Sangrur ’ਚ ਪਰਾਲੀ ਦੇ ਡੰਪ ਨੂੰ ਲੱਗੀ ਭਿਆਨਕ ਅੱਗ; ਅੱਗ ਬੁਝਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼

ਡੰਪ ਦੇ ਮਾਲਕ ਰਣਜੀਤ ਸਿੰਘ ਦੇ ਵਾਪਸ ਬੌੜਾ ਕਲਾ ਨੇ ਦੱਸਿਆ ਕਿ ਉਸਨੇ 13 ਵਿੱਘੇ ਜਮੀਨ ਠੇਕੇ ’ਤੇ ਲੈ ਕੇ ਪਰਾਲੀ ਦਾ ਡੰਪ ਬਣਾਇਆ ਸੀ ਜਿਸ ਦੇ ਵਿੱਚ 120 ਦੇ ਕਰੀਬ ਟਰਾਲੀਆਂ ਪਰਾਲੀ ਦੀਆਂ ਨੂੰ ਅਚਾਨਕ ਅੱਗ ਲੱਗ ਗਈ।

By  Aarti October 26th 2025 09:12 AM

Sangrur News :  ਦੇਰ ਰਾਤ ਸੰਗਰੂਰ ਦੇ ਪਿੰਡ ਚੰਨੋ ਵਿਖੇ 120 ਟਰਾਲੀਆਂ ਦੇ ਕਰੀਬ ਪਰਾਲੀ ਦੇ ਡੰਪ ਨੂੰ ਲੱਗੀ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। 

ਡੰਪ ਦੇ ਮਾਲਕ ਰਣਜੀਤ ਸਿੰਘ ਦੇ ਵਾਪਸ ਬੌੜਾ ਕਲਾ  ਨੇ ਦੱਸਿਆ ਕਿ ਉਸਨੇ 13 ਵਿੱਘੇ ਜਮੀਨ ਠੇਕੇ ’ਤੇ ਲੈ ਕੇ ਪਰਾਲੀ ਦਾ ਡੰਪ ਬਣਾਇਆ ਸੀ ਜਿਸ ਦੇ ਵਿੱਚ 120 ਦੇ ਕਰੀਬ ਟਰਾਲੀਆਂ ਪਰਾਲੀ ਦੀਆਂ ਨੂੰ ਅਚਾਨਕ ਅੱਗ ਲੱਗ ਗਈ। ਰਾਤੀ ਤਕਰੀਬਨ 11 ਵਜੇ ਸਾਨੂੰ ਪਤਾ ਲੱਗਿਆ ਤਾਂ ਅਸੀਂ ਤੁਰੰਤ ਪੁਲਿਸ ਚੌਂਕੀ ਚੰਨੋ ਨੂੰ ਫੋਨ ਲਾਇਆ ਚੰਨੋ ਦੇ ਮੌਜੂਦਾ ਸਰਪੰਚ ਨੇ ਚੌਂਕੀ ਇੰਚਾਰਜ ਨਾਲ ਗੱਲ ਕੀਤੀ ਪਰ ਅੱਜ ਸਵੇਰ ਤੱਕ ਕੋਈ ਵੀ ਮੁਲਾਜ਼ਮ ਉੱਥੇ ਨਹੀਂ ਪਹੁੰਚਿਆ 

ਪਿੰਡ ਵਾਸੀਆਂ ਨੇ ਫਾਇਰ ਗ੍ਰੇਡ ਗੱਡੀਆਂ ਨੂੰ ਫੋਨ ਕੀਤਾ ਤਾਂ 20-25 ਮਿੰਟਾਂ ਬਾਅਦ ਰਾਤ ਚਾਰ ਗੱਡੀਆਂ ਪਹੁੰਚ ਗਈਆਂ ਲਗਾਤਾਰ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ 8 ਵਜੇ ਤੱਕ ਅੱਗ ’ਤੇ ਕੰਟਰੋਲ ਨਹੀਂ ਹੋਇਆ। ਫਿਲਹਾਲ ਹੁਣ ਦੋ ਗੱਡੀਆਂ ਅੱਗ ਬਝਾਉਣ ਵਿੱਚ ਜਦੋ ਜਹਿੱਦ ਕਰ ਰਹੀਆਂ ਹਨ। 

ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਕਰੀਬਨ 23 24 ਲੱਖ ਰੁਪਏ ਦਾ ਮੇਰਾ ਨੁਕਸਾਨ ਹੋ ਚੁੱਕਿਆ ਹੈ ਉਹਨਾਂ ਇਹ ਵੀ ਕਿਹਾ ਕਿ ਕਿਸੇ ਵੀ ਸੋਰਟ ਸਰਕਿਟ ਨਾਲ ਅੱਗ ਨਹੀਂ ਲੱਗੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਅੱਗ ਲਗਾਈ ਗਈ ਹੈ। ਪਰ ਪੁਲਿਸ ਚੌਂਕੀ ਚੰਨੋ ਨੂੰ ਰਾਤ ਦੀ ਇਤਲਾਹ ਦਿੱਤੀ ਹੈ ਪਰ ਅਜੇ ਤੱਕ ਕੋਈ ਵੀ ਮੁਲਾਜ਼ਮ ਨਹੀਂ ਪਹੁੰਚਿਆ। ਹੁਣ ਤੱਕ ਫਾਇਰ ਗੇਟ ਦੀਆਂ ਗੱਡੀਆਂ ਦੇ ਮੁਲਾਜ਼ਮਾਂ ਤੋਂ ਇਲਾਵਾ ਅਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਡੀ ਸਾਰ ਨਹੀਂ ਲਈ ਹੈ। 

ਇਹ ਵੀ ਪੜ੍ਹੋ : Mansa News : ਨਸ਼ੇ ਦੀ ਪੂਰਤੀ ਲਈ ਮਾਪਿਆਂ ਵੱਲੋਂ ਆਪਣੇ 3 ਮਹੀਨੇ ਦੇ ਬੱਚੇ ਨੂੰ ਵੇਚਣ ਦੇ ਮਾਮਲੇ 'ਚ ਆਇਆ ਨਵਾਂ ਮੋੜ ,ਪੜ੍ਹੋ ਪੂਰੀ ਖ਼ਬਰ

Related Post