Dharmendra Birthday Special: ਅਦਾਕਾਰ ਧਰਮਿੰਦਰ ਦੇ ਜਨਮਦਿਨ ਮੌਕੇ ਜਾਣੋ ਉਹ ਕਿੰਨ੍ਹੇ ਕਰੋੜਾਂ ਦੀ ਜਾਇਦਾਦ ਦੇ ਹਨ ਮਾਲਕ !

By  Aarti December 8th 2023 05:31 PM

Dharmendra Birthday Special: ਜਿਵੇ ਤੁਸੀਂ ਜਾਣਦੇ ਹੋ ਕਿ ਧਰਮਿੰਦਰ ਇੱਕ ਬਾਲੀਵੁੱਡ ਦੇ ਸਰਵੋਤਮ ਅਭਿਨੇਤਾਵਾਂ ਵਿੱਚੋ ਇੱਕ ਹੈ। ਤੁਹਾਨੂੰ ਦਸ ਦਈਏ ਕਿ ਧਰਮਿੰਦਰ ਇਕ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੇ ਬਾਲੀਵੁੱਡ ਨੂੰ ਬਹੁਤ ਹੀ ਵੱਖ-ਵੱਖ ਸ਼ੈਲੀਆਂ ਦੀਆਂ ਫਿਲਮਾਂ ਦਿੱਤੀਆਂ ਹਨ ਅਤੇ 80 ਦੇ ਦਹਾਕੇ 'ਚ ਉਨ੍ਹਾਂ ਦਾ ਕਾਫੀ ਕ੍ਰੇਜ਼ ਸੀ ਅਤੇ ਉਹ ਹਰ ਕਿਰਦਾਰ 'ਚ ਇਸ ਤਰ੍ਹਾਂ ਘੁਲ ਜਾਂਦੇ ਸੀ ਕਿ ਦਰਸ਼ਕ ਉਨ੍ਹਾਂ ਦੇ ਪਿਆਰ 'ਚ ਪੈ ਜਾਂਦੇ ਸੀ।ਧਰਮਿੰਦਰ ਇੰਡਸਟਰੀ ਦਾ ਉਹ ਅਦਾਕਾਰ ਹਨ ਜਿਨ੍ਹਾਂ ਨੇ ਬਿਨਾਂ ਕਿਸੇ ਪਛਾਣ ਅਤੇ ਗੌਡਫਾਦਰ ਦੇ ਸਿਨੇਮਾ ਵਿੱਚ ਆਪਣੀ ਪਛਾਣ ਬਣਾਈ, ਜਿਸ ਨੂੰ ਪੂਰੀ ਦੁਨੀਆ ਸਲਾਮ ਕਰਦੀ ਹੈ। 

ਦੱਸਿਆ ਜਾ ਰਿਹਾ ਹੈ ਕਿ ਧਰਮਿੰਦਰ ਲਗਭਗ 6 ਦਹਾਕਿਆਂ ਤੋਂ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ ਅਤੇ ਆਪਣੀ ਹਾਲ ਹੀ 'ਚ ਆਈ ਫਿਲਮ 'ਰੌਕੀ ਔਰ ਰਾਣੀ' 'ਚ ਉਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੀਆਂ ਆਉਣ ਵਾਲਿਆਂ ਫ਼ਿਲਮਾਂ 'ਚ ਹੋਰ ਵੀ ਮਿਹਨਤ ਕਰਨਗੇ ਅਤੇ ਅਜੇ ਵੀ ਉਨ੍ਹਾਂ ਨੂੰ ਰੋਮਾਂਸ ਦੇ ਬਾਦਸ਼ਾਹ ਕਿਹਾ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਅਦਾਕਾਰ ਦੇ ਜਨਮਦਿਨ 'ਤੇ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ।

ਬਚਪਨ ਤੋਂ ਹੀਰੋ ਬਣਨ ਦਾ ਸੀ ਸੁਪਨਾ : 

ਦੱਸ ਦਈਏ ਕਿ ਧਰਮਿੰਦਰ ਨੂੰ ਬਚਪਨ ਤੋਂ ਹੀ ਫਿਲਮਾਂ ਦਾ ਸ਼ੌਕ ਸੀ ਅਤੇ ਉਹ ਆਪਣੇ ਪਿਤਾ ਤੋਂ ਲੁਕ-ਛਿਪ ਕੇ ਫਿਲਮਾਂ ਦੇਖਣ ਜਾਂਦਾ ਸੀ ਅਤੇ ਪੜ੍ਹਾਈ ਤੋਂ ਵੀ ਵੱਧ ਉਨ੍ਹਾਂ ਦਾ ਦਿਲ ਸਿਨੇਮਾ 'ਚ ਸੀ ਅਤੇ ਉਸ ਨੇ 1949 'ਚ ਆਈ ਫਿਲਮ ਦਿਲਗੀ ਨੂੰ ਲਗਭਗ 40 ਵਾਰ ਦੇਖਿਆ ਹੋਵੇਗਾ। ਇਸ ਤੋਂ ਪਤਾ ਚੱਲਦਾ ਹੈ ਕਿ ਉਸ ਦੀ ਸਿਨੇਮਾ ਵਿੱਚ ਕਿੰਨੀ ਦਿਲਚਸਪੀ ਸੀ ਅਤੇ ਉਸ ਸਮੇਂ, ਬਾਕੀਆਂ ਵਾਂਗ, ਉਹ ਵੀ ਦਿਲੀਪ ਕੁਮਾਰ ਦੇ ਪ੍ਰਸ਼ੰਸਕ ਸੀ ਅਤੇ ਉਨ੍ਹਾਂ ਨੂੰ ਦੇਖਣ ਤੋਂ ਬਾਅਦ, ਉਹ ਵੀ ਆਪਣੇ ਆਪ ਨੂੰ ਵੱਡੇ ਪਰਦੇ 'ਤੇ ਇੱਕ ਹੀਰੋ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਸੀ ਅਤੇ ਉਨ੍ਹਾਂ ਦੀ ਇਹ ਇੱਛਾ ਹੀ ਉਨ੍ਹਾਂ ਨੂੰ ਪੰਜਾਬ ਤੋਂ ਮੁੰਬਈ ਲੈ ਆਈ। 

ਪਹਿਲੀ ਕਮਾਈ 51 ਰੁਪਏ ਸੀ : 

ਦੱਸਿਆ ਜਾ ਰਿਹਾ ਹੈ ਕਿ ਧਰਮਿੰਦਰ ਨੇ ਆਪਣੇ ਸੰਘਰਸ਼ ਬਾਰੇ ਗੱਲ ਕਰਦੇ ਹੋਏ ਕਿਹਾ ਸੀ ਕਿ ਇਕ ਵਾਰ ਉਨ੍ਹਾਂ ਨੂੰ ਇਕ ਫਿਲਮ ਸਾਈਨ ਕਰਨ ਲਈ ਸਿਰਫ 51 ਰੁਪਏ ਮਿਲੇ ਸਨ ਅਤੇ ਉਹ ਫਿਲਮ 'ਦਿਲ ਵੀ ਤੇਰਾ ਔਰ ਹਮ ਭੀ ਤੇਰੇ' ਸੀ ਅਤੇ ਇਸ ਦੇ ਤਿੰਨ ਨਿਰਮਾਤਾ ਸਨ ਜਿਨ੍ਹਾਂ ਨੇ ਮਿਲ ਕੇ ਧਰਮਿੰਦਰ ਨੂੰ 17 ਰੁਪਏ ਦਿੱਤੇ। ਇਸ ਤਰ੍ਹਾਂ ਉਨ੍ਹਾਂ ਨੇ 51 ਰੁਪਏ ਕਮਾਏ ਅਤੇ ਇਹ ਉਨ੍ਹਾਂ ਦਾ ਪਹਿਲਾ ਕੰਮ ਸੀ।

ਇੰਝ ਕੀਤੀ ਸੀ ਕਰੀਅਰ ਦੀ ਸ਼ੁਰੂਆਤ

ਦੱਸ ਦਈਏ ਕਿ ਧਰਮਿੰਦਰ ਨੇ ਸਾਲ 1960 'ਚ ਆਪਣੀ ਪਹਿਲੀ ਫਿਲਮ 'ਦਿਲ ਵੀ ਤੇਰਾ ਮੈਂ ਵੀ ਤੇਰਾ' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਹੌਲੀ-ਹੌਲੀ ਲੋਕਾਂ ਦੇ ਦਿਲਾਂ 'ਚ ਮਸ਼ਹੂਰ ਹੋ ਗਏ। 70 ਦੇ ਦਹਾਕੇ ਵਿੱਚ ਰਾਜੇਸ਼ ਖੰਨਾ, ਅਮਿਤਾਭ ਬੱਚਨ, ਸ਼ਸ਼ੀ ਕਪੂਰ ਅਤੇ ਸੰਜੀਵ ਕੁਮਾਰ ਵਰਗੇ ਦਮਦਾਰ ਅਦਾਕਾਰਾਂ ਦੀ ਮੌਜੂਦਗੀ ਦੇ ਬਾਵਜੂਦ ਧਰਮਿੰਦਰ ਨੇ ਆਪਣੀ ਚਮਕ ਘੱਟ ਨਹੀਂ ਹੋਣ ਦਿੱਤੀ।

ਮਾਲਕ ਇੰਨੇ ਕਰੋੜਾਂ ਦੇ ਹਨ ਧਰਮਿੰਦਰ : 

ਜਿਵੇ ਤੁਹਾਨੂੰ ਪਤਾ ਹੀ ਹੈ ਕਿ ਧਰਮਿੰਦਰ ਨੇ ਆਪਣੇ ਕਰੀਅਰ ਵਿੱਚ ਸਾਰੀਆਂ ਸੁਪਰਹਿੱਟ ਫਿਲਮਾਂ ਹੀ ਦਿੱਤੀਆਂ ਹਨ ਅਤੇ ਉਨ੍ਹਾਂ ਨੇ 300 ਤੋਂ ਵੱਧ ਫਿਲਮਾਂ ਕੀਤੀਆਂ ਹਨ ਅਤੇ ਉਨ੍ਹਾਂ ਨੇ ਆਪਣੇ ਕੰਮ ਨੂੰ ਪੂਰੀ ਦੁਨੀਆ ਵਿੱਚ ਸਾਬਤ ਕੀਤਾ ਹੈ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ ਇਸ ਸਮੇਂ ਲਗਭਗ 450 ਕਰੋੜ ਰੁਪਏ ਹੈ। ਤੁਹਾਨੂੰ ਦੱਸ ਦਈਏ ਕਿ ਇਸ ਅਦਾਕਾਰ ਦਾ ਇੱਕ ਫਾਰਮ ਹਾਊਸ ਹੈ ਜੋ ਲੋਨਾਵਾਲਾ ਵਿੱਚ ਹੈ ਜੋ ਲਗਭਗ 1-0 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਤੁਸੀਂ ਸੋਸ਼ਲ ਮੀਡੀਆ 'ਤੇ ਇਸ ਦੀ ਝਲਕ ਜ਼ਰੂਰ ਦੇਖੀ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕੋਲ ਮਹਾਰਾਸ਼ਟਰ ਦੇ ਨਾਲ-ਨਾਲ ਹੋਰ ਕਈ ਥਾਵਾਂ 'ਤੇ ਵੀ ਕਰੀਬ 17 ਕਰੋੜ ਰੁਪਏ ਦੀ ਜਾਇਦਾਦ ਹੈ।

ਇਹ ਵੀ ਪੜ੍ਹੋ: ਚੌਥੀ ਸਟੇਜ ਦੇ ਕੈਂਸਰ ਨਾਲ ਲੜਦੇ ਜ਼ਿੰਦਗੀ ਦੀ ਜੰਗ ਹਾਰੇ ਜੂਨੀਅਰ ਮਹਿਮੂਦ, ਇਹ ਸੀ ਆਖ਼ਰੀ ਖਾਹਸ਼

Related Post