Waris Punjab De ਜਥੇਬੰਦੀ ਦਾ ਚੰਡੀਗੜ੍ਹ ’ਚ ਪ੍ਰਦਰਸ਼ਨ; ਚੰਡੀਗੜ੍ਹ ਪੁਲਿਸ ਨੇ ਛੱਡੀਆਂ ਪਾਣੀ ਦੀਆਂ ਬੁਛਾੜਾਂ, ਦੇਥੋ ਵੀਡੀਓ
ਵਾਰਿਸ ਪੰਜਾਬ ਦੇ ਆਗੂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਹੋਰ ਨਜ਼ਰਬੰਦ ਸਿੱਖਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਚੰਡੀਗੜ੍ਹ ਪੁਲਿਸ ਨੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਸੁਰੱਖਿਆ ਸਖ਼ਤ ਕਰ ਦਿੱਤੀ ਹੈ।
ਵਾਰਿਸ ਪੰਜਾਬ ਦੇ ਵੱਲੋਂ ਸਾਂਸਦ ਅੰਮ੍ਰਿਤਪਾਲ ਸਿੰਘ ਅਤੇ ਹੋਰ ਨਜ਼ਰਬੰਦ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵੱਲ ਮਾਰਚ ਕੀਤਾ। ਇਸ ਦੌਰਾਨ ਵੱਡੀ ਗਿਣਤੀ ’ਚ ਲੋਕ ਮਾਰਚ ’ਚ ਸ਼ਾਮਲ ਹੋਏ ਹਨ।

ਚੰਡੀਗੜ੍ਹ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਣ ਦੇ ਲ਼ਈ ਪੁਖਤਾ ਇੰਤਜਾਮ ਕੀਤੇ ਗਏ ਹਨ। ਜਿਸ ਦੇ ਤਹਿਤ ਜਿਵੇਂ ਹੀ ਪ੍ਰਦਰਸ਼ਨਕਾਰੀ ਸੀਐੱਮ ਮਾਨ ਦੀ ਰਿਹਾਇਸ਼ ਨੂੰ ਘੇਰਨ ਦੇ ਲ਼ਈ ਪਹੁੰਚੇ ਤਾਂ ਚੰਡੀਗੜ੍ਹ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਛੱਡੀਆਂ ਗਈਆਂ।
#WATCH | Chandigarh: An Akali Dal Waris Punjab De worker climbs over a water cannon vehicle during their protest demanding the release of its MP Amritpal Singh and other Sikh leaders. pic.twitter.com/GdetjHx5VA
— ANI (@ANI) July 29, 2026
ਦੱਸ ਦਈਏ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਕੁਝ ਪ੍ਰਦਰਸ਼ਨਕਾਰੀ ਪੁਲਿਸ ਦੀ ਪਾਣੀ ਦੀ ਤੋਪ ਦੀ ਗੱਡੀ 'ਤੇ ਚੜ੍ਹ ਗਏ। ਚੰਡੀਗੜ੍ਹ ਸਰਹੱਦ 'ਤੇ ਰੋਕਣ ਤੋਂ ਬਾਅਦ, ਪ੍ਰਦਰਸ਼ਨਕਾਰੀ ਬੈਰੀਕੇਡ ਤੋੜ ਕੇ ਲੰਘ ਗਏ। ਫਿਰ ਪੁਲਿਸ ਨੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ, ਪਰ ਉਨ੍ਹਾਂ ਨੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ। ਪ੍ਰਦਰਸ਼ਨਕਾਰੀ ਫਿਰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧੇ।
#WATCH | Chandigarh: An Akali Dal Waris Punjab De worker climbs over a water cannon vehicle during their protest demanding the release of its MP Amritpal Singh and other Sikh leaders. pic.twitter.com/GdetjHx5VA
— ANI (@ANI) July 29, 2026
ਟ੍ਰੈਫਿਕ ਐਡਵਾਈਜ਼ਰੀ ਜਾਰੀ
ਕਾਬਿਲੇਗੌਰ ਹੈ ਕਿ ਵਾਰਿਸ ਪੰਜਾਬ ਦੇ ਆਗੂ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਿੱਖ ਕੈਦੀ ਆਪਣੀ ਰਿਹਾਈ ਦੀ ਮੰਗ ਕਰ ਰਹੇ ਹਨ। ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ, ਚੰਡੀਗੜ੍ਹ ਪੁਲਿਸ ਨੇ ਬੁੱਧਵਾਰ ਲਈ ਇੱਕ ਵਿਸ਼ੇਸ਼ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਪੁਲਿਸ ਦੇ ਅਨੁਸਾਰ, ਅੱਜ ਸਵੇਰ ਤੋਂ, ਮੋਹਾਲੀ ਬਾਰਡਰ (ਬੁੜੈਲ ਜੇਲ੍ਹ ਦੇ ਪਿੱਛੇ) ਤੋਂ ਸੈਕਟਰ 50/51 ਚੌਕ ਤੱਕ ਅਤੇ ਉੱਥੋਂ ਸੈਕਟਰ 44/45 ਲਾਈਟ ਪੁਆਇੰਟ ਤੱਕ ਸਰੋਵਰ ਮਾਰਗ 'ਤੇ ਵਾਹਨਾਂ ਦੀ ਆਵਾਜਾਈ ਨੂੰ ਅੰਸ਼ਕ ਤੌਰ 'ਤੇ ਮੋੜਿਆ ਅਤੇ ਸੀਮਤ ਕੀਤਾ ਗਿਆ ਹੈ। ਵਿਕਾਸ ਮਾਰਗ 'ਤੇ ਸੈਕਟਰ 43/44/51/52 ਚੌਕ (ISBT ਚੌਕ) ਤੋਂ ਸੈਕਟਰ 44/45 ਚੌਕ (ਗੌਸ਼ਾਲਾ ਚੌਕ) ਰਾਹੀਂ ਸੈਕਟਰ 45/46-49/50 ਚੌਕ ਤੱਕ ਟ੍ਰੈਫਿਕ ਡਾਇਵਰਸ਼ਨ ਵੀ ਲਾਗੂ ਕੀਤਾ ਗਿਆ ਹੈ। ਸੈਕਟਰ 43/44 ਅਤੇ ਸੈਕਟਰ 45/46 ਲਾਈਟ ਪੁਆਇੰਟ 'ਤੇ ਵੀ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : Anti Sacrilege Law : ਬੇਅਦਬੀ ਵਿਰੋਧੀ ਕਾਨੂੰਨ 'ਚ ਸੋਧ ਲਈ ਦਿੱਤਾ ਅਲਟੀਮੇਟਮ ਖ਼ਤਮ, 'ਆਪ' ਵਿਧਾਇਕਾਂ ਦਾ ਵਫ਼ਦ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ