'ਆਪ' ਆਗੂ ਸੰਦੀਪ ਭਾਰਦਵਾਜ ਨੇ ਕੀਤੀ ਖੁਦਕੁਸ਼ੀ, ਪੁਲਿਸ ਕਰ ਰਹੀ ਜਾਂਚ

By  Jasmeet Singh November 25th 2022 10:47 AM

ਨਵੀਂ ਦਿੱਲੀ, 25 ਨਵੰਬਰ: ਰਾਜਧਾਨੀ ਦਿੱਲੀ ਵਿੱਚ ਐਮਸੀਡੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਭਾਰਦਵਾਜ ਨੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਰਾਜੌਰੀ ਗਾਰਡਨ ਸਥਿਤ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਸ ਦੌਰਾਨ ਦਿੱਲੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਾਮ ਕਰੀਬ 4.40 ਵਜੇ ਕੁਕਰੇਜਾ ਹਸਪਤਾਲ ਤੋਂ ਪੀਸੀਆਰ ਨੂੰ ਫ਼ੋਨ ਆਇਆ ਕਿ ਇੱਕ ਵਿਅਕਤੀ ਸੰਦੀਪ ਭਾਰਦਵਾਜ ਨੂੰ ਘਰੋਂ ਮ੍ਰਿਤਕ ਲਿਆਂਦਾ ਗਿਆ ਹੈ। ਸੰਦੀਪ ਨੂੰ ਉਸਦੇ ਦੋਸਤ ਦੀ ਤਰਫੋਂ ਕੁਕਰੇਜਾ ਹਸਪਤਾਲ ਲਿਜਾਇਆ ਗਿਆ।

ਦਰਅਸਲ ਇਸ ਮਾਮਲੇ 'ਚ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਸੰਦੀਪ ਭਾਰਦਵਾਜ 'ਆਪ' ਵਪਾਰ ਵਿੰਗ ਦਿੱਲੀ ਪ੍ਰਦੇਸ਼ ਦਾ ਸਕੱਤਰ ਸੀ। ਸੰਦੀਪ ਨੂੰ ਉਸ ਦੇ ਦੋਸਤ ਦੀ ਤਰਫੋਂ ਕੁਕਰੇਜਾ ਹਸਪਤਾਲ ਲਿਜਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਬੀਤੀ ਸ਼ਾਮ 4.40 ਵਜੇ ਕੁਕਰੇਜਾ ਹਸਪਤਾਲ, ਰਾਜੌਰੀ ਗਾਰਡਨ ਤੋਂ ਇੱਕ ਪੀਸੀਆਰ ਕਾਲ ਆਈ। ਜਿਸ ਵਿੱਚ ਦੱਸਿਆ ਗਿਆ ਕਿ ਇੱਕ ਵਿਅਕਤੀ ਸੰਦੀਪ ਭਾਰਦਵਾਜ (55) ਜੋ ਕਿ ਰਾਜੌਰੀ ਗਾਰਡਨ ਦਿੱਲੀ ਦਾ ਰਹਿਣ ਵਾਲਾ ਹੈ ਨੇ ਫਾਹਾ ਲੈ ਲਿਆ ਹੈ।

ਖੁਦਕੁਸ਼ੀ ਮਾਮਲੇ ਦੀ ਜਾਂਚ 'ਚ ਜੁਟੀ ਦਿੱਲੀ ਪੁਲਿਸ

'ਆਪ' ਆਗੂ ਨੇ ਘਰ 'ਚ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਹਾਲਾਂਕਿ ਦਿੱਲੀ ਪੁਲਿਸ ਦੀ ਕ੍ਰਾਈਮ ਟੀਮ ਨੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਸੰਦੀਪ ਭਾਰਦਵਾਜ ਨੇ ਅਜਿਹਾ ਕਦਮ ਕਿਉਂ ਚੁੱਕਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਲਜ਼ਾਮ ਹੈ ਕਿ ਸੰਦੀਪ ਭਾਰਦਵਾਜ ਐਮਸੀਡੀ ਚੋਣਾਂ ਵਿੱਚ ਟਿਕਟ ਨਾ ਮਿਲਣ ਤੋਂ ਨਾਰਾਜ਼ ਸਨ। ਫਿਲਹਾਲ ਦਿੱਲੀ ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਜਾਣੋ ਕੌਣ ਸੀ ਸੰਦੀਪ ਭਾਰਦਵਾਜ?

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਭਾਰਦਵਾਜ ਵਪਾਰ ਵਿੰਗ ਦਿੱਲੀ ਪ੍ਰਦੇਸ਼ ਦੇ ਸਕੱਤਰ ਸਨ। ਜਿੱਥੇ ਉਸ ਨੂੰ ਉਸ ਦੇ ਦੋਸਤ ਨੇ ਕੁਕਰੇਜਾ ਹਸਪਤਾਲ ਪਹੁੰਚਾਇਆ। ਉਹ BB 10/15, ਰਾਜੋਰੀ ਗਾਰਡਨ ਵਿਖੇ ਭਾਰਦਵਾਜ ਮਾਰਬਲਜ਼ ਦਾ ਮਾਲਕ ਸੀ। ਪੁਲਿਸ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦਾ ਤਲਾਕ ਹੋ ਚੁੱਕਾ ਸੀ। ਉੱਥੇ ਮ੍ਰਿਤਕ ਦੇ ਨਾਲ ਦੋ ਅਣਵਿਆਹੀਆਂ ਭੈਣਾਂ ਅਤੇ 20 ਸਾਲ ਦਾ ਬੇਟਾ ਰਹਿੰਦਾ ਸੀ।

Related Post