Punjab Weather Alert: ਪੰਜਾਬ ‘ਚ ਮੁੜ ਬਦਲਿਆ ਮੌਸਮ ਦਾ ਮਿਜ਼ਾਜ, ਜਾਣੋ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ
Punjab Weather Alert: ਪੰਜਾਬ ਸਣੇ ਕਈ ਸੂਬਿਆਂ ‘ਚ ਮੌਸਮ ਨੇ ਆਪਣਾ ਮਿਜ਼ਾਜ ਬਦਲਿਆ ਹੋਇਆ ਹੈ। ਮੌਸਮ ਵਿਭਾਗ ਮੁਤਾਬਿਕ ਪੱਛਮੀ ਗੜਬੜੀ ਦੇ ਕਾਰਨ ਮੌਸਮ ‘ਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਹਰਿਆਣਾ ਅਤੇ ਪੰਜਾਬ ਵਿੱਚ ਮੰਗਲਵਾਰ ਨੂੰ ਵੀ ਮੀਂਹ ਪਿਆ। ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੰਗਲਵਾਰ ਨੂੰ ਵੀ ਬੱਦਲ ਛਾਏ ਰਹੇ ਅਤੇ ਕੁਝ ਥਾਵਾਂ 'ਤੇ ਹਲਕੀ ਅਤੇ ਦਰਮਿਆਨੀ ਬਾਰਿਸ਼ ਹੋਈ।
ਬੁੱਧਵਾਰ ਨੂੰ ਵੀ ਪੰਜਾਬ ਦੇ ਕੁਝ ਹਿੱਸਿਆਂ ‘ਚ ਮੀਂਹ ਪਿਆ ਅਤੇ ਕਈ ਜ਼ਿਲ੍ਹਿਆਂ ‘ਚ ਪੈ ਵੀ ਰਿਹਾ ਹੈ। ਜਿਸ ਕਾਰਨ ਤਾਪਮਾਨ ਚ ਗਿਰਾਵਟ ਦੇਖਣ ਨੂੰ ਮਿਲੀ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਮੁਤਾਬਿਕ ਨਵੀਂ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ 1 ਤੋਂ 4 ਜੂਨ ਤੱਕ ਮੌਸਮ ਬਦਲਿਆ ਰਹਿਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਇਸ ਵਾਰ ਪਹਿਲਾਂ ਹੋਈ ਬਾਰਿਸ਼ ਕਾਰਨ ਮਾਨਸੂਨ ਦੇ ਕਮਜ਼ੋਰ ਹੋਣ ਦੇ ਆਸਾਰ ਹਨ। ਇਸ ਕਾਰਨ ਜੁਲਾਈ ਮਹੀਨੇ ਵਿੱਚ ਗਰਮੀ ਹੋਰ ਵਧੇਗੀ।
ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਪਿਆ ਜਿਆਦਾ ਮੀਂਹ
ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਰਿਕਾਰਡ ਕੀਤਾ ਗਿਆ ਹੈ। ਸ੍ਰੀ ਫਤਿਹਗੜ੍ਹ ਸਾਹਿਬ ਵਿੱਚ 24 ਘੰਟਿਆਂ ਵਿੱਚ 61.5 ਐਮਐਮ ਮੀਂਹ ਪਿਆ। ਜਦਕਿ ਰੋਪੜ ਵਿੱਚ 13 ਐਮਐਮ, ਬਰਨਾਲਾ ਵਿੱਚ 17 ਐਮਐਮ, ਪਟਿਆਲਾ ਵਿੱਚ 17.2 ਐਮਐਮ ਅਤੇ ਚੰਡੀਗੜ੍ਹ ਵਿੱਚ 36.2 ਐਮਐਮ ਰਿਕਾਰਡ ਕੀਤਾ ਗਿਆ।
ਇਹ ਵੀ ਪੜ੍ਹੋ: Chandigarh Love Jihad: ਲੜਕੇ ਨੇ ਲੜਕੀ ਨੂੰ ਵਰਗਲਾ ਕੇ ਕੀਤਾ ਜ਼ਬਰ ਜਨਾਹ; ਹੁਣ ਪੀੜਤ ਲੜਕੀ ਨੂੰ ਮਿਲ ਰਹੀਆਂ ਧਮਕੀਆਂ
- PTC NEWS