AAP MLA ਹਰਮੀਤ ਸਿੰਘ ਪਠਾਨਮਾਜਰਾ ਦਾ ਭਤੀਜਾ ਹੋਇਆ ਲਾਪਤਾ, ਅੰਮ੍ਰਿਤਸਰੋਂ ਲੱਭਿਆ, ਜਾਣੋ ਕਿਉਂ ਗਿਆ ਸੀ ਘਰੋਂ ?
AAP MLA Harmeet Pathanmajra nephew missing : ਪਟਿਆਲਾ ਦੇ ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਭਤੀਜਾ ਲਾਪਤਾ ਹੋ ਗਿਆ ਹੈ। ਵਿਧਾਇਕ ਨੇ ਖੁਦ ਦੇਰ ਰਾਤ ਲਾਈਵ ਹੋ ਕੇ ਜਾਣਕਾਰੀ ਦਿੱਤੀ ਹੈ।
AAP MLA Harmeet Pathanmajra nephew missing : ਪਟਿਆਲਾ ਦੇ ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਭਤੀਜਾ ਲਾਪਤਾ ਹੋ ਗਿਆ ਹੈ। ਵਿਧਾਇਕ ਨੇ ਖੁਦ ਦੇਰ ਰਾਤ ਲਾਈਵ ਹੋ ਕੇ ਜਾਣਕਾਰੀ ਦਿੱਤੀ ਹੈ।
ਭਤੀਜੇ ਦੀ ਲਾਪਤਾ ਹੋਣ ਬਾਰੇ ਪਤਾ ਲੱਗਣ 'ਤੇ ਵਿਧਾਇਕ ਨੇ ਦੇਰ ਰਾਤ ਤੁਰੰਤ ਆਪਣੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਭਤੀਜਾ ਏਕਮ ਢਿੱਲੋਂ ਟਿਊਸ਼ਨ 'ਤੇ ਪੜ੍ਹਨ ਲਈ ਗਿਆ ਸੀ, ਪਰੰਤੂ ਉਸ ਤੋਂ ਬਾਅਦ ਦੇਰ ਰਾਤ ਤੱਕ ਵੀ ਨਹੀਂ ਪਰਤਿਆ।
ਪਠਾਨਮਾਜਰਾ ਲਈ ਆਈ ਖੁਸ਼ੀ ਦੀ ਖ਼ਬਰ
ਉਧਰ, ਹੁਣ ਵਿਧਾਇਕ ਨੇ ਆਪਣੇ ਸੋਸ਼ਲ ਮੀਡੀਆ 'ਤੇ ਭਤੀਜੇ ਦੇ ਪਤਾ ਲੱਗਣ ਦੀ ਗੱਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਭਤੀਜਾ ਮਿਲ ਗਿਆ ਹੈ। ਉਹ ਸੁਰੱਖਿਅਤ ਹੈ ਅਤੇ ਉਸ ਲਈ ਚਿੰਤਾ ਕਰਨ ਵਾਲੇ ਸਾਰੇ ਸਾਥੀ-ਮਿੱਤਰਾਂ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ।
ਏਕਮ ਕਿਉਂ ਗਿਆ ਸੀ ਘਰੋਂ ?
ਜਾਣਕਾਰੀ ਅਨੁਸਰ, ਏਕਮ ਘਰੋਂ ਨਾਰਾਜ਼ ਹੋ ਕੇ ਚਲਾ ਗਿਆ ਸੀ। ਇਸ ਦੌਰਾਨ ਉਹ ਅੰਮ੍ਰਿਤਸਰ ਪਹੁੰਚ ਗਿਆ ਸੀ ਅਤੇ ਅੱਜ ਸਵੇਰੇ ਪਰਿਵਾਰ ਨੂੰ ਫੋਨ ਕਰਕੇ ਆਪਣੇ ਟਿਕਾਣੇ ਬਾਰੇ ਜਾਣਕਾਰੀ ਦਿੱਤੀ ਸੀ। ਹੁਣ ਉਹ ਪਰਿਵਾਰ ਕੋਲ ਜੱਦੀ ਪਿੰਡ ਪਠਾਨ ਮਾਜਰਾ ਪਹੁੰਚ ਗਿਆ ਹੈ।
ਇਸਤੋਂ ਪਹਿਲਾਂ ਪਠਾਨ ਮਾਜਰਾ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਸਾਡੀ ਮਦਦ ਕੀਤੀ ਜਾਵੇ ਅਤੇ ਜਿਸ ਕਿਸੇ ਨੂੰ ਵੀ ਏਕਮ ਢਿੱਲੋਂ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਉਹ ਤੁਰੰਤ ਉਨ੍ਹਾਂ ਨਾਲ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਏਕਮ ਢਿੱਲੋਂ ਦੇ ਚਿੱਟੀ ਟੋਪੀ ਪਾਈ ਹੋਈ ਅਤੇ ਟੀ-ਸ਼ਰਟ ਤੇ ਲੋਅਰ ਪਹਿਨੀ ਹੋਈ ਹੈ। ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਦੇਣ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਰਾਹੀਂ ਮੋਬਾਈਲ ਨੰਬਰ 6913000009 ਵੀ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ...'ਬਾਬਾ ਜੀ, ਮੇਰੀ ਜਵਾਨੀ ਜਾਂ ਬੈਡਰੂਮ ਦੇ ਸੁਪਨੇ ਨਾ ਦੇਖੋ...' ਕੰਗਨਾ ਰਣੌਤ ਦਾ ਰਾਮਦੇਵ 'ਤੇ ਪਲਟਵਾਰ