Wed, Feb 25, 2026
Whatsapp

PM ਮੋਦੀ ਨੇ ਵਿਜੇ ਤੇ ਰਸ਼ਮਿਕਾ ਨੂੰ ਭੇਜੀਆਂ ਸ਼ੁਭਕਾਮਨਾਵਾਂ; ਜੋੜੇ ਦੀ ਮਹਿੰਦੀ ’ਚ ਦਿਖਾਈ ਦਿੱਤਾ ਰਾਜਸਥਾਨੀ ਰੰਗ

ਵੀਰਵਾਰ ਨੂੰ ਦੋਵੇਂ ਪਰਿਵਾਰਾਂ ਅਤੇ ਕਰੀਬੀ ਮਹਿਮਾਨਾਂ ਦੀ ਹਾਜ਼ਰੀ ਵਿੱਚ ਫੇਰੇ ਲੈਣਗੇ। ਸਮਾਗਮ ਵਿੱਚ ਲਗਭਗ 200 ਖ਼ਾਸ ਮਹਿਮਾਨਾਂ ਨੂੰ ਹੀ ਸੱਦਾ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਦੱਖਣੀ ਫ਼ਿਲਮ ਇੰਡਸਟਰੀ ਦੇ ਚੁਣਿੰਦੇ ਡਾਇਰੈਕਟਰ ਅਤੇ ਪ੍ਰੋਡਿਊਸਰ ਵੀ ਸ਼ਾਮਲ ਹਨ।

Reported by:  PTC News Desk  Edited by:  Aarti -- February 25th 2026 09:09 PM
PM ਮੋਦੀ ਨੇ ਵਿਜੇ ਤੇ ਰਸ਼ਮਿਕਾ ਨੂੰ ਭੇਜੀਆਂ ਸ਼ੁਭਕਾਮਨਾਵਾਂ; ਜੋੜੇ ਦੀ ਮਹਿੰਦੀ ’ਚ ਦਿਖਾਈ ਦਿੱਤਾ ਰਾਜਸਥਾਨੀ ਰੰਗ

PM ਮੋਦੀ ਨੇ ਵਿਜੇ ਤੇ ਰਸ਼ਮਿਕਾ ਨੂੰ ਭੇਜੀਆਂ ਸ਼ੁਭਕਾਮਨਾਵਾਂ; ਜੋੜੇ ਦੀ ਮਹਿੰਦੀ ’ਚ ਦਿਖਾਈ ਦਿੱਤਾ ਰਾਜਸਥਾਨੀ ਰੰਗ

Vijay and Rashmika News : ਰਾਜਸਥਾਨ ਦੇ ਖੂਬਸੂਰਤ ਸ਼ਹਿਰ ਉਦੈਪੂਰ ਵਿੱਚ ਅਦਾਕਾਰ ਵਿਜੇ ਦੇਵਰਕੋਂਡਾ ਅਤੇ ਅਦਾਕਾਰਾ ਰਸ਼ਮੀਕਾ ਮੰਡਾਨਾ ਦੇ ਵਿਆਹ ਸਮਾਗਮ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਏ ਹਨ। ਬੁੱਧਵਾਰ ਨੂੰ ਜੋੜੇ ਦੀ ਹਲਦੀ ਰਸਮ ਅਦਾਇਗੀ ਕੀਤੀ ਗਈ, ਜਦਕਿ ਅੱਜ ਮਹਿੰਦੀ ਦੀ ਰਸਮ ਮਨਾਈ ਗਈ। ਸ਼ਾਹੀ ਅੰਦਾਜ਼ ਵਿੱਚ ਸਜਾਏ ਗਏ ਲਗਜ਼ਰੀ ਹੋਟਲ ਵਿੱਚ ਪੀਲੇ ਫੁੱਲਾਂ ਅਤੇ ਖ਼ੂਬਸੂਰਤ ਲਾਈਟਿੰਗ ਨਾਲ ਵਿਸ਼ੇਸ਼ ਸਜਾਵਟ ਕੀਤੀ ਗਈ ਹੈ।

ਵੀਰਵਾਰ ਨੂੰ ਦੋਵੇਂ ਪਰਿਵਾਰਾਂ ਅਤੇ ਕਰੀਬੀ ਮਹਿਮਾਨਾਂ ਦੀ ਹਾਜ਼ਰੀ ਵਿੱਚ ਫੇਰੇ ਲੈਣਗੇ। ਸਮਾਗਮ ਵਿੱਚ ਲਗਭਗ 200 ਖ਼ਾਸ ਮਹਿਮਾਨਾਂ ਨੂੰ ਹੀ ਸੱਦਾ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਦੱਖਣੀ ਫ਼ਿਲਮ ਇੰਡਸਟਰੀ ਦੇ ਚੁਣਿੰਦੇ ਡਾਇਰੈਕਟਰ ਅਤੇ ਪ੍ਰੋਡਿਊਸਰ ਵੀ ਸ਼ਾਮਲ ਹਨ। ਦੱਖਣੀ ਭਾਰਤ ਤੋਂ ਪੰਡਿਤ ਵਿਸ਼ੇਸ਼ ਤੌਰ ’ਤੇ ਬੁਲਾਏ ਗਏ ਹਨ, ਜੋ ਰਿਵਾਇਤੀ ਰਸਮਾਂ ਅਨੁਸਾਰ ਵਿਆਹ ਦੀਆਂ ਸਾਰੀਆਂ ਰਸਮਾਂ ਅਦਾ ਕਰਵਾਉਣਗੇ।


ਮੰਗਲਵਾਰ ਰਾਤ ਹੋਈ ਮਿਊਜ਼ਿਕ ਨਾਈਟ ਦੌਰਾਨ ਵਿਜੈ ਅਤੇ ਰਸ਼ਮੀਕਾ ਨੇ ਇਕੱਠੇ ਦਾਖਲਾ ਕਰਦੇ ਹੋਏ ਸਭ ਦਾ ਧਿਆਨ ਖਿੱਚਿਆ। ਪਰਿਵਾਰ ਅਤੇ ਦੋਸਤਾਂ ਨੇ ਦੱਖਣੀ ਅਤੇ ਬਾਲੀਵੁੱਡ ਗੀਤਾਂ ’ਤੇ ਰੰਗਾਰੰਗ ਪ੍ਰਸਤੁਤੀਆਂ ਦਿੱਤੀਆਂ, ਜਦਕਿ ਜੋੜੇ ਦੀ ਵਿਸ਼ੇਸ਼ ਡਾਂਸ ਪਰਫ਼ਾਰਮੈਂਸ ਵੀ ਰਹੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਜੋੜੇ ਨੂੰ ਵਧਾਈ ਸੰਦੇਸ਼ ਭੇਜਿਆ ਹੈ। ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ‘ਸਖਾ ਸਪਤਪਦੀ ਭਵ’ ਦਾ ਜ਼ਿਕਰ ਕਰਦੇ ਹੋਏ ਦੋਵਾਂ ਨੂੰ ਜੀਵਨ ਦੇ ਨਵੇਂ ਅਧਿਆਇ ਲਈ ਅਸੀਸਾਂ ਦਿੱਤੀਆਂ।

ਵਿਜੈ ਦੇਵਰਕੋਂਡਾ ਫ਼ਿਲਮੀ ਪਰਿਵਾਰ ਨਾਲ ਸੰਬੰਧਤ ਹਨ, ਜਦਕਿ ਰਸ਼ਮੀਕਾ ਮੰਦਾਨਾ ਗੈਰ-ਫ਼ਿਲਮੀ ਪਿਛੋਕੜ ਤੋਂ ਹਨ ਅਤੇ ਉਨ੍ਹਾਂ ਨੇ ਬਾਲੀਵੁੱਡ ਵਿੱਚ ਆਪਣੀ ਪਛਾਣ ਗੁੱਡਬੁਆਏ ਨਾਲ ਬਣਾਈ। ਵਿਆਹ ਤੋਂ ਬਾਅਦ 3 ਅਤੇ 4 ਮਾਰਚ ਨੂੰ ਹੈਦਰਾਬਾਦ ਵਿੱਚ  ਰਿਸੈਪਸ਼ਨ ਰੱਖਿਆ ਗਿਆ ਹੈ, ਜਿਸ ਵਿੱਚ ਦੱਖਣੀ ਅਤੇ ਹਿੰਦੀ ਫ਼ਿਲਮ ਉਦਯੋਗ ਦੀਆਂ ਕਈ ਪ੍ਰਸਿੱਧ ਹਸਤੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : MP Kangana Ranaut ਦੇ ਮਾਮਲੇ 'ਚ ਸੁਣਵਾਈ ਟਲੀ, ਬਠਿੰਡਾ ਅਦਾਲਤ ਨੇ 10 ਮਾਰਚ 'ਤੇ ਪਾਈ ਪੇਸ਼ੀ

- PTC NEWS

Top News view more...

Latest News view more...

PTC NETWORK
PTC NETWORK