ਅੰਮ੍ਰਿਤਸਰ: ਡੀਜੀਸੀਏ ਦੇ ਨੋਟਿਸ ਤੋਂ ਬਾਅਦ ਸਕੂਟ ਏਅਰਲਾਈਨਜ਼ ਦੇ ਪ੍ਰਭਾਵਿਤ ਯਾਤਰੂਆਂ ਨੂੰ ਵੱਡੀ ਰਾਹਤ

17 ਯਾਤਰੀਆਂ ਦੇ ਪ੍ਰਭਾਵਿਤ ਹੋਣ ਦਾ ਦਾਅਵਾ ਕਰਦੇ ਹੋਏ, ਸਕੂਟ ਏਅਰਲਾਈਨਜ਼ ਨੇ ਕਿਹਾ ਕਿ "ਉਨ੍ਹਾਂ ਨੂੰ ਸਮੇਂ ਵਿੱਚ ਤਬਦੀਲੀ ਬਾਰੇ ਉਨ੍ਹਾਂ ਦੇ ਟਰੈਵਲ ਏਜੰਟ ਦੁਆਰਾ ਸੂਚਿਤ ਨਹੀਂ ਕੀਤਾ ਗਿਆ ਸੀ"।

By  Jasmeet Singh January 21st 2023 02:51 PM

Amritsar-Singapore Scoot Airlines Case: ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਵੱਲੋਂ 18 ਜਨਵਰੀ ਦੀ ਉਡਾਣ ਬਾਰੇ ਸਕੂਟ ਏਅਰਲਾਈਨਜ਼ ਤੋਂ ਰਿਪੋਰਟ ਮੰਗਣ ਤੋਂ ਕੁਝ ਦਿਨ ਬਾਅਦ ਬਜਟ ਕੈਰੀਅਰ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਹਵਾਈ ਅੱਡੇ 'ਤੇ ਧੁੰਦ ਦੀ ਸਥਿਤੀ" ਨੂੰ ਦੇਖਦਿਆਂ ਉਡਾਣ ਦਾ ਸਮਾਂ ਬਦਲ ਦਿੱਤਾ ਗਿਆ ਸੀ। ਇਹ ਉਹੀ ਉਡਾਣ ਹੈ ਜੋ ਕਥਿਤ ਤੌਰ 'ਤੇ 32 ਯਾਤਰੂਆਂ ਨੂੰ ਲਏ ਬਿਨਾਂ ਅੰਮ੍ਰਿਤਸਰ ਤੋਂ ਸਿੰਗਾਪੁਰ ਲਈ ਰਵਾਨਾ ਹੋ ਗਈ ਸੀ, ਜਿਸ ਤੋਂ ਬਾਅਦ ਪ੍ਰਭਾਵਿਤ ਮੁਸਾਫ਼ਰਾਂ ਨੇ ਅੰਮ੍ਰਿਤਸਰ ਏਅਰਪੋਰਟ 'ਤੇ ਭਾਰੀ ਹੰਗਾਮਾ ਕੀਤਾ ਸੀ।  

ਸਕੂਟ ਨੇ ਇਹ ਵੀ ਕਿਹਾ ਕਿ ਸਾਰੇ ਪ੍ਰਭਾਵਿਤ ਯਾਤਰੂਆਂ ਨੂੰ ਕਈ ਵਿਕਲਪ ਪ੍ਰਦਾਨ ਕੀਤੇ ਗਏ ਹਨ। ਉਨ੍ਹਾਂ ਦਾ ਦਾਅਵਾ ਕਿ ਇਸ ਮਾਮਲੇ 'ਚ 17 ਯਾਤਰੀ ਪ੍ਰਭਾਵਿਤ ਹੋਣ ਸਨ, ਜਿਨ੍ਹਾਂ ਨੂੰ ਸਮੇਂ ਵਿੱਚ ਤਬਦੀਲੀ ਬਾਰੇ ਉਨ੍ਹਾਂ ਦੇ ਟਰੈਵਲ ਏਜੰਟ ਦੁਆਰਾ ਸੂਚਿਤ ਨਹੀਂ ਕੀਤਾ ਗਿਆ। 

ਏਅਰਲਾਈਨਜ਼ ਨੇ ਇੱਕ ਬਿਆਨ ਵਿਚ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ 'ਤੇ ਮੌਜੂਦਾ ਧੁੰਦ ਕਾਰਨ ਫਲਾਈਟ ਦਾ ਸਮਾਂ ਬਦਲਿਆ ਗਿਆ ਸੀ ਏਅਰਲਾਈਨ ਨੇ ਕਿਹਾ ਕਿ ਪ੍ਰਭਾਵਿਤ ਯਾਤਰੀਆਂ ਨੂੰ 14 ਦਿਨਾਂ ਦੇ ਅੰਦਰ ਇੱਕ ਹੋਰ ਫਲਾਈਟ ਦੀ ਮੁਫ਼ਤ ਬੁਕਿੰਗ, ਵਾਊਚਰ ਦੇ ਰੂਪ ਵਿੱਚ 120% ਰਿਫੰਡ ਅਤੇ 100% ਰਿਫੰਡ ਦੇ ਵਿਕਲ ਦੀ ਪੇਸ਼ਕਸ਼ ਵੀ ਕੀਤੀ ਗਈ ਹੈ।

32 ਯਾਤਰੂਆਂ ਨੂੰ ਛੱਡ ਕੇ ਰਵਾਨਾ ਹੋਈ ਫਲਾਈਟ 

ਸਕੂਟ ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਬੁੱਧਵਾਰ 18 ਜਨਵਰੀ ਨੂੰ 32 ਯਾਤਰੂਆਂ ਦੀ ਸਿੰਗਾਪੁਰ ਜਾਣ ਵਾਲੀ ਫਲਾਈਟ ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਖੁੰਝ ਗਈ ਕਿਉਂਕਿ ਉਨ੍ਹਾਂ ਦੇ ਬੁਕਿੰਗ ਏਜੰਟ ਨੇ ਉਨ੍ਹਾਂ ਨੂੰ ਫਲਾਈਟ ਦੇ ਰਵਾਨਗੀ ਦੇ ਸਮੇਂ ਵਿੱਚ ਬਦਲਾਅ ਬਾਰੇ ਜਾਣਕਾਰੀ ਨਹੀਂ ਦਿੱਤੀ ਸੀ। ਖਰਾਬ ਮੌਸਮ ਕਾਰਨ ਫਲਾਈਟ ਦੇ ਰਵਾਨਗੀ ਦਾ ਸਮਾਂ ਪ੍ਰਭਾਵਿਤ ਹੋਇਆ ਸੀ। ਫਲਾਈਟ ਨੇ ਬੁੱਧਵਾਰ ਸ਼ਾਮ 7:55 'ਤੇ ਉਡਾਣ ਭਰਨੀ ਸੀ, ਪਰ ਅੰਮ੍ਰਿਤਸਰ ਤੋਂ ਰਵਾਨਗੀ ਦਾ ਸਮਾਂ 3:45 'ਤੇ ਤੈਅ ਕੀਤਾ ਗਿਆ ਸੀ। ਜਿੱਥੋਂ ਤੱਕ ਹੋ ਸਕੇ ਯਾਤਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ।

300 ਲੋਕਾਂ ਨੇ ਕਰਵਾਈ ਸੀ ਬੁਕਿੰਗ

ਅੰਮ੍ਰਿਤਸਰ ਹਵਾਈ ਅੱਡੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫਲਾਈਟ ਵਿੱਚ ਕਰੀਬ 300 ਯਾਤਰੀ ਸਵਾਰ ਸਨ। ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਡਾਇਰੈਕਟਰ ਵੀਕੇ ਸੇਠ ਨੇ ਕਿਹਾ ਕਿ ਸਾਰੇ ਬੁਕਿੰਗ ਏਜੰਟਾਂ ਨੂੰ ਸਮੇਂ ਸਿਰ ਸੂਚਿਤ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਗਾਹਕਾਂ ਨੂੰ ਜਾਣਕਾਰੀ ਦਿੱਤੀ ਗਈ ਸੀ। ਪਰ ਸਿਰਫ ਇੱਕ ਏਜੰਟ ਆਪਣੇ ਯਾਤਰੀਆਂ ਨੂੰ ਸੂਚਿਤ ਨਹੀਂ ਕਰ ਸਕਿਆ ਅਤੇ ਉਹ ਕਿਉਂ ਨਹੀਂ ਕਰ ਸਕਿਆ। ਉਨ੍ਹਾਂ ਦੱਸਿਆ ਕਿ ਜਹਾਜ਼ ਵਿਚ ਸਵਾਰ 263 ਯਾਤਰੀ ਸਮੇਂ ਸਿਰ ਹਵਾਈ ਅੱਡੇ 'ਤੇ ਪਹੁੰਚ ਗਏ ਸਨ।

Related Post