Tue, Oct 3, 2023
Whatsapp

SSP Avneet Kaur Sidhu: ਪਹਿਲਵਾਨਾਂ ਦੇ ਹੱਕ 'ਚ ਆਈ SSP ਅਵਨੀਤ ਸਿੱਧੂ ਨੂੰ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਦਾ ਜਵਾਬ

ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਅਤੇ ਫਾਜ਼ਿਲਕਾ ਦੀ ਐਸਐਸਪੀ ਅਵਨੀਤ ਕੌਰ ਸਿੱਧੂ ਨੇ ਐਤਵਾਰ ਨੂੰ ਪਹਿਲਵਾਨਾਂ ਦੇ ਸਮਰਥਨ 'ਚ ਟਵੀਟ ਕੀਤਾ ਅਤੇ ਜੰਤਰ-ਮੰਤਰ ਤੋਂ ਜਬਰੀ ਹਟਾਏ ਜਾਣ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ।

Written by  Ramandeep Kaur -- May 31st 2023 10:33 AM
SSP Avneet Kaur Sidhu: ਪਹਿਲਵਾਨਾਂ ਦੇ ਹੱਕ 'ਚ ਆਈ SSP ਅਵਨੀਤ ਸਿੱਧੂ ਨੂੰ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਦਾ ਜਵਾਬ

SSP Avneet Kaur Sidhu: ਪਹਿਲਵਾਨਾਂ ਦੇ ਹੱਕ 'ਚ ਆਈ SSP ਅਵਨੀਤ ਸਿੱਧੂ ਨੂੰ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਦਾ ਜਵਾਬ

SSP Avneet Kaur Sidhu: ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਅਤੇ ਫਾਜ਼ਿਲਕਾ ਦੀ ਐਸਐਸਪੀ ਅਵਨੀਤ ਕੌਰ ਸਿੱਧੂ ਨੇ ਐਤਵਾਰ ਨੂੰ ਪਹਿਲਵਾਨਾਂ ਦੇ ਸਮਰਥਨ 'ਚ ਟਵੀਟ ਕੀਤਾ ਅਤੇ ਜੰਤਰ-ਮੰਤਰ ਤੋਂ ਜਬਰੀ ਹਟਾਏ ਜਾਣ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ।ਐਸਐਸਪੀ ਅਵਨੀਤ ਕੌਰ ਦਾ ਟਵੀਟ

ਐਸਐਸਪੀ ਅਵਨੀਤ ਕੌਰ ਨੇ ਆਪਣੇ ਟਵੀਟ 'ਚ ਕਿਹਾ, 'ਇੱਕ ਖਿਡਾਰੀ ਹੋਣ ਦੇ ਨਾਤੇ, ਮੈਨੂੰ ਉਹ ਪਲ ਯਾਦ ਆਉਂਦੇ ਹਨ ਜਦੋਂ ਅਸੀਂ ਮਾਣ ਨਾਲ ਮੰਚ 'ਤੇ ਖੜ੍ਹੇ ਹੋ ਕੇ ਆਪਣੀਆਂ ਅੱਖਾਂ 'ਚ ਹੰਝੂ ਲੈ ਕੇ ਜਾਂਦੇ ਹਾਂ, ਭਾਰਤੀ ਤਿਰੰਗੇ ਨੂੰ ਉੱਚਾ ਉੱਠਦਾ ਦੇਖਦੇ ਹਾਂ ਅਤੇ ਰਾਸ਼ਟਰੀ ਗੀਤ ਵਜਾਇਆ ਜਾਂਦਾ ਹੈ। ਕਰੋੜਾਂ ਭਾਰਤੀਆਂ ਦੀ ਨੁਮਾਇੰਦਗੀ ਕਰਦਾ ਹਾਂ। ਅੱਜ ਇਹ ਤਸਵੀਰਾਂ ਦੇਖ ਕੇ ਦੁੱਖ ਹੋਇਆ।

ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਦਿੱਤੀ ਪ੍ਰਤੀਕਿਰਿਆ

ਇਸ ਤੇ ਪ੍ਰਤੀਕਿਰਿਆ ਦਿੰਦੇ ਹੋਏ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਟਵੀਟ ਕੀਤਾ, “ਮੈਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦਾ ਹਾਂ ਪਰ ਇੱਕ ਪੁਲਿਸ ਅਧਿਕਾਰੀ ਹੋਣ ਦੇ ਨਾਤੇ ਜੇਕਰ ਕੋਈ ਡਿਊਟੀ 'ਤੇ ਹੈ ਅਤੇ ਟੀਚਾ ਨਵੇਂ ਸੰਸਦ ਭਵਨ ਦਾ ਸੁਚਾਰੂ ਉਦਘਾਟਨ ਕਰਨਾ ਹੈ ਜਾਂ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਵੀ ਆ ਰਹੇ ਹਨ। ਯਕੀਨੀ ਤੌਰ 'ਤੇ ਡਿਊਟੀ 'ਤੇ ਤਾਇਨਾਤ ਪੁਲਿਸ ਅਧਿਕਾਰੀ ਕਿਸੇ ਵੀ ਤਰ੍ਹਾਂ ਦੀ ਗੜਬੜ ਨਹੀਂ ਹੋਣ ਦੇਣਗੇ।


ਬ੍ਰਿਜ ਭੂਸ਼ਣ ਖਿਲਾਫ ਭਲਵਾਨਾਂ ਦਾ ਧਰਨਾ

ਦੱਸ ਦਈਏ ਕਿ ਪਿਛਲੇ ਇੱਕ ਮਹੀਨੇ ਤੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਦੇ ਖਿਲਾਫ ਭਲਵਾਨ ਜੰਤਰ-ਮੰਤਰ 'ਤੇ ਧਰਨਾ ਦੇ ਰਹੇ ਹਨ। ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸਿੰਘ ਖਿਲਾਫ ਧਰਨੇ 'ਤੇ ਬੈਠੇ ਭਲਵਾਨਾਂ ਅਤੇ ਮਹਿਲਾ ਕਿਸਾਨਾਂ ਦੀ ਐਤਵਾਰ ਨੂੰ ਜਦੋਂ ਮਹਾਪੰਚਾਇਤ ਹੋਣੀ ਸੀ।

ਇਸੇ ਸਬੰਧ 'ਚ ਜਦੋਂ ਪੁਲਿਸ ਨੇ ਨਵੇਂ ਸੰਸਦ ਭਵਨ ਵੱਲ ਜਾ ਰਹੇ ਭਲਵਾਨਾਂ ਨੂੰ ਰੋਕਿਆ ਤਾਂ ਦੋਵਾਂ 'ਚ ਝੜਪ ਹੋ ਗਈ। ਅੱਗੇ ਵਧਣ ਲਈ ਭਲਵਾਨਾਂ ਨੇ ਪੁਲਿਸ ਵੱਲੋਂ ਲਾਏ ਬੈਰੀਕੇਡ ਤੋੜ ਦਿੱਤੇ। ਜਿਸ ਤੋਂ ਬਾਅਦ ਮਾਮਲਾ ਕਾਫੀ ਭਖ ਗਿਆ। ਦੱਸ ਦਈਏ ਕਿ ਉਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਾ ਸੀ। ਉੱਥੇ ਹੀ ਭਲਵਾਨਾਂ ਵੱਲੋਂ ਰੋਸ ਪ੍ਰਦਰਸ਼ਨ ਕਰਨ ਦੇ ਲਈ ਅੱਗੇ ਵਧਿਆ ਜਾ ਰਿਹਾ ਸੀ। 

ਇਸੇ ਲੜੀ 'ਚ ਐਤਵਾਰ ਨੂੰ ਨਵੀਂ ਪਾਰਲੀਮੈਂਟ ਦੇ ਸਾਹਮਣੇ ਮਹਿਲਾ ਮਹਾਂਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਸੀ। ਇਸ ਮਹਾਪੰਚਾਇਤ 'ਚ ਹਿੱਸਾ ਲੈਣ ਲਈ ਭਲਵਾਨ ਉਸ ਪਾਸੇ ਜਾ ਰਹੇ ਸੀ ਪਰ ਦਿੱਲੀ ਪੁਲਿਸ ਨੇ ਇਸ ਮਹਾਂਪੰਚਾਇਤ ਦੀ ਇਜਾਜ਼ਤ ਨਹੀਂ ਦਿੱਤੀ। 

ਇਜਾਜ਼ਤ ਨਾ ਮਿਲਣ ਦੇ ਬਾਵਜੂਦ ਭਲਵਾਨ ਨਵੀਂ ਸੰਸਦ ਭਵਨ ਨੇੜੇ ਪਹੁੰਚ ਗਏ, ਜਿਸ ਤੋਂ ਬਾਅਦ ਪੁਲਿਸ ਅਤੇ ਭਲਵਾਨਾਂ ਵਿਚਾਲੇ ਝੜਪ ਹੋ ਗਈ। ਭਲਵਾਨਾਂ ਨੇ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡ ਤੋੜ ਦਿੱਤੇ, ਜਿਸ ਤੋਂ ਬਾਅਦ ਪੁਲਿਸ ਨੇ ਬਲ ਦੀ ਵਰਤੋਂ ਵੀ ਕੀਤੀ। ਇਸ ਦੌਰਾਨ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ।

ਇਹ ਵੀ ਪੜ੍ਹੋ: Punjab Weather Alert: ਪੰਜਾਬ ‘ਚ ਮੁੜ ਬਦਲਿਆ ਮੌਸਮ ਦਾ ਮਿਜ਼ਾਜ, ਜਾਣੋ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ

- PTC NEWS

adv-img

Top News view more...

Latest News view more...