Ajnala News : ਹੜ ਦੀ ਚਪੇਟ ਚ ਅਜਨਾਲਾ ਦੇ ਪਿੰਡ, ਲੋਕਾਂ ਨੇ ਕਿਹਾ -5 ਸਾਲ ਪਿੱਛੇ ਚਲੇ ਜਾਵਾਂਗੇ, ਹੁਣ ਖਾਣ ਲਈ ਵੀ ਕੁਝ ਨਹੀਂ ਬਚਿਆ

Ajnala News : ਅਜਨਾਲਾ ਹਲਕੇ ਦੇ ਕਈ ਪਿੰਡ ਇਸ ਸਮੇਂ ਹੜ ਕਾਰਨ ਗੰਭੀਰ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਪਿੰਡ ਫੁੱਲੇ ਚੈੱਕ, ਕੋਟਲੀ ਕੋਰੋਟਾਣਾ, ਵੰਝਾਵਾਲ, ਨੰਗਲ ਅਤੇ ਕਮੀਰਪੁਰਾ ਵਿੱਚ ਦਰਿਆਵਾਂ ਦਾ ਪਾਣੀ ਦਾਖਲ ਹੋਣ ਨਾਲ ਲੋਕਾਂ ਦੀ ਜ਼ਿੰਦਗੀ ਉਜੜਦੀ ਨਜ਼ਰ ਆ ਰਹੀ ਹੈ। ਪਾਣੀ ਨੇ ਨਾ ਸਿਰਫ਼ ਘਰਾਂ ਵਿੱਚ ਦਾਖਲ ਹੋ ਕੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ, ਸਗੋਂ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ

By  Shanker Badra August 30th 2025 09:19 AM

Ajnala News : ਅਜਨਾਲਾ ਹਲਕੇ ਦੇ ਕਈ ਪਿੰਡ ਇਸ ਸਮੇਂ ਹੜ ਕਾਰਨ ਗੰਭੀਰ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਪਿੰਡ ਫੁੱਲੇ ਚੈੱਕ, ਕੋਟਲੀ ਕੋਰੋਟਾਣਾ, ਵੰਝਾਵਾਲ, ਨੰਗਲ ਅਤੇ ਕਮੀਰਪੁਰਾ ਵਿੱਚ ਦਰਿਆਵਾਂ ਦਾ ਪਾਣੀ ਦਾਖਲ ਹੋਣ ਨਾਲ ਲੋਕਾਂ ਦੀ ਜ਼ਿੰਦਗੀ ਉਜੜਦੀ ਨਜ਼ਰ ਆ ਰਹੀ ਹੈ। ਪਾਣੀ ਨੇ ਨਾ ਸਿਰਫ਼ ਘਰਾਂ ਵਿੱਚ ਦਾਖਲ ਹੋ ਕੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ, ਸਗੋਂ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਹੜ ਉਨ੍ਹਾਂ ਨੂੰ ਪੰਜ ਸਾਲ ਪਿੱਛੇ ਧੱਕ ਦੇਵੇਗਾ ਕਿਉਂਕਿ ਸਾਰੀ ਮਿਹਨਤ ਨਾਲ ਖੜ੍ਹੀ ਕੀਤੀ ਖੇਤੀ ਪਾਣੀ ਵਿੱਚ ਡੁੱਬ ਗਈ ਹੈ। ਕਿਸਾਨਾਂ ਲਈ ਇਹ ਹੜ ਇੱਕ ਵੱਡੀ ਤਬਾਹੀ ਸਾਬਤ ਹੋ ਰਹੀ ਹੈ। ਹੁਣ ਖਾਣ ਲਈ ਵੀ ਕੁਝ ਨਹੀਂ ਬਚਿਆ," ਪਿੰਡ ਦੇ ਰਹਿਣ ਵਾਲੇ ਲੋਕ ਦੁੱਖ ਜਾਹਿਰ ਕਰਦੇ ਹੋਏ ਕਹਿੰਦੇ ਹਨ।

ਸਥਿਤੀ ਇਹ ਹੈ ਕਿ ਕਈ ਘਰਾਂ ਦੇ ਅੰਦਰ ਪਾਣੀ ਖੜ੍ਹਾ ਹੈ ਅਤੇ ਲੋਕਾਂ ਨੂੰ ਆਪਣੇ ਘਰ ਛੱਡਕੇ ਸੁਰੱਖਿਅਤ ਥਾਵਾਂ ਦੀ ਤਲਾਸ਼ ਕਰਨੀ ਪੈ ਰਹੀ ਹੈ। ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਲਈ ਹਾਲਾਤ ਹੋਰ ਵੀ ਮੁਸ਼ਕਲ ਬਣ ਗਏ ਹਨ। ਬਿਮਾਰੀਆਂ ਫੈਲਣ ਦਾ ਖ਼ਤਰਾ ਵਧ ਰਿਹਾ ਹੈ ਕਿਉਂਕਿ ਪੀਣ ਯੋਗ ਪਾਣੀ ਅਤੇ ਹੋਰ ਜ਼ਰੂਰੀ ਸਹੂਲਤਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਅਪੀਲ ਕੀਤੀ ਹੈ। 

Related Post