨ ਕਰਨ ਵਾਲੇ ਫੈਸਲੇ ਲਏ ਹਨ। ਇਸ ਦੇ ਨਾਲ ਹੀ ਭਾਜਪਾ ਨੇ ਕਈ ਅਜਿਹੇ ਰਾਜਾਂ ਵਿੱਚ ਸਰਕਾਰ ਬਣਾਈ ਜਿੱਥੇ ਭਾਜਪਾ ਨੂੰ ਆਮ ਤੌਰ 'ਤੇ ਬਹੁਤ ਕਮਜ਼ੋਰ ਮੰਨਿਆ ਜਾਂਦਾ ਸੀ। 

ਆਪਣੀ ਅਗਵਾਈ ਦੇ ਦਮ 'ਤੇ ਪ੍ਰਧਾਨ ਮੰਤਰੀ ਮੋਦੀ ਅੱਜ ਭਾਰਤ ਦੇ ਹੀ ਨਹੀਂ ਸਗੋਂ ਦੁਨੀਆ ਦੇ ਸ਼ਕਤੀਸ਼ਾਲੀ ਨੇਤਾਵਾਂ ਵਿੱਚੋਂ ਇੱਕ ਬਣ ਚੁਕੇ ਨੇ ਅਤੇ ਇਸ ਤੱਥ ਨੂੰ ਝੁਠਲਾਇਆ ਨਹੀਂ ਜਾ ਸਕਦਾ। ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਨੂੰ ਸਲਾਮ ਕਰ ਰਹੇ ਨੇ ਤੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਉਨ੍ਹਾਂ ਦੀ ਪ੍ਰਸਿੱਧੀ ਪੂਰੀ ਦੁਨੀਆ ਵਿਚ ਤੇਜ਼ੀ ਨਾਲ ਵਧ ਰਹੀ ਹੈ। 

ਆਓ ਜਾਣਦੇ ਹਾਂ ਪੀਐਮ ਮੋਦੀ ਨੇ ਆਪਣੇ 9 ਸਾਲਾਂ ਦੇ ਕਾਰਜਕਾਲ ਦੌਰਾਨ ਕਿਹੜੇ ਹੈਰਾਨ ਕਰਨ ਵਾਲੇ ਫੈਸਲੇ ਲਏ।

ਨੋਟਬੰਦੀ ਵਰਗਾ ਵੱਡਾ ਫੈਸਲਾ



ਸਾਲ 2016 'ਚ ਨਰਿੰਦਰ ਮੋਦੀ ਸਰਕਾਰ ਦਾ ਸਭ ਤੋਂ ਵੱਡਾ ਫੈਸਲਾ ਸਾਹਮਣੇ ਆਇਆ ਸੀ। ਜਦੋਂ ਉਨ੍ਹਾਂ ਨੇ ਆਪਣੇ ਫੈਸਲੇ ਨਾਲ ਪੂਰੇ ਦੇਸ਼ 'ਚ ਹਲਚਲ ਮਚਾ ਦਿੱਤੀ ਸੀ। 8 ਨਵੰਬਰ 2016 ਨੂੰ ਰਾਤ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ ਅਤੇ ਅੱਧੀ ਰਾਤ 12 ਵਜੇ 500 ਅਤੇ 1000 ਦੇ ਨੋਟ ਚਲਣ ਤੋਂ ਬਾਹਰ ਕਰ ਦਿੱਤੇ ਗਏ। ਸਰਕਾਰ ਦੇ ਅਚਾਨਕ ਨੋਟਾਂ ਨੂੰ ਬੰਦ ਕਰਨ ਦੇ ਫੈਸਲੇ ਨੇ ਦੇਸ਼ ਭਰ ਵਿੱਚ ਹਲਚਲ ਮਚਾ ਦਿੱਤੀ ਸੀ। ਮੋਦੀ ਸਰਕਾਰ ਨੇ ਨੋਟਬੰਦੀ ਰਾਹੀਂ ਕਾਲੇ ਧਨ 'ਤੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੇ ਇਹ ਫੈਸਲਾ ਕਿੰਨਾ ਅਸਰਦਾਰ ਸਾਬਤ ਹੋਇਆ ਉਹ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ।

ਦੇਸ਼ ਵਿੱਚ ਲਾਗੂ ਹੋਇਆ ਜੀ.ਐੱਸ.ਟੀ



ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ 1 ਜੁਲਾਈ 2017 ਤੋਂ ਦੇਸ਼ ਭਰ ਵਿੱਚ ਜੀ.ਐੱਸ.ਟੀ ਲਾਗੂ ਕੀਤਾ ਸੀ। ਜੀ.ਐੱਸ.ਟੀ ਲਾਗੂ ਕਰਨ ਦਾ ਮਕਸਦ ਦੇਸ਼ ਵਿੱਚ ‘ਇੱਕ ਦੇਸ਼, ਇੱਕ ਟੈਕਸ’ ਦੀ ਪ੍ਰਣਾਲੀ ਨੂੰ ਲਾਗੂ ਕਰਨਾ ਸੀ। ਜੀ.ਐੱਸ.ਟੀ ਲਾਗੂ ਹੋਣ ਨਾਲ ਸਰਵਿਸ ਟੈਕਸ, ਵੈਟ, ਖਰੀਦ ਟੈਕਸ, ਐਕਸਾਈਜ਼ ਡਿਊਟੀ ਅਤੇ ਹੋਰ ਬਹੁਤ ਸਾਰੇ ਟੈਕਸ ਖਤਮ ਕਰ ਦਿੱਤੇ ਗਏ।

ਜੰਮੂ-ਕਸ਼ਮੀਰ ਤੋਂ ਹਟਾਈ ਗਈ ਧਾਰਾ 370 



ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਫੈਸਲਾ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। 5 ਅਗਸਤ 2019 ਨੂੰ ਸੰਵਿਧਾਨ ਦੀ ਧਾਰਾ 370 ਦੀਆਂ ਜ਼ਿਆਦਾਤਰ ਧਾਰਾਵਾਂ ਨੂੰ ਖਤਮ ਕਰ ਦਿੱਤਾ ਗਿਆ ਸੀ ਜੋ ਜੰਮੂ ਅਤੇ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਪ੍ਰਦਾਨ ਕਰਦਾ ਸੀ। ਇਸ ਨਾਲ ਦੇਸ਼ ਦੇ ਉਹ ਸਾਰੇ ਕਾਨੂੰਨ ਜੋ 70 ਸਾਲਾਂ ਤੋਂ ਲਾਗੂ ਨਹੀਂ ਹੋ ਸਕੇ ਜੰਮੂ-ਕਸ਼ਮੀਰ ਵਿੱਚ ਲਾਗੂ ਹੋ ਗਏ। ਜਿਸ ਤੋਂ ਬਾਅਦ ਉਥੋਂ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ।

ਬਾਲਾਕੋਟ ਏਅਰ ਸਟ੍ਰਾਈਕ



14 ਫਰਵਰੀ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਸੀ। ਉਸ ਸਮੇਂ ਸੀ.ਆਰ.ਪੀ.ਐੱਫ ਦੀਆਂ 78 ਗੱਡੀਆਂ ਦਾ ਕਾਫਲਾ ਜੰਮੂ ਤੋਂ ਸ੍ਰੀਨਗਰ ਜਾ ਰਿਹਾ ਸੀ। ਇਸ ਕਾਫ਼ਲੇ ਵਿੱਚ ਕਰੀਬ 2500 ਸਿਪਾਹੀ ਸਨ। ਉਸ ਸਮੇਂ ਇੱਕ ਅੱਤਵਾਦੀ ਨੇ ਸੀ.ਆਰ.ਪੀ.ਐੱਫ ਦੇ ਕਾਫ਼ਲੇ ਵਿੱਚ ਵਿਸਫੋਟਕਾਂ ਨਾਲ ਭਰੇ ਇੱਕ ਵਾਹਨ ਨੂੰ ਲਿਆ ਟੱਕਰ ਮਾਰ ਦਿੱਤੀ ਸੀ। ਇਸ ਅੱਤਵਾਦੀ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ ਸਨ। ਦੋ ਹਫ਼ਤੇ ਬਾਅਦ 26 ਫਰਵਰੀ 2019 ਨੂੰ ਭਾਰਤ ਨੇ ਪਾਕਿਸਤਾਨ ਦੇ ਬਾਲਾਕੋਟ 'ਚ ਹਵਾਈ ਹਮਲਾ ਕੀਤਾ ਅਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਮੋਦੀ ਸਰਕਾਰ ਦੇ ਇਸ ਫੈਸਲੇ ਨੇ ਪੂਰੇ ਭਾਰਤ ਵਰਸ਼ ਵਿੱਚ ਬਹੁਤ ਵਾਹੋ ਵਾਹੀ ਖੱਟੀ ਸੀ। 

ਕਾਨੂੰਨੀ ਦਾਇਰੇ ਵਿੱਚ ਲਿਆਂਦਾ ਗਿਆ ਤਿੰਨ ਤਲਾਕ ਦਾ ਮਾਮਲਾ 



ਮੋਦੀ ਸਰਕਾਰ ਨੇ 30 ਜੁਲਾਈ 2019 ਨੂੰ ਤਿੰਨ ਤਲਾਕ ਬਿੱਲ ਪਾਸ ਕੀਤਾ ਸੀ, ਜਿਸ ਤੋਂ ਬਾਅਦ ਤਿੰਨ ਤਲਾਕ ਮੁਸਲਿਮ ਸਮਾਜ ਵਿੱਚ ਅਪਰਾਧ ਦੀ ਸ਼੍ਰੇਣੀ ਵਿੱਚ ਆ ਗਿਆ ਹੈ। ਇਸ ਬਿੱਲ ਨੂੰ ਮੁਸਲਿਮ ਵੂਮੈਨ (ਪ੍ਰੋਟੈਕਸ਼ਨ ਆਫ ਰਾਈਟਸ ਆਨ ਮੈਰਿਜ) ਬਿੱਲ 2019 ਵਜੋਂ ਜਾਣਿਆ ਜਾਂਦਾ ਹੈ। 

ਇਨ੍ਹਾਂ ਰਾਜਾਂ ਵਿੱਚ ਭਾਜਪਾ ਨੇ ਸੱਤਾ ਕੀਤੀ ਹਾਸਲ

2014 ਵਿੱਚ ਪੀ.ਐੱਮ. ਮੋਦੀ ਦੇ ਕੇਂਦਰ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਭਾਜਪਾ ਨੇ 2017 ਵਿੱਚ ਹੋਈ ਯੂ.ਪੀ. ਵਿਧਾਨ ਸਭਾ ਚੋਣਾਂ ਵਿੱਚ ਸਫਲਤਾ ਹਾਸਲ ਕੀਤੀ। ਇਹ ਚੋਣ ਵੀ ਪੀ.ਐੱਮ. ਮੋਦੀ ਦੇ ਚਿਹਰੇ 'ਤੇ ਲੜੀ ਗਈ ਸੀ ਅਤੇ ਭਾਜਪਾ ਗਠਜੋੜ ਨੇ 312 ਸੀਟਾਂ ਜਿੱਤ ਕੇ ਸਪਾ ਤੋਂ ਸੱਤਾ ਖੋਹ ਲਈ ਸੀ। 

ਸਾਲ 2014 ਤੋਂ ਪਹਿਲਾਂ ਉੱਤਰ ਪੂਰਬੀ ਰਾਜਾਂ ਵਿੱਚ ਭਾਜਪਾ ਦਾ ਜਨ ਆਧਾਰ ਬਹੁਤ ਕਮਜ਼ੋਰ ਸੀ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਨੇ ਉੱਤਰ-ਪੂਰਬ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਇਸ ਦਾ ਨਤੀਜਾ ਸੀ ਕਿ ਅਪ੍ਰੈਲ 2016 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਪਹਿਲੀ ਵਾਰ ਸੱਤਾ ਵਿਚ ਆਈ। 


ਅਰੁਣਾਚਲ ਪ੍ਰਦੇਸ਼ ਵਿੱਚ ਵੀ ਭਾਜਪਾ ਨੇ ਸਰਕਾਰ ਬਣਾਈ ਹੈ। ਪੀ.ਐੱਮ. ਮੋਦੀ ਨੇ ਇੱਥੇ ਜ਼ੋਰਦਾਰ ਪ੍ਰਚਾਰ ਕੀਤਾ। ਤ੍ਰਿਪੁਰਾ 'ਚ ਲਗਾਤਾਰ ਦੂਜੀ ਵਾਰ ਭਾਜਪਾ ਦੀ ਸਰਕਾਰ ਬਣੀ ਹੈ। ਕੇਂਦਰ 'ਚ ਸੱਤਾ 'ਚ ਆਉਣ ਤੋਂ ਬਾਅਦ ਭਾਜਪਾ ਨੇ ਇੱਥੋਂ ਖੱਬੇ-ਪੱਖੀਆਂ ਦਾ ਦਬਦਬਾ ਖਤਮ ਕਰ ਦਿੱਤਾ। ਨਾਗਾਲੈਂਡ, ਮੇਘਾਲਿਆ, ਮਨੀਪੁਰ ਵਿੱਚ ਵੀ ਭਾਜਪਾ ਦੀ ਗੱਠਜੋੜ ਸਰਕਾਰ ਹੈ। ਸਾਲ 2014 ਤੋਂ ਬਾਅਦ ਉੱਤਰ ਪੂਰਬੀ ਰਾਜਾਂ ਵਿੱਚ ਭਾਜਪਾ ਦਾ ਵਿਸਥਾਰ ਹੋਇਆ ਹੈ।

ਹੋਰ ਖਬਰਾਂ ਪੜ੍ਹੋ: 

Related Post