PTC News
Search
🔍 Search

AAP Moga Rally : ਖੁਸ਼ਹਾਲ ਰੈਲੀ ਨੇ ਨਿਰਾਸ਼ ਕੀਤੇ ਆਮ ਲੋਕ ! ਬੱਸ ਅੱਡਿਆਂ ਚ ਸਰਕਾਰੀ ਲਾਰੀਆਂ ਉਡੀਕਦੇ ਹੋ ਰਹੇ ਖੱਜਲ

AAP Moga Rally : ਸਵਰੀਆਂ ਨੂੰ ਘੰਟਾ-ਘੰਟਾ ਉਡੀਕ ਕਰਨ ਪਿੱਛੋਂ ਇੱਕ-ਦੁੱਕਾ ਸਰਕਾਰੀ ਬੱਸ ਹੀ ਮਸਾਂ ਨਸੀਬ ਹੋ ਰਹੀ ਸੀ, ਕਿਉਂ ਪੰਜਾਬ ਸਰਕਾਰ ਨੇ ਪੀਆਰਟੀਸੀ ਅਤੇ ਪਨਬੱਸ ਦੀਆਂ 80 ਫ਼ੀਸਦੀ ਦੇ ਲਗਭਗ ਬੱਸਾਂ ਨੂੰ ਆਮ ਆਦਮੀ ਪਾਰਟੀ ਦੀ ਸੇਵਾ ਵਿੱਚ ਲਗਾ ਰੱਖਿਆ ਹੈ।

By  KRISHAN KUMAR SHARMA November 26th 2026 11:10 AM -- Updated: November 26th 2026 11:38 AM

AAP Moga Rally : ਆਮ ਆਦਮੀ ਪਾਰਟੀ ਵੱਲੋਂ ਵੀਰਵਾਰ ਮੋਗਾ ਦੇ ਪਿੰਡ ਨੱਥੂਆਣਾ ਜਦੀਦ ਵਿਖੇ 'ਖੁਸ਼ਹਾਲ' ਰੈਲੀ (Khushal Rally) ਕੀਤੀ ਗਈ, ਪਰੰਤੂ ਇਸ ਖੁਸ਼ਹਾਲ ਰੈਲੀ ਨੇ ਪੰਜਾਬ ਦੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖ ਦਿੱਤਾ। ਰੈਲੀ ਕਾਰਨ ਲੋਕ ਆਪਣੇ ਬੱਚਿਆਂ ਅਤੇ ਬਜ਼ੁਰਗ ਨਾਲ ਬੱਸ ਅੱਡਿਆਂ 'ਚ ਘੰਟਿਆਂਬੱਧੀ ਤੜੇ ਰਹੇ। ਸਵਰੀਆਂ ਨੂੰ ਘੰਟਾ-ਘੰਟਾ ਉਡੀਕ ਕਰਨ ਪਿੱਛੋਂ ਇੱਕ-ਦੁੱਕਾ ਸਰਕਾਰੀ ਬੱਸ (Government Buses) ਹੀ ਮਸਾਂ ਨਸੀਬ ਹੋ ਰਹੀ ਸੀ, ਕਿਉਂ ਪੰਜਾਬ ਸਰਕਾਰ (Punjab Government) ਨੇ ਪੀਆਰਟੀਸੀ (PRTC) ਅਤੇ ਪਨਬੱਸ ਦੀਆਂ 80 ਫ਼ੀਸਦੀ ਦੇ ਲਗਭਗ ਬੱਸਾਂ ਨੂੰ ਆਮ ਆਦਮੀ ਪਾਰਟੀ (AAP) ਦੀ ਸੇਵਾ ਵਿੱਚ ਲਗਾ ਰੱਖਿਆ ਹੈ।

ਇਹ ਵੀ ਪੜ੍ਹੋ... Moga : ਲਾਪਤਾ ਰਮਨਦੀਪ ਕੌਰ ਦਾ 13 ਦਿਨ ਬਾਅਦ ਵੀ ਨਹੀਂ ਕੋਈ ਸੁਰਾਗ਼ ! ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ, ਰੱਖਿਆ ਇਨਾਮ

2900 ਦੇ ਲਗਭਗ ਬੱਸਾਂ ਨੂੰ ਰੈਲੀ ਲਈ ਲਗਾਏ ਜਾਣ ਦੀ ਜਾਣਕਾਰੀ ਹੈ, ਜਿਸ ਰਾਹੀਂ ਭਗਵੰਤ ਮਾਨ ਸਰਕਾਰ ਵੱਲੋਂ ਮੋਗਾ ਵਿਖੇ ਡੇਢ ਲੱਖ ਲੋਕਾਂ ਨੂੰ ਪੰਜਾਬ ਦੇ ਕੋਨੇ-ਕੋਨੇ ਵਿਚੋਂ ਇਕੱਠਾ ਕਰਕੇ ਤਾਕਤ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ, ਸੱਤਾਧਿਰ ਵੱਲੋਂ ਤਾਕਤ ਵਿਖਾਉਣ ਦਾ ਇਹ ਅੰਦਾਜ਼ ਪੰਜਾਬ ਦੇ ਆਮ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਹੈ। ਬੱਸ ਅੱਡਿਆਂ 'ਚ ਖੱਜਲ ਹੋ ਰਹੀਆਂ ਸਵਾਰੀਆਂ ਨੇ ਬੱਸਾਂ ਨਾ ਮਿਲਣ ਕਾਰਨ ਨਿਰਾਸ਼ਾ ਜਤਾਈ ਹੈ।

ਘੰਟਿਆਂਬੱਧੀ ਪ੍ਰੇ਼ਸ਼ਾਨ ਹੋ ਰਹੀਆਂ ਸਵਾਰੀਆਂ ਨੇ ਕੱਢਿਆ ਗੁੱਸਾ

ਕਈ ਬਜ਼ੁਰਗ ਸਵਾਰੀਆਂ ਨੇ ਸਰਕਾਰ ਖਿਲਾਫ਼ ਆਪਣਾ ਗੁੱਸਾ ਵੀ ਜ਼ਾਹਰ ਕੀਤਾ ਕਿ ਸਰਕਾਰੀ ਬੱਸਾਂ ਨੂੰ ਕਿਉਂ ਇਸਤੇਮਾਲ ਕੀਤਾ ਜਾ ਰਿਹਾ ਹੈ, ਸਗੋਂ ਆਪਣੀਆਂ ਪ੍ਰਾਈਵੇਟ ਗੱਡੀਆਂ ਵਰਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਆਪ ਸਰਕਾਰ ਵੱਲੋਂ ਇਸ ਤਰ੍ਹਾਂ ਹੀ ਲੋਕਾਂ ਨੂੰ ਖੱਜਲ ਕੀਤਾ ਜਾਣਾ ਹੈ ਤਾਂ ਉਹ ਆਪਣੇ ਟੂੰ-ਟੂੰ ਆਪਣੇ ਕੋਲ ਹੀ ਰੱਖ ਲਵੇ। ਸਵਾਰੀਆਂ ਨੇ ਕਿਹਾ ਕਿ ਦੋ ਦੋ ਘੰਟੇ ਹੋ ਗਏ ਹਨ, ਸਾਨੂੰ ਬੱਸਾਂ ਨੂੰ ਉਡੀਕਦੇ ਕੋਈ ਬੱਸ ਨਹੀਂ। ਲੋਕਾਂ ਦਾ ਕਹਿਣਾ ਸੀ ਕਿ ਜੋ ਦਾਅਵੇ ਆਮ ਆਦਮੀ ਪਾਰਟੀ ਨੇ ਕੀਤੇ ਹਨ, ਉਹ ਆ ਕੇ ਜਮੀਨੀ ਹਕੀਕਤ ਵੇਖ ਲਏ ਹਨ।

ਮੌਕੇ 'ਤੇ ਹਾਲਾਤ ਇਹ ਹਨ ਕਿ ਮੋਗਾ ਰੈਲੀ ਨੂੰ ਲੈ ਕੇ ਸਰਕਾਰੀ ਬੱਸਾਂ ਘੱਟ ਗਿਣਤੀ ਦੇ ਵਿੱਚ ਚੱਲ ਰਹੀਆਂ ਹਨ। ਬਹੁ-ਗਿਣਤੀ ਵਿੱਚ ਲੋਕ ਕਰਤਾਰਪੁਰ-ਸੁਭਾਨਪੁਰ-ਬਿਆਸ ਜਾਣਾ ਚਾਹੁੰਦੇ ਹਨ ਪਰ ਪ੍ਰਾਈਵੇਟ ਬੱਸਾਂ ਵਾਲੇ ਰੂਟ ਨਹੀਂ ਬਣਾ ਰਹੇ। ਜਦਕਿ ਸਰਕਾਰੀ ਬੱਸਾਂ ਜੋ ਪਿੱਛੋਂ ਹੀ ਭਰ ਕੇ ਆ ਰਹੀਆਂ ਹਨ, ਉਸ ਨੂੰ ਵੀ ਲੋਕ ਘਰ ਪਹੁੰਚਣ ਦੀ ਇੱਛਾ ਵਿੱਚ ਟੁੱਟ ਕੇ ਪੈ ਰਹੇ ਹਨ।

ਲੁਧਿਆਣਾ ਬੱਸ ਸਟੈਂਡ 'ਚ ਸਰਕਾਰੀ ਬੱਸਾਂ ਦੇ ਡਰਾਈਵਰਾਂ ਨੇ ਵੀ ਜਾਣਕਾਰੀ ਦਿੱਤੀ ਸੀ ਕਿ 'ਆਪ' ਵੱਲੋਂ ਰੈਲੀ ਨੂੰ ਲੈ ਕੇ ਸਰਕਾਰੀ ਮਸ਼ੀਨਰੀ ਦਾ ਖੁੱਲ੍ਹ ਕੇ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਲੁਧਿਆਣਾ ਦੇ ਬੱਸ ਡੀਪੂ ਤੋਂ 60 ਤੋਂ ਉੱਪਰ ਬੱਸਾਂ ਮੋਗਾ ਵੱਲ ਰਵਾਨਾ ਹੋਈਆਂ। ਹਰ ਇੱਕ ਸਰਕਾਰੀ ਬੱਸ ਦੇ ਬਾਹਰ ਆਮ ਆਦਮੀ ਪਾਰਟੀ ਦੀ ਮੋਗਾ ਰੈਲੀ ਦਾ ਰੂਟ ਪਲੈਨ ਪੋਸਟਰ ਵੀ ਲਗਾਇਆ ਗਿਆ ਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਮ ਦੇ ਨਾਲ ਨੰਬਰ ਵੀ ਦਰਜ ਸਨ।

ਸ਼੍ਰੋਮਣੀ ਅਕਾਲੀ ਦਲ ਨੇ ਬੋਲਿਆ ਹਮਲਾ

ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੋਗਾ ਵਿਖੇ ਹੋ ਰਹੀ ਸਿਆਸੀ ਰੈਲੀ ਸਰਕਾਰੀ ਖ਼ਰਚੇ ’ਤੇ ਕਰਵਾਈ ਜਾ ਰਹੀ ਹੈ, ਪਰੰਤੂ ਖੱਜਲ ਆਮ ਲੋਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਰੈਲੀ ਲਈ PRTC ਦੀਆਂ 2,900 ਬੱਸਾਂ ਲਗਾਈਆਂ ਗਈਆਂ ਹਨ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਵੀ ਆਪਣੀਆਂ ਡਿਊਟੀਆਂ ਛੱਡ ਕੇ ਰੈਲੀ ਲਈ ਤਾਇਨਾਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਹੁਣ ਸਵਾਲ ਇਹ ਹੈ ਕਿ ਪੰਜਾਬ ਦੇ ਲੋਕਾਂ ਦੇ ਪੈਸੇ, ਸਰਕਾਰੀ ਬੱਸਾਂ ਅਤੇ ਸਰਕਾਰੀ ਮੁਲਾਜ਼ਮਾਂ ਦੀ ਵਰਤੋਂ ਸਿਆਸੀ ਰੈਲੀਆਂ ਲਈ ਕਿਉਂ ਕੀਤੀ ਜਾ ਰਹੀ ਹੈ? ਇੱਕ ਪਾਸੇ ਲੋਕ ਆਪਣੇ ਕੰਮ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ, ਦੂਜੇ ਪਾਸੇ ਸਰਕਾਰੀ ਮੁਲਾਜ਼ਮਾਂ ਨੂੰ ਸਿਆਸੀ ਰੈਲੀਆਂ ਵਿੱਚ ਲਗਾ ਕੇ ਆਮ ਲੋਕਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ, ''ਲੱਗਦਾ ਹੈ ਕਿ ਜਾਂਦੇ-ਜਾਂਦੇ ਵੀ ਪੰਜਾਬ ਦੇ ਖ਼ਜ਼ਾਨੇ ਵਿੱਚੋਂ ਸਿਆਸੀ ਮੇਵੇ ਲੁੱਟਣ ਦੀ ਤਿਆਰੀ ਹੈ। ਵਾਹ ਵਾਹ ਕੇਜਰੀਵਾਲ ਜੀ! ਤੁਹਾਡੀ ਸਿਆਸਤ ਦਾ ਬੋਝ ਵੀ ਪੰਜਾਬੀਆਂ ’ਤੇ ਅਤੇ ਤੁਹਾਡੀਆਂ ਰੈਲੀਆਂ ਦਾ ਖ਼ਰਚਾ ਵੀ ਪੰਜਾਬੀਆਂ ਦੇ ਸਿਰ!''

ਅਕਾਲੀ ਆਗੂ ਨੇ ਕਿਹਾ ਕਿ ਅਸੀਂ ਪੰਜਾਬ ਦੀ ਅਫ਼ਸਰਸ਼ਾਹੀ ਨੂੰ ਬੇਨਤੀ ਹੈ ਕਿ ਕਿਸੇ ਵੀ ਸਰਕਾਰੀ ਖ਼ਰਚੇ ਦੀ ਮਨਜ਼ੂਰੀ ਦੇਣ ਜਾਂ ਦਸਤਖ਼ਤ ਕਰਨ ਤੋਂ ਪਹਿਲਾਂ ਕਾਨੂੰਨੀ ਅਤੇ ਵਿੱਤੀ ਪੱਖਾਂ ਨੂੰ ਚੰਗੀ ਤਰ੍ਹਾਂ ਘੋਖ ਲਿਆ ਜਾਵੇ। ਸਰਕਾਰੀ ਪੈਸੇ ਅਤੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਨਿਯਮਾਂ ਅਨੁਸਾਰ ਹੋਣੀ ਚਾਹੀਦੀ ਹੈ। ਜੇਕਰ ਇਸ ਮਾਮਲੇ ਵਿੱਚ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਜਾਂ ਭ੍ਰਿਸ਼ਟਾਚਾਰ ਹੋਇਆ ਹੈ, ਤਾਂ ਇਸ ਦੀ ਜਵਾਬਦੇਹੀ ਤੈਅ ਹੋਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖ਼ਜ਼ਾਨਾ ਕਿਸੇ ਪਾਰਟੀ ਦੀ ਨਿੱਜੀ ਜਾਇਦਾਦ ਨਹੀਂ, ਇਹ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਹੈ। ਇਸ ਪੈਸੇ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਅਦਾਲਤ ਵਿੱਚ ਜਵਾਬ ਦੇਣਾ ਪਵੇਗਾ।

ਇਹ ਵੀ ਪੜ੍ਹੋ... 'ਆਪ' ਦੀ 'ਖੁਸ਼ਹਾਲ' ਰੈਲੀ ਤੋਂ ਪਹਿਲਾਂ ਧਮਾਕਾ ! ਕੌਫੀ ਵਾਲੀ ਮਸ਼ੀਨ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ

Related Post