Ludhiana ਚ ਵਾਪਰਿਆ ਦਰਦਨਾਕ ਹਾਦਸਾ; ਸਕੂਲ ਬੱਸ ਦੇ ਥੱਲੇ ਆਉਣ ਕਾਰਨ ਤਿੰਨ ਸਾਲਾਂ ਬੱਚੇ ਦੀ ਮੌਤ
ਦੱਸ ਦਈਏ ਕਿ ਇਸ ਹਾਦਸੇ ਮਗਰੋਂ ਡਰਾਈਵਰ ਬੱਸ ਨੂੰ ਲੈ ਕੇ ਭੱਜਣ ਲੱਗਾ ਅਤੇ ਲੋਕਾਂ ਨੇ ਪਿੱਛਾ ਕਰ ਉਸ ਨੂੰ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੂਤਰਾਂ ਮੁਤਾਬਕ ਜਾਣਕਾਰੀ ਇਹ ਵੀ ਹੈ ਕਿ ਡਰਾਈਵਰ ਦੇ ਕੋਲ ਲਾਈਸੈਂਸ ਨਹੀਂ ਸੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹਾਦਸਾ ਕੁਹਾੜਾ ਦੇ ਪਿੰਡ ਚਾਲੂ ਭੈਣੀ ਵਿੱਚ ਹੋਇਆ।
ਲੁਧਿਆਣਾ ਦੇ ਵਿੱਚ ਤਿੰਨ ਸਾਲ ਦੇ ਬੱਚੇ ਨੂੰ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਨੇ ਕੁਚਲ ਦਿੱਤਾ ਜਿਸ ਤੋਂ ਬਾਅਦ ਮੌਕੇ ਤੇ ਹੀ ਬੱਚੇ ਦੀ ਮੌਤ ਹੋ ਗਈ ਬਸ ਦੇ ਅਗਲੇ ਅਤੇ ਪਿਛਲੇ ਟਾਇਰ ਉੱਪਰ ਚੜਨ ਦੇ ਕਾਰਨ ਬੱਚੇ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਬੱਚਾ ਆਪਣੀ ਮਾਂ ਦੇ ਨਾਲ ਵੱਡੀ ਭੈਣ ਨੂੰ ਸਕੂਲ ਬੱਸ ਵਿੱਚ ਬਿਠਾਉਣ ਲਈ ਘਰ ਤੋਂ ਬਾਹਰ ਨਿਕਲਿਆ ਸੀ।
ਹਾਦਸੇ ਮਗਰੋਂ ਡਰਾਈਵਰ ਨੇ ਕੀਤੀ ਭੱਜਣ ਦੀ ਕੋਸ਼ਿਸ਼
ਦੱਸ ਦਈਏ ਕਿ ਇਸ ਹਾਦਸੇ ਮਗਰੋਂ ਡਰਾਈਵਰ ਬੱਸ ਨੂੰ ਲੈ ਕੇ ਭੱਜਣ ਲੱਗਾ ਅਤੇ ਲੋਕਾਂ ਨੇ ਪਿੱਛਾ ਕਰ ਉਸ ਨੂੰ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੂਤਰਾਂ ਮੁਤਾਬਕ ਜਾਣਕਾਰੀ ਇਹ ਵੀ ਹੈ ਕਿ ਡਰਾਈਵਰ ਦੇ ਕੋਲ ਲਾਈਸੈਂਸ ਨਹੀਂ ਸੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹਾਦਸਾ ਕੁਹਾੜਾ ਦੇ ਪਿੰਡ ਚਾਲੂ ਭੈਣੀ ਵਿੱਚ ਹੋਇਆ।
ਇੰਝ ਵਾਪਰਿਆ ਹਾਦਸਾ
ਤਕਰੀਬਨ ਸਵੇਰੇ 7 ਵਜੇ ਮਾਂ ਆਪਣੀ ਬੱਚੀ ਨੂੰ ਸਕੂਲ ਬੱਸ ਵਿੱਚ ਬੈਠਣ ਦੇ ਲਈ ਘਰ ਤੋਂ ਬਾਹਰ ਗਈ ਸੀ ਉਨਾਂ ਦੇ ਨਾਲ ਉਹਨਾਂ ਦਾ ਬੇਟਾ ਸਮਰਦੀਪ ਬੱਚੀ ਨੂੰ ਸਕੂਲ ਬੱਸ ਵਿੱਚ ਮਾਂ ਚੜਾਉਣ ਲੱਗੀ ਜਦਕਿ ਸਿਮਰਦੀਪ ਬਸ ਦੇ ਅਗਲੇ ਪਾਸੇ ਚਲਾ ਗਿਆ ਬੱਚੀ ਦੇ ਬੱਸ ਵਿੱਚ ਬੈਠਦੇ ਹੀ ਡਰਾਈਵਰ ਨੇ ਬਸ ਅੱਗੇ ਤੋਰ ਦਿੱਤੀ ਡਰਾਈਵਰ ਨੂੰ ਬੱਸ ਤੇ ਅੱਗੇ ਖੜਾ ਬੱਚਾ ਦਿਖਾਈ ਨਹੀਂ ਦਿੱਤਾ ਅਤੇ ਬਸ ਉਸਦੇ ਉੱਪਰੋਂ ਲੰਘ ਗਈ।
ਪਰਿਵਾਰਿਕ ਮੈਂਬਰ ਨੇ ਲਗਾਏ ਇਲਜ਼ਾਮ
ਬੱਚੇ ਦੇ ਚਾਚਾ ਰਸ਼ਪਿੰਦਰ ਸਿੰਘ ਨੇ ਕਿਹਾ ਸਕੂਲ ਬੱਸ ਵਿੱਚ ਬੱਚਿਆਂ ਨੂੰ ਚੜਾਣ ਅਤੇ ਉਤਾਰਾ ਦੇ ਲਈ ਕੋਈ ਕੰਡਕਟਰ ਮੌਜੂਦ ਨਹੀਂ ਸੀ ਅਤੇ ਬਸ ਡਰਾਈਵਰ ਇੱਕ ਨੌਜਵਾਨ ਜਿਸ ਦੀ ਉਮਰ ਤਕਰੀਬਨ 19 ਸਾਲ ਦੀ ਸੀ ਇਸ ਪੂਰੇ ਹਾਦਸੇ ਤੋਂ ਬਾਅਦ ਜਦੋਂ ਡਰਾਈਵਰ ਤੋਂ ਲਾਈਸੈਂਸ ਦਿਖਾਉਣ ਨੂੰ ਕਿਹਾ ਗਿਆ ਤਾਂ ਉਸਨੇ ਦੱਸਿਆ ਕਿ ਲਾਈਸੈਂਸ ਉਸਦੇ ਕੋਲ ਨਹੀਂ ਹੈ।
ਇਸ ਸਬੰਧੀ ਜਦੋਂ ਪੁਲਿਸ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਸਕੂਲ ਵਾਸਤੇ ਚੜਨ ਦੌਰਾਨ ਇਹ ਬੱਚਾ ਬੱਸ ਦੇ ਥੱਲੇ ਆ ਗਿਆ ਫਿਲਹਾਲ ਇਸ ਪੂਰੇ ਮਾਮਲੇ ਦੀ ਹਜੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : SIR Date Extended: ਪੰਜਾਬ, ਦਿੱਲੀ ਅਤੇ ਕਰਨਾਟਕ ਸਮੇਤ ਕਈ ਰਾਜਾਂ 'ਚ ਵਧੀ SIR ਦੀ ਤਾਰੀਖ਼; ਜਾਣੋ ਕਦੋਂ ਜਾਰੀ ਹੋਵੇਗੀ ਫਾਈਨਲ ਵੋਟਰ ਲਿਸਟ?