African swine : ਪਟਿਆਲਾ ਚ ਪਿੱਗ ਫਾਰਮ ਚ ਸਾਹਮਣੇ ਆਇਆ ਅਫਰੀਕਨ ਸਵਾਈਨ ਬੁਖਾਰ, ਰਵਾਸ ਬ੍ਰਾਹਮਣਾਂ ਨੂੰ ਲਾਗ ਵਾਲਾ ਖੇਤਰ ਐਲਾਨਿਆ

Patiala News : 31 ਜੁਲਾਈ ਤੋਂ 30 ਸਤੰਬਰ 2025 ਤੱਕ ਲਾਗੂ ਪਾਬੰਦੀਆਂ ਮੁਤਾਬਕ ਪ੍ਰਭਾਵਿਤ ਇਲਾਕੇ ਵਿੱਚੋਂ ਜਿੰਦਾ/ ਮ੍ਰਿਤਕ ਸੂਰ (ਜੰਗਲੀ ਸੂਰ ਵੀ) , ਸੂਰ ਦਾ ਮੀਟ, ਫੀਡ, ਫਾਰਮ ਨਾਲ ਸਬੰਧਤ ਸਮਾਨ/ਮਸ਼ੀਨਰੀ ਦੀ ਪ੍ਰਭਾਵਿਤ ਇਲਾਕੇ ਤੋਂ ਬਾਹਰ ਜਾ ਬਾਹਰਲੇ ਇਲਾਕੇਂ ਤੋਂ ਪ੍ਰਭਾਵਿਤ ਇਲਾਕੇ ਵਿਚ ਲਿਜਾਣ ‘ਤੇ ਪੂਰਨ ਰੋਕ ਲਗਾਈ ਗਈ ਹੈ।

By  KRISHAN KUMAR SHARMA August 2nd 2025 09:56 AM -- Updated: August 2nd 2025 10:00 AM

Patiala News : ਪਿੰਡ ਰਵਾਸ ਬ੍ਰਾਹਮਣਾਂ ਦੇ ਇੱਕ ਪਿੱਗ ਫਾਰਮ ਦੇ ਸੂਰਾਂ ਵਿੱਚ ਅਫਰੀਕਨ ਸਵਾਈਨ ਬੁਖ਼ਾਰ (ਏ.ਐਸ.ਐਫ) ਦੀ ਬਿਮਾਰੀ ਦੀ ਰਿਪੋਰਟ ਆਉਣ ‘ਤੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਰਵਾਸ ਬ੍ਰਹਮਣਾਂ ਨੂੰ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਰਾਹੀਂ ਲਾਗ ਵਾਲਾ ਖੇਤਰ ਐਲਾਨਿਆ ਗਿਆ ਹੈ। ਇਸ ਸੰਬੰਧੀ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਤੁਰੰਤ ਪ੍ਰਭਾਵ ਨਾਲ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ।

31 ਜੁਲਾਈ ਤੋਂ 30 ਸਤੰਬਰ 2025 ਤੱਕ ਲਾਗੂ ਪਾਬੰਦੀਆਂ ਮੁਤਾਬਕ ਪ੍ਰਭਾਵਿਤ ਇਲਾਕੇ ਵਿੱਚੋਂ ਜਿੰਦਾ/ ਮ੍ਰਿਤਕ ਸੂਰ (ਜੰਗਲੀ ਸੂਰ ਵੀ) , ਸੂਰ ਦਾ ਮੀਟ, ਫੀਡ, ਫਾਰਮ ਨਾਲ ਸਬੰਧਤ ਸਮਾਨ/ਮਸ਼ੀਨਰੀ ਦੀ ਪ੍ਰਭਾਵਿਤ ਇਲਾਕੇ ਤੋਂ ਬਾਹਰ ਜਾ ਬਾਹਰਲੇ ਇਲਾਕੇਂ ਤੋਂ ਪ੍ਰਭਾਵਿਤ ਇਲਾਕੇ ਵਿਚ ਲਿਜਾਣ ‘ਤੇ ਪੂਰਨ ਰੋਕ ਲਗਾਈ ਗਈ ਹੈ।

ਏਡੀਸੀ ਵਲੋਂ ਜਾਰੀ ਹੁਕਮਾਂ ਅਨੁਸਾਰ ਨੈਸ਼ਨਲ ਇੰਸਟੀਚਿਊਟ ਆਫ ਹਾਈ ਸਕਿਉਰਿਟੀ ਐਨੀਮਲ ਡਿਸੀਜਸ ਭੋਪਾਲ ਵੱਲੋਂ ਜਾਰੀ ਰਿਪੋਰਟਾਂ ਦੇ ਅਧਾਰ ‘ਤੇ ਪਿੰਡ ਰਵਾਸ ਬ੍ਰਹਮਣਾਂ ਵਿਚ ਆਏ ਕੇਸ ਦੇ ਮੱਦੇਨਜ਼ਰ, ਬਿਮਾਰੀ ਦੇ ਕੇਂਦਰ ਤੋਂ 0 ਤੋਂ 1 ਕਿਲੋਮੀਟਰ ਤੱਕ ਦੇ ਖੇਤਰ ਨੂੰ ਲਾਗ ਵਾਲਾ (ਇਨਫੈਕਟਿਡ ਜ਼ੋਨ) ਅਤੇ 1 ਤੋਂ 10 ਕਿਲੋਮੀਟਰ ਤੱਕ ਦੇ ਖੇਤਰ ਨੂੰ ਨਿਗਰਾਨੀ ਜ਼ੋਨ ਐਲਾਨ ਕੀਤਾ ਗਿਆ ਹੈ। ਇਨ੍ਹਾਂ ਜ਼ੋਨਾਂ ਵਿੱਚ ਵਧੇਰੇ ਸਰਵੇਖਣ, ਨਿਗਰਾਨੀ ਅਤੇ ਸੰਭਾਵਿਤ ਕਾਰਵਾਈ ਲਈ ਜ਼ਿਲ੍ਹਾ ਪਸ਼ੂ ਪਾਲਣ ਵਿਭਾਗ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ।

ਜ਼ਿਲ੍ਹਾ ਪ੍ਰਸ਼ਾਸਨ ਨੇ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਹਦਾਇਤਾਂ ਦੀ ਪੂਰੀ ਪਾਲਣਾ ਕਰਨ ਅਤੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਸਹਿਯੋਗ ਦੇਣ। ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related Post